2 C
Toronto
Monday, December 29, 2025
spot_img
Homeਜੀ.ਟੀ.ਏ. ਨਿਊਜ਼ਤਿੰਨ ਸਾਲਾਂ 'ਚ ਇਕ ਮਿਲੀਅਨ ਆਉਣਗੇ ਪਰਵਾਸੀ

ਤਿੰਨ ਸਾਲਾਂ ‘ਚ ਇਕ ਮਿਲੀਅਨ ਆਉਣਗੇ ਪਰਵਾਸੀ

ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਦਾ ਐਲਾਨ
ਸੰਨ 2021 ਤੱਕ ਹੋਰ ਇਮੀਗ੍ਰੈਂਟਸ ਨੂੰ ਕੈਨੇਡਾ ਆਮਦ ਦੀ ਖੁੱਲ੍ਹ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਜਾ ਕੇ ਵਸਣ ਵਾਲੇ ਵਿਦੇਸ਼ੀ ਲੋਕਾਂ ਲਈ ਇਕ ਚੰਗੀ ਖ਼ਬਰ ਹੈ ਕਿ ਕੈਨੇਡਾ ਹੋਰ ਇਮੀਗ੍ਰੈਂਟਸ ਲਈ ਬੂਹੇ ਖੋਲ੍ਹਣ ਲਈ ਤਿਆਰ ਹੈ ਬਸ਼ਰਤੇ ਉਹ ਕਿਸੇ ਨਾ ਕਿਸੇ ਹੁਨਰ ਦੇ ਮਾਹਰ ਹੋਣ। ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਦੱਸਿਆ ਕਿ ਕੈਨੇਡਾ 2021 ਵਿੱਚ 40,000 ਹੋਰ ਇਮੀਗ੍ਰੈਂਟਸ ਨੂੰ ਕੈਨੇਡਾ ਦਾਖਲ ਹੋਣ ਦੀ ਖੁੱਲ੍ਹ ਦੇਵੇਗਾ।ઠਕੈਨੇਡਾ ਵਿੱਚ ਇਮੀਗ੍ਰੈਂਟਸ ਦਾ ਟੀਚਾ 3,50,000 ਤੱਕ ਵੱਧ ਜਾਵੇਗਾ, ਜੋ ਕਿ ਦੇਸ਼ ਦੀ ਅਬਾਦੀ ਦਾ ਇੱਕ ਫੀਸਦੀ ਬਣਦਾ ਹੈ। ਸਰਕਾਰ ਦੇ ਅਪਡੇਟਿਡ ਮਲਟੀ-ਯੀਅਰ ਇਮੀਗ੍ਰੇਸ਼ਨ ਲੈਵਲਜ਼ ਪਲੈਨ, ਜੋ ਕਿ ਅਗਲੇ ਤਿੰਨ ਸਾਲਾਂ ਲਈ ਹੈ, ਦੇ ਹਿੱਸੇ ਵਜੋਂ ਇਹ ਅੰਕੜੇ ਲੰਘੇ ਬੁੱਧਵਾਰ ਨੂੰ ਐਲਾਨੇ ਗਏ। ਇਸ ਸਾਲ 3,10,000 ਦੇ ਮੁਕਾਬਲੇ ਟੀਚਾ ਵਧ ਗਿਆ ਹੈ। ਕੈਨੇਡਾ ਆਉਣ ਵਾਲਿਆਂ ਵਿੱਚੋਂ ਵੱਡੀ ਗਿਣਤੀ ਵਿਚ ਇਕਨੌਮਿਕ ਪ੍ਰੋਗਰਾਮਾਂ ਤਹਿਤ ਆਉਣ ਵਾਲਿਆਂ ਦੀ ਹੈ। ਇਹ ਪ੍ਰੋਗਰਾਮ ਖਾਸ ਤੌਰ ਉੱਤੇ ਹੁਨਰਮੰਦ ਕਾਮਿਆਂ ਦੀ ਘਾਟ ਤੇ ਲੇਬਲ ਮਾਰਕਿਟ ਦੇ ਪਾੜੇ ਨੂੰ ਖਤਮ ਕਰਨ ਲਈ ਤਿਆਰ ਕੀਤੇ ਗਏ ਹਨ।ઠ ਹੁਸੈਨ ਨੇ ਆਖਿਆ ਕਿ ਦੇਸ਼ ਭਰ ਵਿੱਚ ਇਕਨੌਮਿਕ ਇਮੀਗ੍ਰੇਸ਼ਨ ਦੀ ਬਹੁਤ ਲੋੜ ਹੈ। ਦੇਸ਼ ਦੇ ਅਜਿਹੇ ਇਲਾਕਿਆਂ ਵਿੱਚ ਕਾਮਿਆਂ ਦੀ ਤਾਂ ਘਾਟ ਹੈ ਹੀ ਸਗੋਂ ਬਜ਼ੁਰਗ ਅਬਾਦੀ ਵੀ ਬਹੁਤੀ ਗਿਣਤੀ ਵਿੱਚ ਹੈ। ਉਨ੍ਹਾਂ ਆਖਿਆ ਕਿ ਇਸ ਯੋਜਨਾ ਨਾਲ ਅਸੀਂ ਗਲੋਬਲ ਮਾਰਕਿਟ ਵਿੱਚ ਮੁਕਾਬਲੇਬਾਜ਼ੀ ਵਿੱਚ ਮੁੜ ਨਿੱਤਰ ਸਕਾਂਗੇ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਦੀ ਪੈਰਵੀ ਕਰਨ ਵਾਲਿਆਂ ਵਿੱਚੋਂ ਕਈਆਂ ਨੇ ਤੇ ਇਕਨੌਮਿਕ ਗਰੁੱਪਜ਼ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਅੰਕੜਿਆਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਹੈ।
ਰਫਿਊਜੀਆਂ ਦੀ ਗਿਣਤੀ ‘ਚ ਹੋਵੇਗਾ ਵਾਧਾ : ਕੈਨੇਡਾ ਵੱਲੋਂ 2021 ਤੱਕ ਮਨੁੱਖਤਾ ਦੇ ਆਧਾਰ ਉੱਤੇ ਰਫਿਊਜੀਆਂ ਦੀ ਗਿਣਤੀ ਵਿੱਚ ਵੀ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਪ੍ਰੋਗਰਾਮ ਤਹਿਤ 2021 ਤੱਕ ਰਫਿਊਜੀਆਂ ਦੀ ਗਿਣਤੀ ਜੋ ਹੁਣ 43,000 ਹੈ ਤੋਂ ਵੱਧ ਕੇ 51,700 ਹੋ ਜਾਵੇਗੀ।

RELATED ARTICLES
POPULAR POSTS