Breaking News
Home / ਕੈਨੇਡਾ / Front / ਪੰਜਾਬ ਦਾ ਆਈਏਐਸ ਅਧਿਕਾਰੀ ਸ਼ਿਵ ਪ੍ਰਸਾਦ ਲਵੇਗਾ ਰਿਟਾਇਰਮੈਂਟ

ਪੰਜਾਬ ਦਾ ਆਈਏਐਸ ਅਧਿਕਾਰੀ ਸ਼ਿਵ ਪ੍ਰਸਾਦ ਲਵੇਗਾ ਰਿਟਾਇਰਮੈਂਟ


ਸੂਬਾ ਸਰਕਾਰ ਨੇ ਵੀਆਰਐਸ ਐਪਲੀਕੇਸ਼ਨ ਕੀਤੀ ਮਨਜ਼ੂਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਦੇ 1993 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਸ਼ਿਵ ਪ੍ਰਸਾਦ ਵੀਆਰਐਸ ਲੈਣਗੇ। ਸੂਬਾ ਸਰਕਾਰ ਨੇ ਉਨ੍ਹਾਂ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ ਅਤੇ ਇਸ ਸਮੇਂ ਉਹ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵਾਧੂ ਮੁੱਖ ਸਲਾਹਕਾਰ ਦੇ ਅਹੁਦੇ ’ਤੇ ਤਾਇਨਾਤ ਹਨ। ਧਿਆਨ ਰਹੇ ਕਿ ਸ਼ਿਵ ਪ੍ਰਸਾਦ ਨੇ 2030 ਵਿਚ ਸੇਵਾ ਮੁਕਤ ਹੋਣਾ ਸੀ ਪਰ ਹੁਣ ਉਹ ਆਪਣੀ ਇੱਛਾ ਅਨੁਸਾਰ ਫਰਵਰੀ ਮਹੀਨੇ ਵਿਚ ਸੇਵਾ ਮੁਕਤ ਹੋ ਸਕਦੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਵੀ ਵੀਆਰਐਸ ਲਈ ਅਰਜ਼ੀ ਦਿੱਤੀ ਸੀ, ਜੋ ਉਨ੍ਹਾਂ ਨੇ ਬਾਅਦ ’ਚ ਵਾਪਸ ਲੈ ਲਈ ਸੀ। ਹੁਣ ਉਨ੍ਹਾਂ ਦਸੰਬਰ 2024 ’ਚ ਵੀਆਰਐਸ ਲਈ ਅਰਜ਼ੀ ਦਿੱਤੀ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਅਰਜ਼ੀ ਵਾਪਸ ਲੈਣ ਲਈ ਕਿਹਾ ਪਰ ਉਹ ਇਸ ਵਾਰ ਵੀਆਰਐਸ ਲੈਣ ਲਈ ਬਜਿੱਦ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਦੋ ਆਈਏਐਸ ਅਤੇ ਇਕ ਆਈਪੀਐਸ ਅਫ਼ਸਰ ਨੇ ਵੀਆਰਐਸ ਲੈ ਚੁੱਕੇ ਹਨ। ਜਿਨ੍ਹਾਂ ਵਿਚ ਕਰਨੈਲ ਸਿੰਘ, ਪਰਮਪਾਲ ਸਿੰਘ ਸਿੱਧੂ ਅਤੇ ਪਰਮਪਾਲ ਕੌਰ ਦਾ ਨਾਮ ਸ਼ਾਮਲ ਹੈ।

Check Also

ਵਿੱਤ ਮੰਤਰੀ ਹਰਪਾਲ ਚੀਮਾ ਨੇ ਕੇਂਦਰੀ ਬਜਟ ਦੱਸਿਆ ਦਿਖਾਵੇ ਦਾ ਬਜਟ

ਕਿਹਾ : ਬਜਟ ਦੌਰਾਨ ਪੰਜਾਬ ਲਈ ਕੁੱਝ ਨਹੀਂ ਰੱਖਿਆ ਗਿਆ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ …