Breaking News
Home / ਜੀ.ਟੀ.ਏ. ਨਿਊਜ਼ / ਚੋਣਾਂ ਵਿਚ ਵਿਦੇਸ਼ੀ ਦਖਲ ਦੇ ਮਾਮਲੇ ‘ਤੇ ਬਹੁਗਿਣਤੀ ਐਮਪੀਜ਼ ਨੇ ਜੌਹਨਸਟਨ ਤੋਂ ਮੰਗਿਆ ਅਸਤੀਫ਼ਾ

ਚੋਣਾਂ ਵਿਚ ਵਿਦੇਸ਼ੀ ਦਖਲ ਦੇ ਮਾਮਲੇ ‘ਤੇ ਬਹੁਗਿਣਤੀ ਐਮਪੀਜ਼ ਨੇ ਜੌਹਨਸਟਨ ਤੋਂ ਮੰਗਿਆ ਅਸਤੀਫ਼ਾ

ਓਟਵਾ/ਬਿਊਰੋ ਨਿਊਜ਼ : ਚੋਣਾਂ ਵਿੱਚ ਵਿਦੇਸ਼ੀ ਦਖਲ ਦੇ ਮੁੱਦੇ ਨਾਲ ਸਹੀ ਢੰਗ ਨਾਲ ਸਰਕਾਰ ਵੱਲੋਂ ਨਜਿੱਠਿਆ ਜਾ ਰਿਹਾ ਹੈ ਇਸ ਦਾ ਕੈਨੇਡੀਅਨਜ਼ ਨੂੰ ਭਰੋਸਾ ਦਿਵਾਉਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਉਸ ਸਮੇਂ ਢਾਹ ਲੱਗੀ ਜਦੋਂ ਹਾਊਸ ਆਫ ਕਾਮਨਜ਼ ਵਿੱਚ ਬਹੁਗਿਣਤੀ ਐਮਪੀਜ਼ ਵੱਲੋਂ ਸਪੈਸ਼ਲ ਰੈਪੋਰਟਰ ਨਿਯੁਕਤ ਕੀਤੇ ਗਏ ਡੇਵਿਡ ਜੌਹਨਸਟਨ ਨੂੰ ਇਸ ਅਹੁਦੇ ਤੋਂ ਪਾਸੇ ਹੋਣ ਦੇ ਹੱਕ ਵਿੱਚ ਵੋਟ ਪਾਈ ਗਈ। ਇਸ ਤਰ੍ਹਾਂ ਦੀ ਮੰਗ ਜੌਹਨਸਟਨ ਵੱਲੋਂ ਫੌਰੀ ਖਾਰਜ ਕਰ ਦਿੱਤੀ ਗਈ।
ਸਪੈਸ਼ਲ ਰੈਪੋਰਟਰ ਦੀ ਭੂਮਿਕਾ ਤੋਂ ਖੁਦ ਨੂੰ ਵੱਖ ਕਰਨ ਦੀ ਮੰਗ ਲਈ ਐਨਡੀਪੀ ਵੱਲੋਂ ਮਤਾ ਲਿਆਂਦਾ ਗਿਆ ਤੇ ਵਿਰੋਧੀ ਧਿਰਾਂ ਦੇ ਐਮਪੀਜ਼ ਵੱਲੋਂ ਰਲ ਕੇ ਇਸ ਦੇ ਹੱਕ ਵਿੱਚ ਵੋਟ ਪਾਈ ਗਈ। ਇਹ ਮਤਾ 150 ਦੇ ਮੁਕਾਬਲੇ 174 ਵੋਟਾਂ ਨਾਲ ਪਾਸ ਹੋਇਆ। ਇਸ ਮਤੇ ਵਿੱਚ ਇਹ ਵੀ ਆਖਿਆ ਗਿਆ ਸੀ ਕਿ ਫੈਡਰਲ ਸਰਕਾਰ ਬਿਨਾਂ ਦੇਰ ਦੇ ਇਸ ਮਾਮਲੇ ਵਿੱਚ ਜਨਤਕ ਜਾਂਚ ਸ਼ੁਰੂ ਕਰਾਵੇ। ਹਾਲਾਂਕਿ ਇਹ ਕਦਮ ਸੰਕੇਤਕ ਸੀ ਅਤੇ ਇਸ ਨਾਲ ਜੌਹਨਸਟਨ ਦੇ ਅਹੁਦੇ ਨੂੰ ਕੋਈ ਖਤਰਾ ਖੜ੍ਹਾ ਨਹੀਂ ਹੋਣ ਵਾਲਾ ਪਰ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਉਹ ਆਸ ਕਰਦੇ ਹਨ ਕਿ ਇਸ ਨਾਲ ਟਰੂਡੋ ਨੂੰ ਇਹ ਸੰਕੇਤ ਮਿਲ ਗਿਆ ਹੋਵੇਗਾ ਕਿ ਹਾਊਸ ਆਫ ਕਾਮਨਜ਼ ਦਾ ਜੌਹਨਸਟਨ ਉੱਤੇ ਕੋਈ ਭਰੋਸਾ ਨਹੀਂ ਰਿਹਾ। ਉਨ੍ਹਾਂ ਆਖਿਆ ਕਿ ਜੌਹਨਸਟਨ ਇਸ ਅਹੁਦੇ ਉੱਤੇ ਬਣੇ ਰਹਿਣ ਇਸ ਦਾ ਕੋਈ ਕਾਰਨ ਨਹੀਂ ਰਹਿ ਗਿਆ।
ਉਨ੍ਹਾਂ ਇਹ ਵੀ ਆਖਿਆ ਕਿ ਜੌਹਨਸਟਨ ਨਾਲ ਕਿਸੇ ਦੀ ਕੋਈ ਨਿੱਜੀ ਰੰਜਿਸ਼ ਨਹੀਂ ਹੈ ਤੇ ਨਾ ਹੀ ਉਨ੍ਹਾਂ ਦੀ ਭਰੋਸੇਯੋਗਤਾ ਉੱਤੇ ਹੀ ਇੱਥੇ ਸਵਾਲ ਕੀਤਾ ਜਾ ਰਿਹਾ ਹੈ। ਪਰ ਪੱਖਪਾਤ ਦੀ ਭਾਵਨਾ ਐਨੀ ਜ਼ਿਆਦਾ ਤੇਜ਼ ਹੈ ਕਿ ਜੌਹਨਸਟਨ ਦੀਆਂ ਕੋਸ਼ਿਸ਼ਾਂ ਉੱਤੇ ਪਾਣੀ ਫਿਰ ਸਕਦਾ ਹੈ।

 

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …