Breaking News
Home / ਜੀ.ਟੀ.ਏ. ਨਿਊਜ਼ / ਹੁਣ ਪਿਛਲੀ ਸਰਕਾਰ ਵੱਲੋਂ ਸਿਟੀਜ਼ਨਸ਼ਿਪ ਲਈ ਪਾਈਆਂ ਗਈਆਂ ਅੜਚਣਾਂ ਦੂਰ ਹੋਣਗੀਆਂ : ਸੋਨੀਆ ਸਿੱਧੂ

ਹੁਣ ਪਿਛਲੀ ਸਰਕਾਰ ਵੱਲੋਂ ਸਿਟੀਜ਼ਨਸ਼ਿਪ ਲਈ ਪਾਈਆਂ ਗਈਆਂ ਅੜਚਣਾਂ ਦੂਰ ਹੋਣਗੀਆਂ : ਸੋਨੀਆ ਸਿੱਧੂ

ਬਰੈਂਪਟਨ: ਕੈਨੇਡਾ ਦੀ ਸਿਟੀਜ਼ਨਸ਼ਿਪ ਦੇ ਸੋਧੇ ਹੋਏ ਐਕਟ ਬਿੱਲ ਸੀ-6 ‘ਤੇ ਮਹਾਰਾਣੀ ਦੀ ਮੋਹਰ ਲੱਗ ਕੇ ਹੁਣ ਇਹ ਬਾ-ਕਾਇਦਾ ਕਾਨੂੰਨ ਬਣ ਗਿਆ ਹੈ। ਇਹ ਕਾਨੂੰਨ ਕੈਨੇਡਾ ਵਿਚ ਨਵੇਂ ਆਉਣ ਵਾਲਿਆਂ ਨੂੰ ਸਿਟੀਜ਼ਨਸ਼ਿਪ ਜਲਦੀ ਲੈਣ ਵਿਚ ਮਦਦ ਕਰੇਗਾ ਅਤੇ ਇਸ ਪ੍ਰੋਗਰਾਮ ਦੀ ਸਾਰਥਿਕਤਾ ਕਾਇਮ ਰੱਖੇਗਾ।
ਇਸ ਉੱਪਰ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਹੋਇਆਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, ”ਮੈਨੂੰ ਬੜੀ ਖ਼ਸ਼ੀ ਹੈ ਕਿ ਸੈਨੇਟ ਨੇ ਇਹ ਬਿਲ ਪਾਸ ਕਰ ਦਿੱਤਾ ਹੈ ਜੋ ਕਿ ਸਾਰੇ ਹੀ ਸ਼ਹਿਰੀਆਂ ਨੂੰ ਉਨ੍ਹਾਂ ਦੇ ਪਿਛੋਕੜ ਦੇ ਬਾਵਜੂਦ ਬਰਾਬਰੀ ਦਾ ਅਧਿਕਾਰ ਦਿੰਦਾ ਹੈ ਅਤੇ ਜਿਹੜਾ ਪਿਛਲੀ ਸਰਕਾਰ ਵੱਲੋਂ ਨਾਗਰਿਕਤਾ ਦੇ ਰਾਹ ਵਿੱਚ ਪਾਏ ਗਏ ਅੜਿੱਕਿਆਂ ਤੇ ਅੜਚਣਾਂ ਨੂੰ ਦੂਰ ਕਰਦਾ ਹੈ। ਇਹ ਕਾਨੂੰਨ ਬਰੈਂਪਟਨ ਸਾਊਥ ਅਤੇ ਦੇਸ਼ ਦੇ ਸਾਰੇ ਪੱਕੇ-ਵਾਸੀਆਂ (ਪਰਮਾਨੈਂਟ ਰੈਜ਼ੀਡੈਂਟਾਂ) ਨੂੰ ਕੈਨੇਡਾ ਦੀ ਨਾਗਰਿਕਤਾ ਜਲਦੀ ਅਪਲਾਈ ਕਰਨ ਲਈ ਲਾਂਭਦਾਇਕ ਸਾਬਤ ਹੋਵੇਗਾ।” ਬਿਲ ਸੀ-6 ‘ਦੋ-ਪੜਾਵੀ ਨਾਗਰਿਕਤਾ’ ਖ਼ਤਮ ਕਰਨ, ਅਸਥਾਈ ਆਵਾਸੀਆਂ ਲਈ ਟਾਈਮ ਕਰੈਡਿਟ ਜਮ੍ਹਾ ਕਰਨ, ਰੈਜ਼ੀਡੈਂਸ ਦੀ ਸ਼ਰਤ ਲਈ ਵਧੇਰੇ ਲਚਕੀਲਾਪਨ ਲਿਆਉਣ, ਭਾਸ਼ਾ ਤੇ ਗਿਆਨ ਦੀ ਸ਼ਰਤ ਨਰਮ ਕਰਨ, ਰਿਹਾਇਸ਼ ਲਈ ਇੱਛਾ ਦੱਸਣ ਦੀ ਸ਼ਰਤ ਦੂਰ ਕਰਨ ਅਤੇ ਇਸ ਪ੍ਰੋਗਰਾਮ ਲਈ ਅੱਗੋਂ ਪਾਬੰਦ ਰਹਿਣ ਵਚਨਬੱਧ ਹੈ। ਪਿਛਲੀ ਸਰਕਾਰ ਵੱਲੋਂ ਇਸ ਬਿਲ ਵਿੱਚ ਲਿਆਂਦੀਆਂ ਗਈਆਂ ਤਬਦੀਲੀਆਂ ਨੂੰ ਉਲਟਾਉਣ ਲਈ ਸੋਨੀਆ ਸਿੱਧੂ ਅਤੇ ਕਈ ਹੋਰ ਐੱਮ. ਪੀਜ਼ ਨੇ ਲਿਬਰਲ ਸਰਕਾਰ ਵਿੱਚ ਤਕੜੀ ਮੁਹਿੰਮ ਚਲਾਈ ਸੀ। ਸੋਨੀਆ ਅਨੁਸਾਰ ਇਸ ਬਿਲ ਸੀ-6 ਦੇ ਪਾਸ ਹੋਣ ਨਾਲ ਕੈਨੇਡਾ ਵਾਸੀਆਂ ਨਾਲ ਹੁਣ ਉਨ੍ਹਾਂ ਦੇ ਇੱਥੇ ਨਾਗਰਿਕ ਬਣਨ ਦਾ ਰਾਹ ਪੱਧਰਾ ਹੋਣ ਦਾ ਵਾਅਦਾ ਪੂਰਾ ਹੋ ਗਿਆ ਹੈ। ਐੱਮ.ਪੀ. ਸਿੱਧੂ ਨੇ ਕਿਹਾ, ”ਪ੍ਰਧਾਨ ਮੰਤਰੀ ਤੇ ਸਾਡਾ ਕਾਕੱਸ ਲੋਕਾਂ ਨਾਲ ਕੀਤਾ ਹੋਇਆ ਇਹ ਵਾਅਦਾ ਪੂਰਾ ਕਰਨ ਲਈ ਪੂਰੇ ਵਚਨਬੱਧ ਸਨ ਅਤੇ ਸਾਨੂੰ ਜਸਟਿਨ ਟਰੂਡੋ ਦੇ ਇਹ ਸ਼ਬਦ ਯਾਦ ਹਨ ਕਿ ‘ਕੈਨੇਡੀਅਨ ਕੈਨੇਡੀਅਨ ਹੈ, ਤੇ ਬਸ ਕੈਨੇਡੀਅਨ ਹੈ’।”

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …