ਬਰੈਂਪਟਨ/ਬਿਊਰੋ ਨਿਊਜ਼ : ઠ13 ਫਰਵਰੀ ਨੂੰ ਹੋਈ ਪੀਲ ਰੀਜ਼ਨਲ ਕੌਂਸਲ ਦੀ ਮੀਟਿੰਗ ਵਿਚ ઠਬੇਸਮੈਂਟਾਂ ਲਈ ઠਨਵੇਂ ਲੋਨ ਪ੍ਰੋਗਰਾਮ ਦਾ ਮਤਾ ਪਾਸ ਕੀਤਾ ਗਿਆ। ਇਸ ਮਤੇ ਦੀ ਸਿਰਜਣਾ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਚਲਾਈ ਮੁਹਿੰਮ ‘ਮਾਈ ਹੋਮ ਸੈਕਿੰਡ ਯੂਨਿਟ ਰੀਨੋਵੇਸ਼ਨ ਪਾਇਲਟ ਪ੍ਰੋਗਰਾਮ’ ਦੇ ਸਿਧਾਂਤ ਅਨੁਸਾਰ ਹੋਵੇਗੀ।ઠਇਹ ਪ੍ਰੋਗਰਾਮ ਯੋਗ ਘਰਾਂ ਦੇ ਮਾਲਕਾਂ ਨੂੰ ਉਨ੍ਹਾਂ ਵਲੋਂ ‘ਗੈਰ ਕਾਨੂੰਨੀ’ ਢੰਗ ਨਾਲ ਬਣਾਈਆਂ ઠਬੇਸਮੈਂਟਾਂ ਦੇ ਅਪਗ੍ਰੇਡ ਅਤੇ ਨਵੀਨੀਕਰਨ ਕਰਨ ਲਈ 10 ਸਾਲ ਦੇ ਵਿਆਜ਼ ਮੁਕਤ ਕਰਜ਼ੇ ઠਦੇਵੇਗਾ। ਆਪਣੇઠਸੈਕਿੰਡ ਯੂਨਿਟ ਜਾਣੀ ਕਿ ਦੂਸਰੇ ਘਰ ਵਿਚ ਕਿਰਾਏਦਾਰ ਰੱਖਣ ਵਾਲਿਆਂ ਨੂੰ 20,000 ਤੱਕ ਦੇ ਲੋਨ ਦਿੱਤੇ ਜਾਣਗੇ। ઠ
ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਪ੍ਰੋਗਰਾਮ ਬਰੈਂਪਟਨ ਵਿਚ ਮਹਿੰਗੇ ਘਰਾਂ ਦੇ ਸੰਕਟ ઠਹੱਲ ਕਰਨ ਵਿਚ ਸਹਾਇਤਾ ਕਰੇਗਾ। ਇਹ ਪ੍ਰੋਗਰਾਮ ઠਨਾ ਸਿਰਫ ਵਧੇਰੇ ਬੇਸਮੈਂਟ ਦੀ ਕਾਨੂੰਨੀ ਰਜਿਸਟਰੀਆਂ ਨੂੰ ਉਤਸ਼ਾਹਿਤ ਕਰੇਗਾ, ਬਲਕਿ ਉਨ੍ਹਾਂ ਲਈ ਰਹਿਣ ਵਾਲਿਆਂ ਲਈ ਇੱਕ ਸੁਰੱਖਿਅਤ ਅਤੇ ਸਸਤੀ ਜਗ੍ਹਾ ਵੀ ਪ੍ਰਦਾਨ ਕਰੇਗਾ। ਕੌਂਸਲਰ ਮਾਰਟਿਨ ਨੇ ਕਿਹਾ ਕਿ ਮੈਂ ਇਸ ਪ੍ਰੋਗਰਾਮ ਦੇ ਸ਼ੁਰੂ ਹੋਣ ਨਾਲ ਖੁਸ਼ ਹਾਂ। ਬਰੈਂਪਟਨ ਇੱਕ ਤੇਜ਼ ਰਫਤਾਰ ਨਾਲ ਵੱਧਣ ਵਾਲਾ ਸ਼ਹਿਰ ਹੈ। ਇਹ ਪ੍ਰੋਗਰਾਮ ਵਧੇਰੇ ਕਿਫਾਇਤੀ ਰਿਹਾਇਸ਼ੀ ਬਦਲਾਂ ਦੇ ਸਾਡੇ ਉਦੇਸ਼ਾਂ ਨੂੰ ਪੂਰਾ ਕਰੇਗਾ।
ਬਿਨੈਕਾਰਾਂ ਨੂੰ ਪੱਟੇ ਸਮਝੌਤਿਆਂ ਅਤੇ ਕਿਰਾਏ ਦੀਆਂ ਰਸੀਦਾਂ ਦੀ ਨਕਲ ਦੇ ਰੀਜ਼ਨ ਨੂੰ ਪ੍ਰਦਾਨ ਕਰਨ ਦੀ ਜ਼ਰੂਰਤ ਹੋਏਗੀ ਤਾਂ ਕਿ ਇਸ ਨਾਲ ਪਤਾ ਲੱਗ ਸਕੇ ਕਿ ਉਹਨਾਂ ਵਲੋਂ ਕਿਰਾਏ ‘ਤੇ ઠਦਿੱਤੀ ਬੇਸਮੈਂਟ ਤੋਂ ਕਿਫਾਇਤੀ ਕਿਰਾਇਆ ਹੀ ਵਸੂਲ ਕਰਦੇ ਹਨ। ઠਕਿਰਾਏ ਦੇ ਰੇਟ ਸਥਾਨਕ, ਮਾਰਕੀਟ ਅਤੇ ਨਗਰ ਪਾਲਿਕਾ ਕਿਰਾਏ ਦੇ 80 ਫੀਸਦੀ ਜਾਂ ਘੱਟ ‘ਤੇ ਨਿਰਧਾਰਤ ਕੀਤੇ ਜਾਣੇ ਚਾਹੀਦੇ ਹਨ। ਪੂਰੇ ਮਾਪਦੰਡ ਅਤੇ ਵਿਸ਼ੇਸ਼ ਯੋਗਤਾ ਦੀਆਂ ਜ਼ਰੂਰਤਾਂ ਖੇਤਰ ਦੁਆਰਾ ਆਉਣ ਵਾਲੇ ਹਫ਼ਤਿਆਂ ਵਿੱਚ ਜਾਰੀ ਕਰ ਦਿੱਤੀਆਂ ਜਾਣਗੀਆਂ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …