5.7 C
Toronto
Tuesday, October 28, 2025
spot_img
Homeਜੀ.ਟੀ.ਏ. ਨਿਊਜ਼ਮਹਿਲਾ ਦੀ ਹੱਤਿਆ ਦੇ ਆਰੋਪ 'ਚ ਪੰਜਾਬੀ ਗ੍ਰਿਫਤਾਰ

ਮਹਿਲਾ ਦੀ ਹੱਤਿਆ ਦੇ ਆਰੋਪ ‘ਚ ਪੰਜਾਬੀ ਗ੍ਰਿਫਤਾਰ

ਟੋਰਾਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਮਿਸੀਸਾਗਾ ਸ਼ਹਿਰ ‘ਚ ਕੈਨੇਡੀਅਨ ਟਾਇਰ ਨਾਮਕ ਸਟੋਰ ਅੰਦਰ ਲੰਘੇ ਸੋਮਵਾਰ ਨੂੰ ਚਾਕੂ ਮਾਰ ਕੇ ਇਕ ਔਰਤ ਦੀ ਹੱਤਿਆ ਕਰਨ ਦੇ ਆਰੋਪ ‘ਚ ਪੀਲ ਪੁਲਿਸ ਨੇ 26 ਸਾਲਾ ਚਰਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਸ਼ਾਮ ਦੇ ਸਮੇਂ ਛੇ ਕੁ ਵਜੇ ਵਾਪਰੀ ਦਰਦਨਾਕ ਘਟਨਾ ਮੌਕੇ ਸਟੋਰ ਅੰਦਰ ਚੀਕ-ਚਿਹਾੜਾ ਪੈ ਗਿਆ ਸੀ ਅਤੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਪੁਲਿਸ ਨੇ ਅਜੇ ਉਸ ਮਹਿਲਾ ਦਾ ਨਾਂਅ ਜਾਰੀ ਨਹੀਂ ਕੀਤਾ। ਮਿਸੀਸਾਗਾ ਵਾਸੀ ਚਰਨਜੀਤ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਕੇ ਉਸ ਨੂੰ ਬਰੈਂਪਟਨ ਵਿਖੇ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਘਟਨਾ ਤੋਂ ਬਾਅਦ ਪੁਲਿਸ ਦੀ ਜਾਂਚ ਲਈ ਸਟੋਰ ਨੂੰ ਬੰਦ ਰੱਖਿਆ ਜਾ ਰਿਹਾ ਹੈ ਅਤੇ ਸਟੋਰ ‘ਚ ਮੌਕੇ ‘ਤੇ ਹਾਜ਼ਰ ਦਰਜਨ ਤੋਂ ਵੱਧ ਕਾਮੇ ਸਹਿਮ ‘ਚ ਹਨ, ਜਿਸ ਕਰਕੇ ਉਨਟਾਰੀਓ ਦੇ ਕ੍ਰਿਤ ਮੰਤਰਾਲੇ ਨੂੰ ਵੀ ਘਟਨਾ ਦੀ ਜਾਂਚ ‘ਚ ਸ਼ਾਮਿਲ ਕੀਤਾ ਗਿਆ ਹੈ। ਮਿਲੀ ਗੁਪਤ ਜਾਣਕਾਰੀ ਅਨੁਸਾਰ ਬਰੈਂਪਟਨ ਵਾਸੀ ਚਰਨਜੀਤ (ਗੁਰੂਸਰ ਸੁਧਾਰ) ਨੇ ਆਪਣੀ ਪਤਨੀ (ਭਗਤਾ ਭਾਈਕਾ) ਦਾ ਕਤਲ ਕੀਤਾ ਹੈ ਅਤੇ ਉਨ੍ਹਾਂ ਵਿਚਕਾਰ ਕੈਨੇਡਾ ‘ਚ ਪੱਕੇ ਹੋਣ-ਕਰਾਉਣ ਦਾ ਮਾਮਲਾ ਅਤੇ ਘਰੇਲੂ ਕਲੇਸ਼ ਕੁਝ ਦੇਰ ਤੋਂ ਸੁਲਘ ਰਿਹਾ ਸੀ ਜਿਸ ਕਰਕੇ ਉਹ ਅਲੱਗ ਰਹਿ ਰਹੇ ਸਨ।

 

RELATED ARTICLES
POPULAR POSTS