ਮਾਂਟਰੀਅਲ/ਬਿਊਰੋ ਨਿਊਜ਼ : ਵਾਇਆ ਰੇਲ ਵੱਲੋਂ ਆਰਜ਼ੀ ਤੌਰ ਉੱਤੇ ਆਪਣੇ 1000 ਕਰਮਚਾਰੀਆਂ ਦੀ ਛਾਂਟੀ ਕੀਤੀ ਜਾ ਰਹੀ ਹੈ। ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਆਵਾਜਾਈ ਘਟਣ ਤੇ ਰੂਟਜ਼ ਵਿੱਚ ਵਿਘਣ ਪੈਣ ਕਾਰਨ ਕੰਪਨੀ ਵੱਲੋਂ ਇਹ ਫੈਸਲਾ ਲਿਆ ਗਿਆ। ਵਾਇਆ ਦੀ ਪ੍ਰੈਜ਼ੀਡੈਂਟ ਤੇ ਸੀਈਓ ਸਿੰਥੀਆ ਗਾਰਨਿਊ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਨੇੜ ਭਵਿੱਖ ਵਿੱਚ ਕੋਵਿਡ-19 ਤੋਂ ਪਹਿਲਾਂ ਵਾਲੇ ਸਮੇਂ ਜਿੰਨੇ ਲੋਕ ਰੇਲਗੱਡੀਆਂ ਵਿੱਚ ਸਫਰ ਕਰਦੇ ਨਜ਼ਰ ਨਹੀਂ ਆਉਂਦੇ, ਇਸ ਲਈ ਸਾਨੂੰ ਹਾਲਾਤ ਨਾਲ ਨਜਿੱਠਣ ਲਈ ਇਸ ਤਰ੍ਹਾਂ ਦੇ ਮੁਸ਼ਕਲ ਫੈਸਲੇ ਲੈਣੇ ਪੈ ਰਹੇ ਹਨ। ਇਸ ਨਾਲ ਸਾਡੇ ਆਪਰੇਸ਼ਨ ਉੱਤੇ ਮਹਾਂਮਾਰੀ ਦੇ ਪੈਣ ਵਾਲੇ ਪ੍ਰਭਾਵ ਬਾਰੇ ਸਾਡੀ ਬਿਹਤਰ ਸਮਝ ਬਣ ਸਕੇਗੀ। ਇਹ ਛਾਂਟੀਆਂ 24 ਜੁਲਾਈ ਨੂੰ ਪ੍ਰਭਾਵੀ ਹੋਣਗੀਆਂ। ਮਾਂਟਰੀਅਲ ਸਥਿਤ ਇਸ ਕੰਪਨੀ ਦਾ ਕਹਿਣਾ ਹੈ ਕਿ ਪ੍ਰਭਾਵਿਤ ਕਰਮਚਾਰੀਆਂ ਨੂੰ ਆਰਜ਼ੀ ਤੌਰ ਉੱਤੇ ਛਾਂਟੀ ਬਾਰੇ ਲਿਖਤੀ ਨੋਟਿਸ ਦਿੱਤਾ ਜਾਵੇਗਾ। ਹਾਲਾਂਕਿ ਬਹੁਤ ਸਾਰੇ ਰੂਟ ਬੰਦ ਹਨ ਕੰਪਨੀ ਸੇਵਾਵਾਂ ਜਾਰੀ ਕਰਨ ਦੀ ਆਪਣੀ ਯੋਜਨਾ ਉੱਤੇ ਕੰਮ ਕਰ ਰਹੀ ਹੈ। ਇਸ ਸਬੰਧ ਵਿੱਚ ਕੰਪਨੀ ਨੂੰ ਕੁੱਝ ਸਕਾਰਾਤਮਕ ਨਤੀਜੇ ਵੀ ਮਿਲੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …