18.6 C
Toronto
Monday, June 1, 2026
spot_img
Homeਪੰਜਾਬਮਾਨਸਾ ਜੇਲ੍ਹ 'ਚ ਬਲਾਤਕਾਰ ਦੇ ਦੋਸ਼ੀ ਪਾਦਰੀ ਬਜਿੰਦਰ ਸਿੰਘ ਤੋਂ ਮੋਬਾਈਲ ਫੋਨ...

ਮਾਨਸਾ ਜੇਲ੍ਹ ‘ਚ ਬਲਾਤਕਾਰ ਦੇ ਦੋਸ਼ੀ ਪਾਦਰੀ ਬਜਿੰਦਰ ਸਿੰਘ ਤੋਂ ਮੋਬਾਈਲ ਫੋਨ ਅਤੇ ਨਕਦੀ ਹੋਈ ਬਰਾਮਦ

ਮਾਨਸਾ : ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਬਲਾਤਕਾਰ ਦੇ ਦੋਸ਼ ਤਹਿਤ ਉਮਰ ਕੈਦ ਦੀ ਸਜ਼ਾ ਕੱਟ ਰਹੇ ਅਖੌਤੀ ਪਾਦਰੀ ਬਜਿੰਦਰ ਸਿੰਘ ਤੋਂ ਮੋਬਾਈਲ ਫੋਨ ਅਤੇ 2,500 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਜੇਲ੍ਹ ਅਧਿਕਾਰੀਆਂ ਵੱਲੋਂ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਇਹ ਬਰਾਮਦਗੀ ਕੀਤੀ ਗਈ ਹੈ। ਐੱਫਆਈਆਰ ਮੁਤਾਬਕ ਬਜਿੰਦਰ ਦੇ ਕਬਜ਼ੇ ਵਿੱਚੋਂ ਨਸ਼ੀਲੇ ਪਦਾਰਥ ਮਿਲੇ ਸਨ, ਜਿਸ ਤੋਂ ਬਾਅਦ ਜੇਲ੍ਹ ਦੇ ਸਹਾਇਕ ਸੁਪਰਡੈਂਟ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕੀਤਾ ਗਿਆ ਹੈ। ਨਸ਼ਿਆਂ ਤੇ ਮੋਬਾਈਲ ਦੀ ਬਰਾਮਦਗੀ ਜੇਲ੍ਹ ਦੀ ਸੁਰੱਖਿਆ ਵਿੱਚ ਸੰਭਾਵਿਤ ਕਮੀਆਂ ਜਾਂ ਅੰਦਰੂਨੀ ਲੋਕਾਂ ਦੀ ਮਿਲੀਭੁਗਤ ਵੱਲ ਇਸ਼ਾਰਾ ਕਰਦੀ ਹੈ। ਮਾਨਸਾ ਦੇ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਕਿਹਾ, ”ਅਸੀਂ ਜਾਂਚ ਕਰ ਰਹੇ ਹਾਂ ਕਿ ਉਸ ਨੂੰ ਮੋਬਾਈਲ ਫੋਨ ਕਿਵੇਂ ਮਿਲਿਆ ਅਤੇ ਜੇਲ੍ਹ ਵਿੱਚ ਉਸ ਨੂੰ ਇਹ ਕਿਸ ਨੇ ਦਿੱਤਾ।” ਬਜਿੰਦਰ ਸਿੰਘ ਨੂੰ ਇਸ ਸਾਲ ਅਪਰੈਲ ਵਿੱਚ 2018 ਵਿੱਚ ਦਰਜ ਹਾਈ-ਪ੍ਰੋਫਾਈਲ ਬਲਾਤਕਾਰ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

RELATED ARTICLES
POPULAR POSTS