12.3 C
Toronto
Tuesday, April 28, 2026
spot_img
Homeਦੁਨੀਆਵਿਜੇ ਮਾਲਿਆ ਨੂੰ ਝਟਕਾ

ਵਿਜੇ ਮਾਲਿਆ ਨੂੰ ਝਟਕਾ

ਯੂ ਕੇ ‘ਚ ਕਿੰਗਫਿਸ਼ਰ ਹਾਰੀ ਕੇਸ, ਭਰਨੇ ਪੈਣਗੇ 579 ਕਰੋੜ ਰੁਪਏ
ਲੰਡਨ/ਬਿਊਰੋ ਨਿਊਜ਼
ਭਾਰਤ ਵਿਚ ਅਦਾਲਤ ਦੁਆਰਾ ਭਗੌੜਾ ਐਲਾਨੇ ਗਏ ਵਿਜੇ ਮਾਲਿਆ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਮਾਲਿਆ ਦੀ ਕਿੰਗਫਿਸ਼ਰ ਏਅਰਲਾਈਜ਼ ਯੂਕੇ ਵਿਚ ਇਕ ਕੇਸ ਹਾਰ ਗਈ ਹੈ। ਇਸ ਵਿਚ ਮਾਲਿਆ ਨੂੰ ਲਗਭਗ 579 ਕਰੋੜ ਰੁਪਏ ਹਰਜਾਨੇ ਵਜੋਂ ਇਕ ਕੰਪਨੀ ਨੂੰ ਦੇਣੇ ਪੈਣਗੇ। ਇਹ ਮਾਮਲਾ ਹੁਣ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨੀਜ਼ ਨਾਲ ਜੁੜਿਆ ਸੀ। ਮਾਲਿਆ ਦੀ ਕੰਪਨੀ ਖਿਲਾਫ ਸਿੰਗਾਪੁਰ ਦੀ ਬੀ.ਓ.ਸੀ. ਐਵੀਏਸ਼ਨ ਨਾਮ ਦੀ ਕੰਪਨੀ ਨੇ ਇਹ ਮਾਮਲਾ ਦਰਜ ਕਰਵਾਇਆ ਸੀ। ਦੋਵਾਂ ਕੰਪਨੀਆਂ ਵਿਚਕਾਰ ਚਾਰ ਜਹਾਜ਼ਾਂ ਨੂੰ ਲੈ ਕੇ ਡੀਲ ਹੋਈ ਸੀ। ਚੇਤੇ ਰਹੇ ਕਿ ਮਾਲਿਆ ਸਿਰ ਭਾਰਤੀ ਬੈਂਕਾਂ ਦਾ ਵੀ 9 ਹਜ਼ਾਰ ਕਰੋੜ ਰੁਪਏ ਬਕਾਇਆ ਹੈ।

RELATED ARTICLES
POPULAR POSTS