ਟੋਰਾਂਟੋ : ਪਹਿਲਾਂ ਜਿੱਤ ਦਾ ਝੰਡਾ ਲਹਿਰਾਉਂਦੇ ਹੋਏ ਓਨਟਾਰੀਓ ਦੀ ਸੱਤਾ ‘ਤੇ ਕਾਬਜ਼ ਹੋਣ ਵਾਲੇ ਡਗ ਫੋਰਡ ਮੌਜੂਦਾ ਚੋਣ ਸਰਵੇਖਣਾਂ ‘ਚ ਬੁਰੀ ਤਰ੍ਹਾਂ ਪਿੱਛੇ ਚੱਲ ਰਹੇ ਹਨ ਪਰ ਉਥੇ ਹੀ ਪੀ ਸੀ ਪਾਰਟੀ ਦੇ ਪ੍ਰੀਮੀਅਰ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੇ ਲੋਕ ਉਨ੍ਹਾਂ ਦੀ ਪਿੱਠ ‘ਤੇ ਖੜ੍ਹੇ ਹਨ। ਫੋਰਡ ਨੇ ਓਨਟਾਰੀਓ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੀਡੀਆ ਵੱਲੋਂ ਪ੍ਰਕਾਸ਼ਿਤ ਸਰਵੇਖਣਾਂ ਵੱਲ ਧਿਆਨ ਨਾ ਦੇਣ।
ਇਕ ਰੇਡੀਓ ਪ੍ਰੋਗਰਾਮ ਦੌਰਾਨ ਡਗ ਫੋਰਡ ਨੇ ਕਿਹਾ ਕਿ ਮੀਡੀਆ ਦਾ ਇਕ ਹਿੱਸਾ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਦਲੀਲ ਦਿੱਤੀ ਕਿ ਪੀਸੀ ਪਾਰਟੀ ਦੀ ਸਰਕਾਰ ਵੱਡੀਆਂ ਯੂਨੀਅਨਾਂ ਵਿਰੁੱਧ ਖੜ੍ਹੀ ਹੋਈ ਹੈ ਜਿਨ੍ਹਾਂ ਨੇ 15 ਸਾਲ ਤੋਂ ਟੈਕਸ ਦਾਤਿਆਂ ਦੀ ਜੇਬ ‘ਚ ਸੰਨ ਲਾਈ ਹੋਈ ਹੈ। ਫੋਰਡ ਦੀ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਹਰ ਚੋਣ ਸਰਵੇਖਣ ‘ਚ ਪੀ ਸੀ ਪਾਰਟੀ ਦੀ ਸਰਕਾਰ ਨੂੰ ਮਕਬੂਲੀਅਤ ਦੀ ਕਸੌਟੀ ‘ਤੇ ਸੰਘਰਸ਼ ਕਰਦੇ ਦਿਖਾਇਆ ਜਾ ਰਿਹਾ ਹੈ ਅਤੇ ਇਸ ਦਾ ਅਸਰ ਅਕਤੂਬਰ ‘ਚ ਹੋਣ ਵਾਲੀਆਂ ਆਮ ਚੋਣਾਂ ‘ਤੇ ਪੈਣ ਦੇ ਆਸਾਰ ਨਜ਼ਰ ਆ ਰਹੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …