ਨਵੇਂ ਨਿਯਮ ਨਾਲ ਸਿਟੀ ਕੌਂਸਲਾਂ ਨੂੰ ਸਕੂਲ ਅਤੇ ਕਮਿਊਨਿਟੀ ਸੇਫ਼ਟੀ ਜੋਨ ‘ਚ ਸਪੀਡਿੰਗ ਨਾਲ ਨਿਪਟਣ ‘ਚ ਮਿਲੇਗੀ ਮਦਦ
ਮਿਸੀਸਾਗਾ/ ਬਿਊਰੋ ਨਿਊਜ਼ : ਓਨਟਾਰੀਓ ਦੀਆਂ ਸੜਕਾਂ ‘ਤੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਓਨਟਾਰੀਓ ਨੇ ਨਵਾਂ ਕਾਨੂੰਨ ਪਾਸ ਕੀਤਾ ਹੈ। ਇਸ ਨਵੇਂ ਨਿਯਮ ਨਾਲ ਸੜਕਾਂ ‘ਤੇ ਬੱਚਿਆਂ, ਬਜ਼ੁਰਗਾਂ, ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਨੂੰ ਵਧੇਰੇ ਸੁਰੱਖਿਆ ਮਿਲੇਗੀ। ‘ਸੇਫ਼ਰ ਸਕੂਲ ਜੋਨਸ ਐਕਟ’ ਤਹਿਤ ਸਿਟੀ ਕੌਂਸਲ ਨੂੰ ਸਕੂਲ ਅਤੇ ਕਮਿਊਨਿਟੀ ਸੇਫ਼ਟੀ ਜੋਨ ਵਿਚ ਸਪੀਡਿੰਗ ਨਾਲ ਨਿਪਟਣ ਵਿਚ ਮਦਦ ਮਿਲੇਗੀ।
ਨਵੇਂ ਕਾਨੂੰਨ ਅਨੁਸਾਰ ਆਟੋਮੇਟੇਡ ਸਪੀਡ ਇੰਫੋਰਸਮੈਂਟ ਤਕਨੀਕ ਨੂੰ ਅਪਨਾਇਆ ਜਾਵੇਗਾ ਜੋ ਕਿ ਓਵਰਸਪੀਡ ਵਾਹਨਾਂ ਨੂੰ ਫੜੇਗੀ। ਸਿਟੀ ਕੌਂਸਲ ਦੇ ਕੋਲ ਸਕੂਲ ਜੋਨ ਅਤੇ ਕਮਿਊਨਿਟੀ ਸੇਫ਼ਟੀ ਜੋਨਸ ਵਿਚ ਇਸ ਤਕਨੀਕ ਦੀ ਵਰਤੋਂ ਦਾ ਬਦਲ ਹੋਵੇਗਾ। ਜਿਸ ਨਾਲ ਵਾਹਨਾਂ ਨੂੰ ਸੜਕਾਂ ‘ਤੇ 80 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ ਸਪੀਡ ‘ਤੇ ਚੱਲਣ ‘ਚ ਮਦਦ ਮਿਲੇਗੀ। ਇਸ ਨਾਲ ਘੱਟ ਸਪੀਡ ਵਾਲੇ ਨਵੇਂ ਜੋਨ ਤਿਆਰ ਕਰਨ ਵਿਚ ਮਦਦ ਮਿਲੇਗੀ ਅਤੇ ਸ਼ਹਿਰੀ ਖੇਤਰਾਂ ਵਿਚ ਪੈਦਲ ਅਤੇ ਵਾਹਨਾਂ ਦੀ ਟੱਕਰ ਦੇ ਹਾਦਸਿਆਂ ਨੂੰ ਘੱਟ ਕਰਨ ਵਿਚ ਵੀ ਮਦਦ ਮਿਲੇਗੀ। ਇਸ ਦੇ ਨਾਲ ਹੀ ਓਨਟਾਰੀਓ ਦੀਆਂ ਸਿਟੀ ਕੌਂਸਲਾਂ ਨੂੰ ਪ੍ਰਭਾਵਸ਼ਾਲੀ ਰੈੱਡ ਲਾਈਟਸ ਕੈਮਰਾ ਪ੍ਰੋਗਰਾਮ ‘ਚ ਵੀ ਸ਼ਾਮਲ ਹੋਣ ਦਾ ਮੌਕਾ ਮਿਲੇਗਾ ਅਤੇ ਉਨ੍ਹਾਂ ਨੂੰ ਲੰਬੇ ਰੈਗੁਲੇਟਰੀ ਪ੍ਰਕਿਰਿਆ ਵਿਚ ਸ਼ਾਮਲ ਹੋਣ ਤੋਂ ਰਾਹਤ ਮਿਲੇਗੀ। ਉਥੇ ਕੌਂਸਲਾਂ, ਪੁਲਿਸ ਬੋਰਡਾਂ ਅਤੇ ਰੋਡ ਸੇਫ਼ਟੀ ਦਾ ਪੱਖ ਲੈਣ ਵਾਲੇ ਲੋਕਾਂ ਨੂੰ ਵੀ ਸੜਕ ਸੁਰੱਖਿਆ ਦੇ ਕੰਮ ‘ਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਜਾ ਸਕੇਗਾ। ਵਿਸ਼ੇਸ਼ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਸੁਰੱਖਿਆ ਦਿੱਤੀ ਜਾ ਸਕੇਗੀ।
ਨਵਾਂ ਕਾਨੂੰਨ ਲਾਗੂ ਹੋਣ ਨਾਲ ਸਿਟੀ ਕੌਂਸਲ ਖੇਤਰ ‘ਚ ਸਥਾਨਕ ਕਮਿਊਨਿਟੀ ਦੀਆਂ ਲੋੜਾਂ ਅਨੁਸਾਰ ਜ਼ਰੂਰੀ ਸੜਕ ਸੁਰੱਖਿਆ ਦੇ ਨਿਯਮਾਂ ਨੂੰ ਲਾਗੂ ਕੀਤਾ ਜਾ ਸਕੇਗਾ। ਓਨਟਾਰੀਓ ਦੀਆਂ ਸੜਕਾਂ ਪੂਰੇ ਨਾਰਥ ਅਮਰੀਕਾ ‘ਚ ਸਭ ਤੋਂ ਸੁਰੱਖਿਅਤ ਸਮਝੀ ਜਾਂਦੀ ਹੈ ਅਤੇ ਨਵੇਂ ਟੂਲਸ ਨਾਲ ਸੜਕਾਂ ‘ਤੇ ਪੈਦਲ ਚੱਲਣ ਵਾਲਿਆਂ ਨੂੰ ਹੋਰ ਸੁਰੱਖਿਆ ਦਿੱਤੀ ਜਾ ਸਕੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …