ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਦਾਖ਼ਲ ਹੋਣ ਦੇ ਚਾਹਵਾਨ ਵਿਅਕਤੀਆਂ ਵਲੋਂ ਹਵਾਈ ਅੱਡੇ ਅੰਦਰ ਪੁੱਜ ਕੇ ਕੋਵਿਡ ਟੈਸਟ ਤੇ ਵੈਕਸੀਨ ਦੀਆਂ ਨਕਲੀ ਰਿਪੋਰਟਾਂ ਇਮੀਗ੍ਰੇਸ਼ਨ ਅਫ਼ਸਰਾਂ ਨੂੰ ਪੇਸ਼ ਕੀਤੇ ਜਾਣ ਦਾ ਸਿਲਸਿਲਾ ਲੰਘੇ ਕੁਝ ਮਹੀਨਿਆਂ ਤੋਂ ਚਰਚਾ ਵਿਚ ਰਹਿ ਰਿਹਾ ਹੈ।
ਮਿਲ ਰਹੀ ਜਾਣਕਾਰੀ ਅਨੁਸਾਰ ਇਸ ਸਾਲ 2021 ਦੌਰਾਨ 31 ਅਕਤੂਬਰ ਤੱਕ ਟੋਰਾਂਟੋ, ਕੈਲਗਰੀ, ਵੈਨਕੂਵਰ ਅਤੇ ਮਾਂਟਰੀਅਲ ਵਿਖੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਅੰਦਰ ਇਮੀਗ੍ਰੇਸ਼ਨ ਅਫਸਰਾਂ ਨੇ 160 ਨਕਲੀ ਕੋਵਿਡ ਅਤੇ ਵੈਕਸੀਨੇਸ਼ਨ ਰਿਪੋਰਟਾਂ ਦਾ ਪਰਦਾਫਾਸ਼ ਕੀਤਾ ਜਦ ਕਿ ਅਮਰੀਕਾ ਤੋਂ ਕੈਨੇਡਾ ‘ਚ ਦਾਖ਼ਲ ਹੋਣ ਸਮੇਂ 187 ਨਕਲੀ ਰਿਪੋਰਟਾਂ ਫੜੀਆਂ ਗਈਆਂ। ਪਤਾ ਲੱਗਾ ਹੈ ਕਿ ਹੁਣ ਦਸਤਾਵੇਜਾਂ ਦੇ ਪੀ.ਡੀ.ਐਫ ਨਾਲੋਂ ਕਿਊ.ਆਰ. ਕੋਡ ਵਰਤਣ ਨੂੰ ਤਰਜੀਹ ਦਿੱਤੀ ਜਾਣ ਲੱਗੀ ਜਿਸ ਦੀ ਨਕਲ ਤਿਆਰ ਕਰਨਾ ਲਗਪਗ ਅਸੰਭਵ ਹੈ।
ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਹੁਣ ਤੱਕ ਮਿਲ ਚੁੱਕੀਆਂ ਹਨ 160 ਨਕਲੀ ਕੋਵਿਡ ਟੈਸਟ ਰਿਪੋਰਟਾਂ
RELATED ARTICLES

