Home / ਦੁਨੀਆ / ਯੂ ਐਸ ਨੂੰ ਮਿਲਿਆ ਨਵਾਂ ਰਾਸ਼ਟਰਪਤੀ

ਯੂ ਐਸ ਨੂੰ ਮਿਲਿਆ ਨਵਾਂ ਰਾਸ਼ਟਰਪਤੀ

2ਡੋਨਾਲਡ ਟਰੰਪ ਨੇ ਜਿੱਤੀ ਚੋਣ੫
ਤਿੰਨ ਭਾਰਤੀਆਂ ਨੇ ਵੀ ਕੀਤੀ ਜਿੱਤ ਹਾਸਲ
ਵਾਸ਼ਿੰਗਟਨ/ਬਿਊਰੋ ਨਿਊਜ਼
ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਗਏ ਹਨ। ਯੂ ਐਸ ਪ੍ਰੈਜੀਡੈਂਸ਼ੀਅਲ ਇਲੈਕਸ਼ਨ ਵਿਚ ਰੀਪਬਲੀਕਨ ਪਾਰਟੀ ਦੇ 70 ਸਾਲਾ ਉਮੀਦਵਾਰ ਡੋਨਾਲਡ ਟਰੰਪ ਜੇਤੂ ਰਹੇ। ਅਮਰੀਕੀ ਇਤਿਹਾਸ ਵਿਚ ਟਰੰਪ ਯੂ ਐਸ ਪ੍ਰੈਂਜੀਡੈਂਟ ਬਣਨ ਵਾਲੇ ਸਭ ਤੋਂ ਵੱਧ ਉਮਰ ਦੇ ਸਖਸ਼ ਹਨ। ਬਹੁਮਤ ਦੇ ਲਈ 538 ਵਿਚੋਂ 270 ਇਲੈਕਟੋਰਲ ਕਾਲਜ ਜ਼ਰੂਰੀ ਸਨ। ਡੋਨਾਲਡ ਟਰੰਪ ਨੂੰ 276 ਮਿਲੀਆਂ। ਲੰਘੇ 60 ਸਾਲਾਂ ਵਿਚ ਟਰੰਪ ਦੂਜੇ ਅਜਿਹੇ ਵਿਅਕਤੀ ਹਨ ਜੋ ਗੈਰ ਸਿਆਸੀ ਵਿਅਕਤੀ ਹੁੰਦਿਆਂ ਰਾਸ਼ਟਰਪਤੀ ਚੋਣ ਜਿੱਤੇ ਹਨ। ਹਿਲੇਰੀ ਕਲਿੰਟਨ ਨੇ ਆਪਣੀ ਹਾਰ ਮੰਨ ਲਈ ਹੈ। ਅਮਰੀਕਾ ਨੂੰ 227 ਸਾਲ ਬਾਅਦ ਵੀ ਮਹਿਲਾ ਪ੍ਰੈਜੀਡੈਂਟ ਨਹੀਂ ਮਿਲ ਸਕੀ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨੂੰ ਟਵੀਟ ਕਰਕੇ ਰਾਸ਼ਟਰਪਤੀ ਬਣਨ ਦੀ ਵਧਾਈ ਦਿੱਤੀ।
ਇਸੇ ਦੌਰਾਨ ਵ੍ਹਾਈਟ ਹਾਊਸ ਤੱਕ ਪਹੁੰਚਣ ਦੇ ਲਈ ਟਰੰਪ ਨੂੰ ਦਸੰਬਰ ‘ਚ ਇਲੈਕਟੋਰਲ ਕਾਲਜ ‘ਚ ਵੀ ਜਿੱਤ ਦਰਜ ਕਰਨੀ ਪਵੇਗੀ, 538 ਇਲੈਕਟਰਜ਼ ਵੀ ਚੁਣੇ ਗਏ ਹਨ। ਜੋ ਦੋਵੇਂ ਪਾਰਟੀਆਂ ਤੋਂ ਹਨ। ਇਹ 19 ਦਸੰਬਰ ਨੂੰ ਰਾਸ਼ਟਰਪਤੀ ਲਈ ਵੋਟ ਕਰਨਗੇ। ਇਸਦੇ ਨਾਲ ਹੀ ਅਮਰੀਕਾ ਦੀਆਂ ਆਮ ਚੋਣਾਂ ਵਿਚ ਇਸ ਵਾਰ ਭਾਰਤੀਆਂ ਨੇ ਵੀ ਚੰਗੇ ਝੰਡੇ ਗੱਡੇ। ਤਿੰਨ ਭਾਰਤੀਆਂ ਨੂੰ ਇਸ ਵਿਚ ਜਿੱਤ ਹਾਸਲ ਹੋਈ ਹੈ। ਭਾਰਤ ਵਿਚ ਜਨਮੇ ਰਾਜਾ ਕ੍ਰਿਸ਼ਨਾਮੂਰਤੀ ਅਤੇ ਪ੍ਰੋਮਿਲਾ ਜੈਪਾਲ ਨੂੰ ਜਿੱਥੇ ਜਿੱਤ ਹਾਸਲ ਹੋਈ, ਉਥੇ ਕੈਲੀਫੋਰਨੀਆ ਤੋਂ ਦੋ ਵਾਰ ਅਟਾਰਨੀ ਜਨਰਲ ਰਹਿ ਚੁੱਕੀ 51 ਸਾਲਾ ਕਮਲਾ ਹੈਰਿਸ ਨੇ ਅਮਰੀਕੀ ਸੈਨਿਟ ਦੀ ਸੀਟ ਜਿੱਤ ਕੇ ਰਿਕਾਰਡ ਬਣਾਇਆ ਹੈ।

Check Also

ਪਾਕਿ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਭਾਰਤ ਵਿਚ ਰਹਿੰਦੇ ਸਿੱਖਾਂ ਨੂੰ ਦਿੱਤਾ ਸੱਦਾ

ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਪਹੁੰਚਦੀਆਂ ਹਨ ਸੰਗਤਾਂ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਨੇ ਸ੍ਰੀ ਗੁਰੂ ਨਾਨਕ …