-4 C
Toronto
Monday, December 22, 2025
spot_img
Homeਜੀ.ਟੀ.ਏ. ਨਿਊਜ਼ਬੱਸ ਵਿੱਚ ਪਟਾਕੇ ਚਲਾਉਣ ਵਾਲੀ 14 ਸਾਲਾ ਲੜਕੀ ਗ੍ਰਿਫਤਾਰ

ਬੱਸ ਵਿੱਚ ਪਟਾਕੇ ਚਲਾਉਣ ਵਾਲੀ 14 ਸਾਲਾ ਲੜਕੀ ਗ੍ਰਿਫਤਾਰ

ਸਕਾਰਬਰੋ/ਬਿਊਰੋ ਨਿਊਜ਼ : ਸਕਾਰਬਰੋ ਵਿੱਚ ਭਰੀ ਹੋਈ ਟੀਟੀਸੀ ਬੱਸ ਵਿੱਚ ਜਾਣਬੁੱਝ ਕੇ ਪਟਾਕੇ ਚਲਾਉਣ ਵਾਲੀ 14 ਸਾਲਾ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਉੱਤੇ ਚਾਰਜਿਜ਼ ਵੀ ਲਾਏ ਗਏ ਹਨ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਮਹਿਲਾ ਮਸ਼ਕੂਕ ਮੰਗਲਵਾਰ ਨੂੰ ਟੀਟੀਸੀ ਦੀ ਬੱਸ ਉੱਤੇ ਕਿੰਗਸਟਨ ਰੋਡ ਤੇ ਗਿਲਡਵੁੱਡ ਪਾਰਕਵੇਅ ਏਰੀਆ ਵਿੱਚ ਟਰੈਵਲ ਕਰ ਰਹੀ ਸੀ। ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਜਦੋਂ ਬੱਸ ਪੂਰੀ ਤਰ੍ਹਾਂ ਭਰੀ ਹੋਈ ਸੀ ਉਸ ਸਮੇਂ ਇਸ ਲੜਕੀ ਨੇ ਪਟਾਕੇ ਚਲਾਏ।
ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ। 14 ਸਾਲਾ ਇਸ ਲੜਕੀ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਉੱਤੇ ਲੋਕਾਂ ਦੀ ਜਾਨ ਖਤਰੇ ਵਿੱਚ ਪਾਉਣ ਲਈ ਸ਼ਰਾਰਤ ਕਰਨ ਸਬੰਧੀ ਚਾਰਜ ਲਾਏ ਗਏ ਹਨ। ਉਸ ਨੂੰ 14 ਜੁਲਾਈ, 2023 ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ। ਪ੍ਰੋਵਿੰਸ ਦੇ ਯੂਥ ਕ੍ਰਿਮੀਨਲ ਜਸਟਿਸ ਐਕਟ ਕਾਰਨ ਇਸ ਲੜਕੀ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ।

 

RELATED ARTICLES
POPULAR POSTS