Breaking News
Home / ਜੀ.ਟੀ.ਏ. ਨਿਊਜ਼ / 550 ਘੰਟੇ ਜਗਦੀ ਰਹੇਗੀ ਇਹ ਮੋਮਬੱਤੀ

550 ਘੰਟੇ ਜਗਦੀ ਰਹੇਗੀ ਇਹ ਮੋਮਬੱਤੀ

ਐਬਟਸਫੋਰਡ/ਗੁਰਦੀਪ ਸਿੰਘ ਗਰੇਵਾਲ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਸਥਿਤ ਗੁਰਦੁਆਰਾ ਦੂਖ ਨਿਵਾਰਨ ਦੇ ਪ੍ਰਬੰਧਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਨਿਵੇਕਲੀ ਕਿਸਮ ਦੀ ਮੋਮਬੱਤੀ ਤਿਆਰ ਕਰਵਾਈ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਨਰਿੰਦਰ ਸਿੰਘ ਰਾਣੀਪੁਰ ਨੇ ਦੱਸਿਆ ਕਿ ਇਹ ਮੋਮਬੱਤੀ ਸਰੀ ਨਿਵਾਸੀ ਹਰਵਿੰਦਰ ਸਿੰਘ ਸੇਵਕ ਨੇ 2208 ਘੰਟੇ ਵਿਚ ਤਿਆਰ ਕੀਤੀ ਹੈ। ਇਸ ਵਿਚ ਜੈਵਿਕ ਸਰ੍ਹੋਂ ਦਾ ਤੇਲ, ਚਮੇਲੀ ਦਾ ਤੇਲ ਅਤੇ ਸੋਇਆਬੀਨ ਦੀ ਮੋਮ ਦੀ ਵਰਤੋਂ ਕੀਤੀ ਗਈ ਹੈ, ਜਿਹੜੀ ਜਰਮਨੀ ਤੋਂ ਮੰਗਵਾਈ ਗਈ ਹੈ। ਇਸ ਮੋਮਬੱਤੀ ਦੀ ਲੰਬਾਈ ਸਵਾ ਦੋ ਫੁੱਟ ਤੇ ਭਾਰ 15 ਕਿਲੋ ਹੈ। ਇਸ ‘ਤੇ 25,000 ਡਾਲਰ ਭਾਵ 13 ਲੱਖ ਰੁਪਏ ਖਰਚ ਆਇਆ ਹੈ। ਉਨ੍ਹਾਂ ਦੱਸਿਆ ਕਿ ਇਹ ਮੋਮਬੱਤੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਰੱਖੀ ਗਈ ਹੈ, ਜਿਹੜੀ 550 ਘੰਟੇ ਭਾਵ 23 ਦਿਨ ਲਗਾਤਾਰ ਜਗਦੀ ਰਹੇਗੀ ਤੇ ਇਹ ਬਿਲਕੁਲ ਪ੍ਰਦੂਸ਼ਣ ਰਹਿਤ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …