Breaking News
Home / ਜੀ.ਟੀ.ਏ. ਨਿਊਜ਼ / ਕੈਨੇਡੀਅਨ ਪਰਿਵਾਰਾਂ ਨੂੰ ਸਹਿਣੀ ਪਵੇਗੀ ਮਹਿੰਗਾਈ ਦੀ ਹੋਰ ਮਾਰ

ਕੈਨੇਡੀਅਨ ਪਰਿਵਾਰਾਂ ਨੂੰ ਸਹਿਣੀ ਪਵੇਗੀ ਮਹਿੰਗਾਈ ਦੀ ਹੋਰ ਮਾਰ

ਹੈਲੀਫੈਕਸ/ਬਿਊਰੋ ਨਿਊਜ਼ : ਕੈਨੇਡੀਅਨਜ਼ ਨੂੰ ਅਜੇ ਖਾਣ-ਪੀਣ ਦੇ ਮਾਮਲੇ ਵਿੱਚ ਮਹਿੰਗਾਈ ਦਾ ਹੋਰ ਸਾਹਮਣਾ ਕਰਵਾਉਣਾ ਪਵੇਗਾ।
ਕੈਨੇਡਾ ਵਿੱਚ ਫੂਡ ਦੀਆਂ ਕੀਮਤਾਂ ਇਸ ਸਾਲ ਹੋਰ ਵਧਣ ਦੀ ਸੰਭਾਵਨਾ ਹੈ।
2023 ਵਿੱਚ ਫੂਡ ਦੀਆਂ ਕੀਮਤਾਂ ਸੱਤ ਫੀਸਦੀ ਹੋਰ ਵਧਣ ਦੀ ਪੇਸ਼ੀਨਿਗੋਈ ਕੀਤੀ ਗਈ ਹੈ। ਚਾਰ ਲੋਕਾਂ ਦੇ ਟੱਬਰ ਲਈ ਗਰੌਸਰੀ ਦਾ ਕੁੱਲ ਸਾਲਾਨਾ ਖਰਚਾ 16,288 ਡਾਲਰ ਰਹਿਣ ਦੀ ਸੰਭਾਵਨਾ ਹੈ। ਇਹ ਇਸ ਸਾਲ ਨਾਲੋਂ ਵੀ 1,065 ਡਾਲਰ ਵੱਧ ਹੋਵੇਗਾ। ਇਹ ਖੁਲਾਸਾ ਕੈਨੇਡਾ ਦੇ ਫੂਡ ਪ੍ਰਾਈਸ ਰਿਪੋਰਟ ਦੇ ਜਾਰੀ ਹੋਏ 13ਵੇਂ ਐਡੀਸ਼ਨ ਵਿੱਚ ਹੋਇਆ।
ਇਸ ਰਿਪੋਰਟ ਤੇ ਸਟੈਟੇਸਟਿਕਸ ਕੈਨੇਡਾ ਦੀ ਰਿਪੋਰਟ ਅਨੁਸਾਰ ਕੈਨੇਡਾ ਵਿੱਚ 40 ਸਾਲ ਦੀ ਸਿੰਗਲ ਮਹਿਲਾ ਨੂੰ ਅਗਲੇ ਸਾਲ ਗਰੌਸਰੀ ਵਾਸਤੇ 3,740 ਡਾਲਰ ਦੇਣੇ ਪੈਣਗੇ ਜਦਕਿ ਇਸੇ ਉਮਰ ਦੇ ਇੱਕ ਸਿੰਗਲ ਵਿਅਕਤੀ ਲਈ 4,168 ਡਾਲਰ ਦੇਣੇ ਹੋਣਗੇ। ਇਸ ਰਿਪੋਰਟ ਦੇ ਲੀਡ ਆਥਰ ਤੇ ਡਲਹੌਜੀ ਯੂਨੀਵਰਸਿਟੀ ਦੇ ਫੂਡ ਡਿਸਟ੍ਰਿਬਿਊਸ਼ਨ ਐਂਡ ਪਾਲਿਸੀ ਦੇ ਪ੍ਰੋਫੈਸਰ ਸਿਲਵੀਅਨ ਸਾਰਲੇਬੌਇਸ ਨੇ ਆਖਿਆ ਕਿ ਖਾਣੇ ਦੀ ਕੀਮਤ 2023 ਦੀ ਸ਼ੁਰੂਆਤੀ ਛਿਮਾਹੀ ਵਿੱਚ ਵੱਧ ਰਹਿਣ ਦੀ ਉਮੀਦ ਹੈ। ਅਗਲੇ ਸਾਲ ਫੂਡ ਦੀਆਂ ਕੀਮਤਾਂ ਕਈ ਕਾਰਨਾਂ ਕਰਕੇ ਜਿਵੇਂ ਕਲਾਈਮੇਟ ਚੇਂਜ, ਜੀਓਪੁਲੀਟਿਕਲ ਝਗੜਿਆਂ, ਐਨਰਜੀ ਦੀਆਂ ਕੀਮਤਾਂ ਵਿੱਚ ਹੋਣ ਵਾਲੇ ਵਾਧੇ ਤੇ ਕੋਵਿਡ-19 ਦੇ ਪ੍ਰਭਾਵਾਂ ਕਾਰਨ ਵੱਧ ਰਹਿ ਸਕਦੀਆਂ ਹਨ। ਫੂਡ ਦੀਆਂ ਕੀਮਤਾਂ ਵਿੱਚ ਕਰੰਸੀ ਵਿੱਚ ਆਉਣ ਵਾਲੇ ਉਤਰਾਅ ਚੜ੍ਹਾਅ ਕਾਰਨ ਵੀ ਅਸਰ ਪਵੇਗਾ। ਕਮਜ਼ੋਰ ਕੈਨੇਡੀਅਨ ਡਾਲਰ ਕਾਰਨ ਲੈਟਸ ਵਰਗੀਆਂ ਸਬਜ਼ੀਆਂ ਹੋਰ ਮਹਿੰਗੀਆਂ ਹੋ ਸਕਦੀਆਂ ਹਨ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …