ਮੌਤ ਨਾਲ ਜੂਝ ਰਹੇ 24 ਸਾਲਾ ਰਣਜੀਤ ਲਈ ਫੰਡ ਇਕੱਤਰ ਕਰਨ ‘ਚ ਜੁਟੇ ਕਈ ਸਾਥੀ
ਬਰੈਂਪਟਨ/ਬਿਊਰੋ ਨਿਊਜ਼ : ਕਮਿਊਨਿਟੀ ਨੇ ਬਰੈਂਪਟਨ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਦੀ ਮਦਦ ਦੇ ਲਈ ਡਾਲਰ ਇਕੱਤਰ ਕੀਤੇ ਪ੍ਰੰਤੂ ਅਜੇ ਵੀ ਉਸ ਦੇ ਠੀਕ ਹੋਣ ਦੀ ਉਮੀਦ ਬਹੁਤ ਘੱਟ ਹੈ। ਬੀਤੇ ਮਹੀਨੇ ਪਿਜਾਰੀਓ ਡਕੈਤੀ ਦੇ ਦੌਰਾਨ ਕੁੱਝ ਡਾਲਰ ਦੇ ਲਈ ਵਿਦਿਆਰਥੀ ਦੀ ਛਾਤੀ ‘ਚ ਗੋਲੀ ਮਾਰ ਦਿੱਤੀ ਗਈ ਸੀ।
ਉਸ ਦੇ ਸਹਿਯੋਗੀ ਨੇ ਇਕ ਗੋਫੰਡਮੀ ਮੁਹਿੰਮ ਨੂੰ ਸ਼ੁਰੂ ਕੀਤਾ ਅਤੇ ਇਸ ਦੇ ਇਲਾਜ ਅਤੇ ਹੋਰ ਖਰਚ ਦੇ ਲਈ 20 ਹਜ਼ਾਰ ਡਾਲਰ ਇਕੱਠੇ ਕਰ ਲਏ। ਉਸ ਤੋਂ ਬਾਅਦ ਵੀ ਦਾਨ ਮਿਲਣਾ ਜਾਰੀ ਰਿਹਾ ਅਤੇ ਮਦਦ ਦੇ ਲਈ 30 ਹਜ਼ਾਰ ਤੋਂ ਜ਼ਿਆਦਾ ਡਾਲਰ ਆ ਗਏ।
ਡੋਮੀਨੋਜ਼ ਫੈਮਿਲੀ ਨੇ ਵੀ ਦਾਨ ਇਕੱਠਾ ਕਰਨ ‘ਚ ਯੋਗਦਾਨ ਦਿੱਤਾ ਅਤੇ ਜੀਟੀਏ ‘ਚ ਸਾਰੇ ਡੋਮੀਨੋਜ਼ ਸਟੋਰਜ਼ ‘ਚ ਉਸ ਦੇ ਇਕ ਦਾਨ ਇਕੱਠਾ ਕੀਤਾ ਗਿਆ। ਕਰਮੀਆਂ ਅਤੇ ਗ੍ਰਾਹਕਾਂ ਨੇ ਵੀ ਦਾਨ ਇਕੱਤਰ ਕੀਤਾ ਅਤੇ ਵੈਕਸਫੋਰਡ ਰੋਡ ਲੋਕੇਸ਼ਨ ਤੋਂ ਹੀ 1 ਹਜ਼ਾਰ ਡਾਲਰ ਇਕੱਤਰ ਹੋਏ। ਜਿੱਥੇ ਉਹ ਪਾਰਟ ਟਾਈਮ ਕੰਮ ਕਰਦਾ ਸੀ ਅਤੇ ਆਪਣੀ ਟਿਊਸ਼ਨ ਦੇ ਲਈ ਪੈਸੇ ਇਕੱਠੇ ਕਰਦਾ ਸੀ।
24 ਸਾਲ ਦੇ ਰਣਜੀਤ ਦੇ ਲਈ ਫੰਡ ਇਕੱਠਾ ਕਰਨ ‘ਚ ਕਾਫ਼ੀ ਲੋਕ ਅੱਗੇ ਆ ਰਹੇ ਹਨ। ਉਸ ‘ਤੇ 12 ਅਗਸਤ ਨੂੰ ਵੈਕਸਫੋਰਡ ਰੋਡ ਡੋਮੀਨੋਜ਼ ‘ਚ ਇਕ ਡਕੈਤੀ ਦੌਰਾਨ ਗੋਲੀ ਮਾਰੀ ਗਈ। ਉਹ ਬਰੈਂਪਟਨ ‘ਚ ਆਪਣੀ ਪੜ੍ਹਾਈ ਕਰ ਰਿਹਾ ਸੀ ਅਤੇ ਉਸ ਦੇ ਮਾਂ-ਬਾਪ ਭਾਰਤ ਤੋਂ ਕੈਨੇਡਾ ਆਉਣ ਦਾ ਯਤਨ ਕਰ ਰਹੇ ਹਨ। ਉਸ ਦੇ ਸਹਿਯੋਗ ਰਾਹੁਲ ਗਰੋਵਰ ਨੇ ਉਸ ਦੇ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ। ਗਰੋਵਰ ਨੇ ਇਸ ਬਾਰੇ ‘ਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਰਣਜੀਤ ਦੀਆਂ ਕਈ ਵੱਡੀਆਂ ਸਰਜਰੀਆਂ ਹੋ ਚੁੱਕੀਆਂ ਹਨ ਪ੍ਰੰਤੂ ਉਸ ਦੇ ਪੂਰੀ ਤਰ੍ਹਾਂ ਨਾਲ ਠੀਕ ਹੋਣ ਦੀ ਸੰਭਾਵਨਾ ਘੱਟ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਕਾਫ਼ੀ ਜਾਨਲੇਵਾ ਸੱਟ ਲੱਗੀ ਹੈ। ਸੰਭਵ ਹੈ ਕਿ ਉਸ ਨੂੰ ਪੈਰਾਲਾਈਜ਼ ਹੋ ਸਕਦਾ ਹੈ। ਪੁਲਿਸ ਨੇ ਇਸ ਸਬੰਧ ‘ਚ ਕੁੱਝ ਲੋਕਾਂ ਨੂੰ ਗਿਫ਼ਤਾਰ ਵੀ ਕੀਤਾ ਹੈ।
ਉਸ ਨੇ ਇਸ ਮਹੀਨੇ ਯੂਨੀਵਰਸਿਟੀ ‘ਚ ਆਪਣਾ ਚੌਥਾ ਸਾਲ ਸ਼ੁਰੂ ਕਰ ਸੀ। ਹੁਣ ਉਸ ਦਾ ਕੁਝ ਨਹੀਂ ਪਤਾ ਕਿ ਉਹ ਪੜ੍ਹਾਈ ਕਦੋਂ ਸ਼ੁਰੂ ਕਰ ਸਕੇਗਾ। ਉਹ ਸ਼ੁੱਕਰਵਾਰ ਰਾਤ ਨੂੰ ਕੰਮ ਕਰਦਾ ਸੀ ਅਤੇ ਕੁਝ ਪੈਸੇ ਕਮਾ ਲੈਂਦਾ ਸੀ। 12 ਅਗਸਤ ਨੂੰ ਦੇਰ ਰਾਤ 10.00 ਵਜੇ ਦੋ ਲੁਟੇਰਿਆਂ ਨੇ ਕੁਝ ਡਾਲਰ ਦੇ ਲਈ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਛਾਤੀ ‘ਚ ਗੋਲੀ ਮਾਰ ਦਿੱਤੀ ਸੀ। ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਅਕਤੀਆਂ ‘ਚੋਂ ਦੋ ਦੀ ਉਮਰ 17 ਸਾਲ ਦੇ ਲਗਭਗ ਹੈ ਅਤੇ ਇਕ ਦੀ 21 ਸਾਲ ਹੈ। ਵਾਕਰ ਅਤੇ ਇਕ ਹੋਰ ਨੌਜਵਾਨ ‘ਤੇ ਟੋਰਾਂਟੋ ਅਤੇ ਬਰੈਂਪਟਨ ‘ਚ ਡਕੈਤੀ ਦੇ ਪੰਜ ਮਾਮਲਿਆਂ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ।
ਪੀਲ ਰੀਜ਼ਨਲ ਪੁਲਿਸ ਸੈਂਟਰਲ ਰੌਬਰੀ ਬਿਊਰੋ ਦੇ ਐਕਟਿੰਗ ਇੰਸਪੈਕਟਰ ਡਾਨੀ ਰਾਸ ਨੇ ਕਿਹਾ ਕਿ ਕੁਝ ਡਾਲਰ ਦੇ ਲਈ ਇਕ ਨੌਜਵਾਨ ਦੀ ਜਾਨ ਲੈਣਾ ਸਮਝ ਤੋਂ ਪਰੇ ਹੈ। ਡੋਮੀਨੋਜ਼ ਪਿਜ਼ਾ ਕੈਨੇਡਾ ਦੇ ਪ੍ਰੈਜੀਡੈਂਟ ਮਾਈਕਲ ਕੁਰੇਨ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਰਣਜੀਤ ਅਤੇ ਉਸ ਦੇ ਪਰਿਵਾਰ ਦਾ ਸਮਰਥਨ ਕਰਦੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …