ਟੋਰਾਂਟੋ/ਬਿਊਰੋ ਨਿਊਜ਼
ਜਿਹੜੇ ਲੋਕ ਭਾਰੀ ਟ੍ਰੈਫਿਕ ਵਾਲੇ ਮਾਰਗਾਂ ਲਾਗੇ ਰਿਹਾਇਸ਼ ਬਣਾ ਕੇ ਰਹਿੰਦੇ ਹਨ ਉਨ੍ਹਾਂ ਲੋਕਾਂ ਨੂੰ ਬਿਨ ਬੁਲਾਏ ਹੀ ਮਾਨਸਿਕ ਰੋਗ ਮਿਲ ਜਾਂਦੇ ਹਨ। ਮਾਨਸਿਕ ਰੋਗ ਮਾਹਰਾਂ ਦਾ ਮੰਨਣਾ ਹੈ ਕਿ ਇਕ ਤਾਂ ਵਾਹਨਾਂ ਦੀਆਂ ਤੇਜ਼ ਆਵਾਜ਼ਾਂ ਅਤੇ ਦੂਜਾ ਪ੍ਰਦੂਸ਼ਿਤ ਹਵਾ ‘ਚ ਸਾਹ ਲੈਣਾ ਭਾਵ ਮਾਨਸਿਕ ਬਿਮਾਰੀਆਂ ਨੂੰ ਸੱਦਾ ਦੇਣਾ ਹੈ। ਇਕ ਸਰਵੇਖਣ ਅਨੁਸਾਰ ਓਨਟਾਰੀਓ ਦੇ ਜੋ ਲੋਕ ਹਾਈਵੇਅ ਦੇ 50 ਮੀਟਰ ਦੇ ਦਾਇਰੇ ਅੰਦਰ ਰਹਿੰਦੇ ਹਨ, ਉਨ੍ਹਾਂ ਵਿਚ ਦੂਜੇ ਲੋਕਾਂ ਦੀ ਤੁਲਨਾ ਵਿਚ ਦਿਮਾਗੀ ਅਤੇ ਮਾਨਸਿਕ ਬੀਮਾਰੀਆਂ ਦੇ ਪੈਦਾ ਹੋਣ ਦਾ ਖਤਰਾ 7 ਫੀਸਦੀ ਵਧੇਰੇ ਹੁੰਦਾ ਹੈ। ਇਸੇ ਤਰ੍ਹਾਂ ਹਾਈਵੇਅ ਅਤੇ ਟਰੈਫਿਕ ਵਾਲੀਆਂ ਸੜਕਾਂ ਤੋਂ 50 ਤੋਂ 100 ਮੀਟਰ ਦੀ ਦੂਰੀ ਵਾਲਿਆਂ ਵਿਚ ਚਾਰ ਫੀਸਦੀ, 100 ਤੋਂ 200 ਮੀਟਰ ਦੇ ਦਾਇਰੇ ਵਿਚ ਰਹਿਣ ਵਾਲਿਆਂ ਵਿਚ ਮਾਨਸਿਕ ਬੀਮਾਰੀਆਂ ਹੋਣ ਦਾ 2 ਫੀਸਦੀ ਖਤਰਾ ਵਧੇਰੇ ਹੁੰਦਾ ਹੈ। ਟਰੈਫਿਕ ਵਾਲੀਆਂ ਥਾਵਾਂ ਤੋਂ 200 ਫੀਸਦੀ ਮੀਟਰ ਦੇ ਦਾਇਰੇ ਤੋਂ ਬਾਹਰ ਰਹਿਣ ਵਾਲੇ ਲੋਕਾਂ ਵਿਚ ਮਾਨਸਿਕ ਬੀਮਾਰੀਆਂ ਖਤਰਾ ਇੰਨਾ ਜ਼ਿਆਦਾ ਨਹੀਂ ਹੁੰਦਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …