ਰਾਤ ਨੂੰ ਭਾਰਤ ‘ਚ ਜਿਨ੍ਹਾਂ ਦੇ ਘਰਾਂ ਦੀ ਲਾਈਟ 10 ਵਜੇ ਤੋਂ ਬਾਅਦ ਜਗ ਰਹੀ ਹੈ ਸਮਝ ਲਓ ਉਹ ਨੋਟ ਗਿਣ ਰਹੇ ਹਨ
ਨਵੀਂ ਦਿੱਲੀ/ਬਿਊਰੋ ਨਿਊਜ਼
ਜਿਵੇਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਲੇਰਨਾਮਾ ਫੈਸਲਾ ਲੈਂਦਿਆਂ 500 ਅਤੇ 1000 ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ, ਉਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵੱਖੋ-ਵੱਖ ਤਰ੍ਹਾਂ ਦੇ ਕੁਮੈਂਟਾਂ ਦਾ ਹੜ੍ਹ ਆ ਗਿਆ। ਜਿੱਥੇ ਜ਼ਿਆਦਾਤਰ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਇਸ ਕੰਮ ਨੂੰ ਸਲਾਹਿਆ ਉਥੇ ਕੁਝ ਕੁਮੈਂਟ ਮੁਸਕਰਾਉਣ ਲਈ ਵੀ ਮਜਬੂਰ ਕਰ ਗਏ। ਜਿਨ੍ਹਾਂ ਵਿਚ ਸੀ ਕਿ ‘ਅੱਜ ਰਾਤ ਨੂੰ ਭਾਰਤ ‘ਚ ਜਿਨ੍ਹਾਂ ਦੇ ਘਰਾਂ ਦੀ ਲਾਈਟ 10 ਵਜੇ ਤੋਂ ਬਾਅਦ ਜਗ ਰਹੀ ਹੈ ਸਮਝ ਲਓ ਉਹ ਨੋਟ ਗਿਣ ਰਹੇ ਹਨ।’ ਇੰਝ ਹੀ ਇਕ ਕੁਮੈਂਟ ਸੀ ਕਿ ‘ਅੱਜ ਅਮਰੀਕਾ ਵੋਟ ਗਿਣ ਰਿਹਾ ਹੈ ਤੇ ਭਾਰਤ ਨੋਟ ਗਿਣ ਰਿਹਾ ਹੈ।’ ਇਸੇ ਤਰ੍ਹਾਂ ਦਾ ਇਕ ਹੋਰ ਨੇ ਲਿਖਿਆ ‘ਮੋਦੀ ਪਲੇਡ ਟਰੰਪ ਕਾਰਡ, ਪੂਰੀ ਇੰਡੀਆ ਹਿੱਲੀ ਰੇ’। ਜ਼ਿਕਰਯੋਗ ਹੈ ਕਿ ਮੰਗਲਵਾਰ ਦੀ ਸ਼ਾਮ ਨੂੰ ਰਾਸ਼ਟਰ ਦੇ ਨਾਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਲੈਕ ਮਨੀ ਅਤੇ ਨਕਲੀ ਨੋਟਾਂ ਦੇ ਖਿਲਾਫ਼ ਵੱਡਾ ਫੈਸਲਾ ਲੈਂਦਿਆਂ ਮੰਗਲਵਾਰ ਦੀ ਅੱਧੀ ਰਾਤ ਤੋਂ 500 ਅਤੇ 1000 ਦੇ ਨੋਟ ਬੰਦ ਕਰ ਦਿੱਤੇ ਹਨ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …