ਪਰਿਵਾਰਕ ਮੈਂਬਰਾਂ ਦੀ ਕੋਸ਼ਿਸ਼ ਨਾਲ ਹੋਇਆ ਬਚਾਅ
ਪਠਾਨਕੋਟ/ਬਿਊਰੋ ਨਿਊਜ਼
ਸੁਸਾਈਡ ਗੇਮ ਬਲੂ ਵ੍ਹੇਲ ਨੇ ਪੰਜਾਬ ਵਿੱਚ ਵੀ ਆਪਣੀ ਦਸਤਕ ਦੇ ਦਿੱਤੀ ਹੈ। ਇਸ ਵਾਰ ਉਸ ਨੇ ਆਪਣਾ ਸ਼ਿਕਾਰ ਪਠਾਨਕੋਟ ‘ਚ ਆਰਮੀ ਸਕੂਲ ਦੇ ਗਿਆਰ੍ਹਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਨੂੰ ਬਣਾਇਆ ਹੈ। ਵਿਦਿਆਰਥੀ ਨੇ ਆਪਣਾ ਟਾਸਕ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਆਪਣੇ ਆਪ ਨੂੰ ਹੀ ਫਾਹਾ ਲਾ ਲਿਆ। ਇੰਨਾ ਹੀ ਨਹੀਂ, ਉਹ ਪੂਰੀ ਘਟਨਾ ਦੀ ਵੀਡੀਓ ਵੀ ਬਣਾ ਰਿਹਾ ਸੀ। ਸਮਾਂ ਰਹਿੰਦੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਵੇਖ ਲਿਆ ਤੇ ਬਚਾ ਲਿਆ। ਜਦੋਂ ਬੱਚੇ ਨੂੰ ਹਸਪਤਾਲ ਪਹੁੰਚਾਇਆ ਗਿਆ, ਤਾਂ ਉਸ ਨੇ ਡਾਕਟਰ ਨੂੰ ਕਈ ਹੈਰਾਨੀਜਨਕ ਗੱਲਾਂ ਦੱਸੀਆਂ। ਉਸ ਨੇ ਡਾਕਟਰ ਨੂੰ ਦੱਸਿਆ ਕਿ ਉਸ ਨੇ ਇਹ ਗੇਮ ਆਪਣੇ ਦੋਸਤਾਂ ਕੋਲੋਂ ਆਪਣੇ ਮੋਬਾਈਲ ਵਿੱਚ ਡਾਊਨਲੋਡ ਕਰਵਾਈ ਸੀ। ਉਸ ਨਾਲ ਉਸ ਦੇ 10 ਦੋਸਤ ਇਸ ਗੇਮ ਨੂੰ ਖੇਡ ਰਹੇ ਸਨ। ਉਸ ਨੇ ਆਪਣੀ ਬਾਂਹ ‘ਤੇ ਚਾਕੂ ਨਾਲ ਬਲੂ ਵ੍ਹੇਲ ਵੀ ਖੁਣੀ ਹੋਈ ਸੀ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …