ਓਨਟਾਰੀਓ : ਲੰਘੇ ਦਿਨੀਂ ਲਿਬਰਲ ਐਮਪੀਪੀ ਨਥਾਲੀ ਡੈਸ ਰੋਜ਼ੀਅਰ ਨੇ ਓਨਟਾਰੀਓ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ। ਐਮਪੀਪੀ ਬਣਨ ਤੋਂ ਤਿੰਨ ਸਾਲ ਤੋਂ ਵੀ ਘੱਟ ਸਮੇਂ ਵਿੱਚ ਰੋਜ਼ੀਅਰ ਵੱਲੋਂ ਇਹ ਅਸਤੀਫਾ ਦਿੱਤਾ ਗਿਆ ਹੈ। ਹੁਣ ਉਹ ਟੋਰਾਂਟੋ ਦੇ ਮੈਸੀ ਕਾਲਜ ਦੀ ਪ੍ਰੈਜ਼ੀਡੈਂਟ ਬਣਨ ਦੀ ਤਿਆਰੀ ਕਰ ਰਹੀ ਹੈ।ઠ ਰੋਜ਼ੀਅਰ ਨੇ ਆਖਿਆ ਕਿ ਓਟਵਾ-ਵੇਨੀਅਰ ਦੇ ਐਮਪੀਪੀ ਵਜੋਂ ਦਿੱਤਾ ਗਿਆ ਉਨ੍ਹਾਂ ਦਾ ਇਹ ਅਸਤੀਫਾ ਫੌਰੀ ਪ੍ਰਭਾਵ ਤੋਂ ਲਾਗੂ ਹੋਵੇਗਾ। ਇਸ ਤੋਂ ਬਾਅਦ ਹੁਣ ਲਿਬਰਲਾਂ ਕੋਲ ਵਿਧਾਨ ਸਭਾ ਵਿੱਚ ਸਿਰਫ ਛੇ ਸੀਟਾਂ ਹੀ ਬਚੀਆਂ ਹਨ। ਹਾਰਵਰਡ ਲਾਅ ਗ੍ਰੈਜੂਏਟ ਨੇ ਇੱਕ ਬਿਆਨ ਵਿੱਚ ਆਖਿਆ ਕਿ ਉਹ ਆਪਣੀ ਸੀਟ ਤੋਂ ਭਾਰੀ ਮਨ ਨਾਲ ਅਸਤੀਫਾ ਦੇ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਹ ਫੈਸਲਾ ਲੈਣਾ ਉਨ੍ਹਾਂ ਲਈ ਕੋਈ ਸੁਖਾਲਾ ਕੰਮ ਨਹੀਂ ਸੀ।ઠਅੰਤਰਿਮ ਲਿਬਰਲ ਆਗੂ ਜੌਹਨ ਫਰੇਜ਼ਰ ਨੇ ਆਖਿਆ ਕਿ ਡੈਸ ਰੋਜ਼ੀਅਰ ਲਿਬਰਲ ਕਾਕਸ ਦੀ ਬਹੁਤ ਹੀ ਅਹਿਮ ਮੈਂਬਰ ਰਹੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …