15 ਮਿਲੀਅਨ ਡਾਲਰ ਦੇਣ ਦਾ ਕੀਤਾ ਸੀ ਵਾਅਦਾ, ਜੋ ਹੁਣ ਨੇਪਰੇ ਚੜ੍ਹਦਾ ਨਹੀਂ ਦਿਸ ਰਿਹਾ
ਬਰੈਂਪਟਨ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਨੇ ਉਨਟਾਰੀਓ ਟ੍ਰਿਲਿਅਨ ਫਾਊਂਡੇਸ਼ਨ (ਓਟੀਐੱਫ) ਨੂੰ 15 ਮਿਲੀਅਨ ਡਾਲਰ ਦੇਣ ਦੇ ਕੀਤੇ ਵਾਅਦੇ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਇਹ ਗ੍ਰਾਂਟ ਇਸ ਸਰਦੀ ਦੇ ਮੌਸਮ ਵਿੱਚ ਕਮਿਊਨਿਟੀ ਪ੍ਰਾਜੈਕਟਾਂ ਲਈ ਦਿੱਤੀ ਜਾਣੀ ਸੀ। ਇਸ ਗ੍ਰਾਂਟ ਨਾਲ ਭਾਈਚਾਰਿਆਂ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਣਾ ਸੀ, ਜੋ ਹੁਣ ਨੇਪਰੇ ਨਹੀਂ ਚੜ੍ਹੇਗਾ। ਇਨ੍ਹਾਂ ਵਿੱਚ ਆਈਸ ਰਿੰਕ ਰੂਫ, ਸਥਾਨਕ ਤਿਓਹਾਰਾਂ ਲਈ ਸਹਾਇਤਾ, ਖੇਡ ਕਿੱਟਾਂ ਦੀ ਖਰੀਦ, ਕਮਜ਼ੋਰ ਲੋਕਾਂ ਨੂੰ ਭੋਜਨ ਮੁਹੱਈਆ ਕਰਾਉਣਾ ਅਤੇ ਰੁਜ਼ਗਾਰ ਦੀ ਸਿਰਜਣਾ ਕਰਨਾ ਸ਼ਾਮਲ ਸੀ। ਓਟੀਐੱਫ ਗ੍ਰਾਂਟਾਂ ਨੌਨਪ੍ਰੌਫਿਟਸ, ਫਸਟ ਨੇਸ਼ਨਜ਼ ਅਤੇ ਛੋਟੀਆਂ ਨਗਰਪਾਲਿਕਾਵਾਂ ਨੂੰ ਸਮੁਦਾਇਕ ਪ੍ਰਾਜੈਕਟਾਂ ਅਤੇ ਪਹਿਲਾਂ ਕਰਨ ਲਈ ਦਿੱਤੀਆਂ ਜਾਂਦੀਆਂ ਹਨ। ਉਨਟਾਰੀਓ ਨੌਨਪ੍ਰੌਫਿਟ ਨੈੱਟਵਰਕ ਨੇ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣ ਲਈ ਕਿਹਾ ਹੈ ਕਿਉਂਕਿ ਉਸਨੂੰ ਆਪਣੇ ਕਈ ਯੋਜਨਾਬੱਧ ਪ੍ਰਾਜੈਕਟ ਕੈਂਸਲ ਕਰਨੇ ਪੈਣਗੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …