ਟੋਰਾਂਟ/ਬਿਊਰੋ ਨਿਊਜ਼ : ਇਕ 57 ਸਾਲ ਦੇ ਕਰਾਟੇ ਇੰਸਟਰੱਕਟਰ ‘ਤੇ ਮਾਰਸ਼ਲ ਆਰਟ ਲੈਸਨ ਦੇ ਦੌਰਾਨ 9 ਸਾਲ ਦੀ ਲੜਕੀ ਨਾਲ ਸਰੀਰਕ ਛੇੜਛਾੜ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕਰਾਟੇ ਇੰਸਟਰੱਕਟਰ ‘ਤੇ ਲੜਕੀ ਨੂੰ ਕਈ ਵਾਰ ਯੌਨ ਸੋਸ਼ਣ ਕਰਨ ਦਾ ਦੋਸ਼ ਹੈ। ਜਦ-ਜਦ ਉਹ ਉਸ ਕੋਲ ਇਕੱਲੀ ਹੁੰਦੀ ਸੀ। ਪੁਲਿਸ ਨੇ ਸਤਨਾਮ ਰਿਆਤ ਨਾਮ ਦੇ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ‘ਤੇ ਸੈਕਸੁਅਲ ਇੰਟਰਫੇਰੇਂਜਸ ਅਤੇ ਸੈਕਸੁਅਲ ਟਚਿੰਗ ਦਾ ਵੀ ਦੋਸ਼ ਲੱਗਾ ਹੈ। ਸਤਨਾਮ ਸਿੰਘ ਕਰਾਟਿਆਂ ਦੀ ਕਲਾਸ ਲੈਂਦਾ ਹੈ ਅਤੇ ਅਪਰੇਟਰ ਹੈ। ਮਾਮਲੇ ਦੀ ਜਾਂਚ ਜਾਰੀ ਹੈ, ਪੁਲਿਸ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ਦੀ ਕੋਈ ਹੋਰ ਜਾਣਕਾਰੀ ਹੈ ਤਾਂ ਉਹ 905-453-2121 ‘ਤੇ ਸੰਪਰਕ ਕਰ ਸਕਦਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …