23.7 C
Toronto
Sunday, September 28, 2025
spot_img
Homeਜੀ.ਟੀ.ਏ. ਨਿਊਜ਼ਪੁਲਿਸ ਵਲੋਂ ਬਰੈਂਪਟਨ ਸਕੂਲ ਸਬੰਧੀ ਸੋਸ਼ਲ ਮੀਡੀਆ ਪੋਸਟ ਦੀ ਜਾਂਚ ਸ਼ੁਰੂ

ਪੁਲਿਸ ਵਲੋਂ ਬਰੈਂਪਟਨ ਸਕੂਲ ਸਬੰਧੀ ਸੋਸ਼ਲ ਮੀਡੀਆ ਪੋਸਟ ਦੀ ਜਾਂਚ ਸ਼ੁਰੂ

ਬਰੈਂਪਟਨ/ ਬਿਊਰੋ ਨਿਊਜ਼
ਸੈਂਟ ਐਡਮੰਡ ਕੈਮਪੀਅਨ ਸੈਕੰਡਰੀ ਸਕੂਲ, 275 ਬ੍ਰਿਸਡੇਲ ਡਰਾਈਵ, ਬਰੈਂਪਟਨ ਦੇ ਵਿਦਿਆਰਥੀਆਂ ਦੀ ਸੋਸ਼ਲ ਮੀਡੀਆ ਪੋਸਟ ਦੀ ਜਾਂਚ 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਕਰ ਰਹੀ ਹੈ, ਕਿਉਂਕਿ ਇਸ ਪੋਸਟ ਨੇ ਸਕੂਲ ਦਾ ਮਾਹੌਲ ਖਰਾਬ ਕਰ ਦਿੱਤਾ ਹੈ। ਲੰਘੇ ਐਤਵਾਰ, 4 ਜੂਨ ਨੂੰ ਪੁਲਿਸ ਨੂੰ ਪਤਾ ਲੱਗਾ ਸੀ ਕਿ ਇਕ ਸੋਸ਼ਲ ਮੀਡੀਆ ਪੋਸਟ ਵਿਚ ਸਾਥੀ ਵਿਦਿਆਰਥੀਆਂ ਨੂੰ ਸੋਮਵਾਰ, 5 ਜੂਨ ਨੂੰ ਸਕੂਲ ਵਿਚ ਆਪਣੇ ਨਾਲ ਹਥਿਆਰ ਲਿਆਉਣ ਦੀ ਸਲਾਹ ਦਿੱਤੀ ਗਈ ਸੀ ਤਾਂ ਜੋ ਸਕੂਲ ਵਿਚ ਗੜਬੜੀ ਕੀਤੀ ਜਾ ਸਕੇ। ਪੋਸਟ ਵਿਚ ਸਲਾਹ ਦਿੱਤੀ ਗਈ ਹੈ ਕਿ ਕੋਈ ਵੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਵੇਗਾ ਅਤੇ ਸਕੂਲ ਨੂੰ ਬੰਦ ਕਰਵਾ ਦਿੱਤਾ ਜਾਵੇਗਾ।
ਪੀਲ ਰੀਜ਼ਨਲ ਪੁਲਿਸ ਦੇ ਅਧਿਕਾਰੀਆਂ ਨੇ ਸਵੇਰੇ ਸਕੂਲ ਵਿਚ ਪਹੁੰਚ ਕੇ ਸਕੂਲ ਸਟਾਫ਼ ਦੇ ਨਾਲ ਕੰਮ ਕੀਤਾ ਅਤੇ ਸਕੂਲ ਵਿਚ ਸੁਰੱਖਿਆ ਯਕੀਨੀ ਬਣਾਈ। ਸਕੂਲ ਵਿਚ ਆਮ ਕੰਮਕਾਜ ਹੋਇਆ ਅਤੇ ਸਕੂਲ ਵਿਚ ਕੋਈ ਵੀ ਹਥਿਆਰ ਵੀ ਨਹੀਂ ਮਿਲਿਆ। 5 ਜੂਨ ਨੂੰ ਹੀ ਪੁਲਿਸ ਨੇ ਪੋਸਟ ਕਰਨ ਵਾਲੇ ਵਿਦਿਆਰਥੀਆਂ ਦੀ ਪਛਾਣ ਕਰ ਲਈ ਅਤੇ 16 ਸਾਲਾਂ ਦੀ ਵਿਦਿਆਰਥਣ ਨੂੰ ਗ੍ਰਿਫ਼ਤਾਰ ਕਰ ਲਿਆ, ਜੋ ਕਿ ਸਕੂਲ ਦੀ ਹੀ ਵਿਦਿਆਰਥਣ ਸੀ। ਉਸ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਅਸਫਲ ਕੋਸ਼ਿਸ਼ ਵੀ ਕੀਤੀ।
%ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਯੂਥ ਕ੍ਰਿਮੀਨਲ ਜਸਟਿਸ ਐਕਟ ਤਹਿਤ ਉਸ ਦੀ ਪਛਾਣ ਨੂੰ ਸਾਹਮਣੇ ਨਹੀਂ ਲਿਆ ਰਹੀ। ਪੀਲ ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਸ ਤਰ੍ਹਾਂ ਦੀ ਕੋਈ ਵੀ ਸੋਸ਼ਲ ਮੀਡੀਆ ਪੋਸਟ ਨੂੰ ਦੇਖੇ ਤਾਂ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਜਾਵੇ।

RELATED ARTICLES
POPULAR POSTS