2.6 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਉਨਟਾਰੀਓ ਦੇ ਵਪਾਰ ਮੰਤਰੀ ਵਿੱਕ ਫਡੇਲੀ 18 ਨਵੰਬਰ ਤੋਂ ਭਾਰਤ ਫੇਰੀ 'ਤੇ...

ਉਨਟਾਰੀਓ ਦੇ ਵਪਾਰ ਮੰਤਰੀ ਵਿੱਕ ਫਡੇਲੀ 18 ਨਵੰਬਰ ਤੋਂ ਭਾਰਤ ਫੇਰੀ ‘ਤੇ ਜਾਣਗੇ

ਟੋਰਾਂਟੋ/ਸਤਪਾਲ ਸਿੰਘ ਜੌਹਲ
ਭਾਰਤ ਅਤੇ ਕੈਨੇਡਾ ਦਾ ਆਰਥਿਕ ਇੰਜਣ ਸਮਝੇ ਜਾਂਦੇ ਪ੍ਰਾਂਤ ਉਨਟਾਰੀਓ ਵਿਚਕਾਰ ਵਪਾਰ ਵਧਾਉਣ ਦੇ ਮਕਸਦ ਨਾਲ਼ ਇਕ ਉੱਚ-ਪੱਧਰੀ ਡੈਲੀਗੇਸ਼ਨ ਭਾਰਤ ਪੁੱਜੇਗਾ। 18 ਤੋਂ 22 ਨਵੰਬਰ ਤੱਕ ਉਨਟਾਰੀਓ ਦੇ ਆਰਥਿਕ ਵਿਕਾਸ ਅਤੇ ਵਪਾਰ ਮੰਤਰੀ ਵਿੱਕ ਫਡੇਲੀ ਉਨਟਾਰੀਓ ਦੇ ਡੈਲੀਗੇਸ਼ਨ ਦੀ ਅਗਵਾਈ ਕਰਨਗੇ ਜਿਸ ‘ਚ ਕੁਝ ਸੰਸਦੀ ਸਕੱਤਰ, ਵਿਧਾਇਕ ਵੀ ਸ਼ਾਮਿਲ ਹੋਣਗੇ। ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਫਡੇਲੀ ਨੇ ਦੱਸਿਆ ਕਿ ਭਾਰਤ ਤੋਂ ਉਨਟਾਰੀਓ ‘ਚ ਸਾਲਾਨਾ ਲਗਪਗ ਪੌਣੇ ਤਿੰਨ ਅਰਬ ਡਾਲਰ ਦਾ ਮਾਲ ਆਯਾਤ ਕੀਤਾ ਜਾਂਦਾ ਹੈ ਜਦ ਕਿ ਉਨਟਾਰੀਓ ਤੋਂ ਭਾਰਤ ‘ਚ ਕਰੀਬ 100 ਕਰੋੜ ਰੁਪਏ ਦਾ ਮਾਲ ਭੇਜਿਆ ਜਾਂਦਾ ਹੈ। ਉਨ੍ਹਾਂ ਆਖਿਆ ਦੋਵਾਂ ਖਿੱਤਿਆਂ ‘ਚ ਵਪਾਰਕ ਤਵਾਜ਼ਨ ਸਾਂਵਾਂ ਕਰਨ ਦੇ ਮਕਸਦ ਨਾਲ ਉਹ ਭਾਰਤ ਦੌਰੇ ‘ਤੇ ਜਾ ਰਹੇ ਹਨ। ਉਨ੍ਹਾਂ ਨਾਲ਼ ਵਿਧਾਇਕਾ ਨੀਨਾ ਤਾਂਗੜੀ ਅਤੇ ਵਿਧਾਇਕ ਦੀਪਕ ਆਨੰਦ ਵੀ ਜਾਣਗੇ। ਇਸ ਦੌਰਾਨ ਉਹ ਦਿੱਲੀ, ਮੁੰਬਈ ਅਤੇ ਬੰਗਲੌਰ ਜਾਣਗੇ ਅਤੇ ਭਾਰਤੀ ਉਦਯੋਗਪਤੀਆਂ ਨਾਲ਼ ਮੁਲਾਕਾਤਾਂ ਕਰਨਗੇ। ਫਡੇਲੀ ਨੇ ਆਖਿਆ ਕਿ ਉਨਟਾਰੀਓ ‘ਚ ਭਾਰਤ ਤੋਂ ਲੋਕਾਂ ਦਾ ਆਉਣਾ ਲਗਾਤਾਰ ਜਾਰੀ ਹੈ। ਅਜਿਹੇ ‘ਚ ਭਾਰਤ ਨਾਲ ਵਪਾਰਕ ਸਬੰਧ ਮਜ਼ਬੂਤ ਕਰਨਾ ਹੋਰ ਵੀ ਅਹਿਮ ਹੋ ਜਾਂਦਾ ਹੈ।

RELATED ARTICLES
POPULAR POSTS