1.8 C
Toronto
Thursday, November 27, 2025
spot_img
Homeਭਾਰਤਗੁਰਮੇਹਰ ਕੌਰ ਨੇ ਆਪਣੇ ਆਪ ਨੂੰ ਕੰਪੇਨ ਤੋਂ ਕੀਤਾ ਵੱਖ

ਗੁਰਮੇਹਰ ਕੌਰ ਨੇ ਆਪਣੇ ਆਪ ਨੂੰ ਕੰਪੇਨ ਤੋਂ ਕੀਤਾ ਵੱਖ

ਕਿਹਾ, ਮੈਨੂੰ ਇਕੱਲੀ ਛੱਡ ਦਿੱਤਾ ਜਾਵੇ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਨੇ ਖੁਦ ਨੂੰ ਕੰਪੇਨ ਤੋਂ ਵੱਖ ਕਰ ਲਿਆ ਹੈ। ਉਸ ਨੇ ਅੱਜ ਸਵੇਰੇ ਟਵੀਟ ਕਰਕੇ ਕਿਹਾ ਕਿ ਮੈਂ ਕੰਪੇਨ ਤੋਂ ਵੱਖ ਹੋ ਰਹੀ ਹਾਂ। ਸਾਰਿਆਂ ਨੂੰ ਵਧਾਈ। ਉਸ ਨੇ ਕਿਹਾ ਕਿ ਮੈਂ ਬੇਨਤੀ ਕਰਦੀ ਹਾਂ ਕਿ ਮੈਨੂੰ ਇਕੱਲਾ ਛੱਡ ਦਿੱਤਾ ਜਾਵੇ, ਮੈਂ ਜੋ ਕਹਿਣਾ ਸੀ ਕਹਿ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗੁਰਮੇਹਰ ਕੌਰ ਨੇ ਏਬੀਵੀਪੀ ਖਿਲਾਫ ਸੰਘਰਸ਼ ਵਿੱਢਿਆ ਹੋਇਆ ਹੈ। ਉਧਰ ਪੁਲਿਸ ਨੇ ਗੁਰਮੇਹਰ ਕੌਰ ਨੂੰ ਮਿਲ ਰਹੀਆਂ ਬਲਾਤਕਾਰ ਦੀਆਂ ਧਮਕੀਆਂ ਦੇ ਮੱਦੇਨਜ਼ਰ ਐਫਆਈਆਰ ਦਰਜ ਕਰ ਲਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਮਾਮਲੇ ਵਿਚ ਜਾਂਚ ਦੀ ਮੰਗ ਕੀਤੀ ਹੈ। ਦਿੱਲੀ ਯੂਨੀਵਰਸਿਟੀ ਵਿਚ ਲੈਫਟ ਵਿੰਗ ਦੀ ਵਿਦਿਆਰਥੀ ਯੂਨੀਅਨ ਨੇ ਅੱਜ ਮਾਰਚ ਕੱਢਿਆ, ਜਿਸ ਵਿਚ ਗੁਰਮੇਹਰ ਕੌਰ ਸ਼ਾਮਲ ਨਹੀਂ ਹੋਈ।

RELATED ARTICLES
POPULAR POSTS