ਸੇਲੀਨਾ ਸੀਜ਼ਰ ਚੇਵਾਨ ਵਲੋਂ ਅਜ਼ਾਦ ਚੋਣ ਲੜਨ ਦਾ ਫੈਸਲਾ
ਓਟਵਾ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਫੈਡਰਲ ਸਰਕਾਰ ਵਿਚੋਂ ਅਸਤੀਫੇ ਦੇਣ ਵਾਲੇ ਐਮ ਪੀਜ਼ ਦੀ ਲੜੀ ਲੰਬੀ ਹੁੰਦੀ ਜਾ ਰਹੀ ਹੈ। ਹੁਣ ਵ੍ਹਿਟਬੀ, ਓਨਟਾਰੀਓ ਤੋਂ ਐਮਪੀ ਸੇਲੀਨਾ ਸੀਜ਼ਰ ਚੇਵਾਨ ਨੇ ਵੀ ਲਿਬਰਲ ਕਾਕਸ ਦਾ ਸਾਥ ਛੱਡ ਦਿੱਤਾ।ઠਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਗੱਲ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਟਰੂਡੋ ਹੋਰਾਂ ਆਖਿਆ ਕਿ ਉਨ੍ਹਾਂ ਦੇ ਆਫਿਸ ਵੱਲੋਂ ਹੁਣੇ ਹੀ ਉਨ੍ਹਾਂ ਨੂੰ ਇਹ ਜਾਣਕਾਰੀ ਹਾਸਲ ਹੋਈ ਹੈ ਕਿ ਸੇਲੀਨਾ ਸੀਜ਼ਰ ਚੇਵਾਨ ਵੱਲੋਂ ਅਜ਼ਾਦ ਉਮੀਦਵਾਰ ਵਜੋਂ ਅਗਲੀ ਲੜਾਈ ਲੜਨ ਦਾ ਫੈਸਲਾ ਕੀਤਾ ਗਿਆ ਹੈ। ਟਰੂਡੋ ਨੇ ਆਖਿਆ ਕਿ ਲਿਬਰਲ ਪਾਰਟੀ ਲਈ ਨਿਭਾਈਆਂ ਗਈਆਂ ਉਨ੍ਹਾਂ ਦੀਆਂ ਸੇਵਾਵਾਂ ਲਈ ਉਹ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ ਤੇ ਭਵਿੱਖ ਲਈ ਵੀ ਉਨ੍ਹਾਂ ਨੂੰ ਸੁੱਭ ਕਾਮਨਾਵਾਂ ਵੀ ਦਿੰਦੇ ਹਨ।ઠਸੀਜ਼ਰ ਚੇਵਾਨ ਨੇ ਪਾਰਟੀ ਤੋਂ ਆਪਣੇ ਅਸਤੀਫੇ ਦੀ ਖਬਰ ਟਵੀਟ ਰਾਹੀਂ ਦਿੱਤੀ।
ਟਰੂਡੋ ਸਰਕਾਰ ਦੀ ਐਮ.ਪੀ. ਚੇਵਾਨ ਨੇ ਦਿੱਤਾ ਅਸਤੀਫਾ
RELATED ARTICLES

