Breaking News
Home / ਜੀ.ਟੀ.ਏ. ਨਿਊਜ਼ / ਆਵਾਜਾਈ ਲਈ ਮੁੜ ਖੁੱਲ੍ਹਿਆ ਰੇਨਬੋਅ ਬ੍ਰਿੱਜ

ਆਵਾਜਾਈ ਲਈ ਮੁੜ ਖੁੱਲ੍ਹਿਆ ਰੇਨਬੋਅ ਬ੍ਰਿੱਜ

ਓਟਵਾ/ਬਿਊਰੋ ਨਿਊਜ਼ : ਜ਼ਬਰਦਸਤ ਹਾਦਸੇ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਦਰਮਿਆਨ ਬੰਦ ਹੋਏ ਰੇਨਬੋਅ ਬ੍ਰਿੱਜ ਉੱਤੇ ਆਵਾਜਾਈ ਖੁੱਲ੍ਹ ਗਈ। ਇਸ ਹਾਦਸੇ ਵਿੱਚ ਦੋ ਲੋਕ ਮਾਰੇ ਗਏ ਸਨ। ਇਹ ਪੁਲ ਕੈਨੇਡਾ ਤੇ ਅਮਰੀਕਾ ਦਰਮਿਆਨ ਬਹੁਤ ਮਸ਼ਰੂਫ ਰਹਿਣ ਵਾਲਾ ਪੁਲ ਹੈ, ਜਿਸ ਨੂੰ ਅਮਰੀਕਾ ਵਾਲੇ ਪਾਸੇ ਤੇਜ਼ ਰਫਤਾਰ ਗੱਡੀ ਨੂੰ ਪੇਸ਼ ਆਏ ਹਾਦਸੇ ਕਾਰਨ ਬੰਦ ਕਰਨਾ ਪਿਆ। ਇਹ ਗੱਡੀ ਤੇਜ਼ ਰਫਤਾਰ ਕਾਰਨ ਡਰਾਈਵਰ ਵੱਲੋਂ ਨਿਯੰਤਰਣ ਗਵਾਏ ਜਾਣ ਤੋਂ ਬਾਅਦ ਹਵਾ ਵਿੱਚ ਉੱਡੀ ਤੇ ਉਸ ਵਿੱਚ ਧਮਾਕਾ ਹੋਣ ਤੋਂ ਬਾਅਦ ਅੱਗ ਲੱਗ ਗਈ। ਇਹ ਘਟਨਾ ਲੰਘੇ ਦਿਨੀਂ ਵਾਪਰੀ ਸੀ। ਐਫਬੀਆਈ ਵੱਲੋਂ ਇਸ ਘਟਨਾ ਨੂੰ ਅੱਤਵਾਦ ਨਾਲ ਸਬੰਧਤ ਨਹੀਂ ਦੱਸਿਆ ਜਾ ਰਿਹਾ ਹੈ ਨਾ ਹੀ ਗੱਡੀ ਦੇ ਮਲਬੇ ਵਿੱਚੋਂ ਕੋਈ ਧਮਾਕਾਖੇਜ਼ ਸਮੱਗਰੀ ਹੀ ਮਿਲੀ। ਇਸ ਮਾਮਲੇ ਨੂੰ ਨਾਇਗਰਾ ਫਾਲਜ਼ ਪੁਲਿਸ ਡਿਪਾਰਟਮੈਂਟ ਹਵਾਲੇ ਟਰੈਫਿਕ ਜਾਂਚ ਵਜੋਂ ਕਰ ਦਿੱਤਾ ਗਿਆ ਹੈ। ਇੱਕ ਬਿਆਨ ਵਿੱਚ ਨਾਇਗਰਾ ਫਾਲਜ਼ ਦੇ ਪੁਲਿਸ ਸੁਪਰਡੈਂਟ ਜੌਹਨ ਫਾਸੋ ਨੇ ਹਾਦਸੇ ਨੂੰ ਤ੍ਰਾਸਦਿਕ ਘਟਨਾ ਦੱਸਿਆ ਹੈ। ਇਸ ਜਾਂਚ ਨੂੰ ਮੁਕੰਮਲ ਹੋਣ ਵਿੱਚ ਸਮਾਂ ਲੱਗੇਗਾ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …