Breaking News
Home / ਜੀ.ਟੀ.ਏ. ਨਿਊਜ਼ / ਰਾਹਤ :ਸ਼ਰਾਬੀਪੰਜਾਬੀ ਨੂੰ ਨਹੀਂ ਮਿਲਿਆਦੋਭਾਸ਼ੀਆ ਤਾਂ ਜੱਜ ਨੇ ਕੇਸ ਕਰ ਦਿੱਤਾ ਖਾਰਜ

ਰਾਹਤ :ਸ਼ਰਾਬੀਪੰਜਾਬੀ ਨੂੰ ਨਹੀਂ ਮਿਲਿਆਦੋਭਾਸ਼ੀਆ ਤਾਂ ਜੱਜ ਨੇ ਕੇਸ ਕਰ ਦਿੱਤਾ ਖਾਰਜ

logo-2-1-300x105-3-300x105ਪੁਲਿਸ ਨੇ ਸ਼ਰਾਬਪੀ ਕੇ ਕਾਰ ਚਲਾਉਣ ਦੇ ਦੋਸ਼ਾਂ ਹੇਠਫੜਿਆ ਸੀ ਬਿੱਕਰ ਖੰਡਾਲ ਨੂੰ
ਬਰੈਂਪਟਨ/ਬਿਊਰੋ ਨਿਊਜ਼
ਕੈਨੇਡਾ ਦੇ ਬਰੈਂਪਟਨਦੀ ਇਕ ਅਦਾਲਤਵਿਚਫੜੇ ਗਏ ਪੰਜਾਬੀਸ਼ਰਾਬੀ ਨੂੰ ਉਸ ਸਮੇਂ ਵੱਡੀ ਰਾਹਤਮਿਲੀਜਦੋਂ ਉਸ ਨੂੰ ਦੋਭਾਸ਼ੀਆਨਾ ਦਿੱਤੇ ਜਾਣਕਾਰਨ ਜੱਜ ਨੇ ਕੇਸ ਹੀ ਖਾਰਜਕਰ ਦਿੱਤਾ। ਅਸਲਵਿਚ ਬਿੱਕਰ ਖੰਡਾਲ ਨੂੰ ਨਾ ਤਾਂ ਅੰਗਰੇਜ਼ੀ ਚੰਗੀ ਤਰ੍ਹਾਂ ਬੋਲਣੀ ਆਉਂਦੀ ਹੈ ਅਤੇ ਨਾ ਹੀ ਚੰਗੀ ਤਰ੍ਹਾਂ ਸਮਝ ਆਉਂਦੀ ਹੈ। ਅਜਿਹੇ ‘ਚ ਜਦੋਂ ਉਸ ਨੇ ਵਕੀਲਨਾਲ ਗੱਲ ਕਰਨੀ ਚਾਹੀ ਤਦਵੀ ਉਸ ਨੂੰ ਪੰਜਾਬੀਦੋਭਾਸ਼ੀਆਨਹੀਂ ਦਿੱਤਾ ਗਿਆ। ਪੁਲਿਸ ਵੱਲੋਂ ਗ੍ਰਿਫ਼ਤਾਰਕੀਤੇ ਜਾਣ ਮੌਕੇ ਉਸ ਨੇ ਵਕੀਲਨਾਲ ਗੱਲ ਕਰਨੀ ਚਾਹੀ ਤਾਂ ਦੋਭਾਸ਼ੀਆਨਾਹੋਣਕਾਰਨ ਉਹ ਠੀਕਤਰ੍ਹਾਂ ਸਮਝਾਨਹੀਂ ਸਕੇ।
ਓਨਟਾਰੀਓਕੋਰਟਜਸਟਿਸਪਾਲਮਾਨਹਨ ਨੇ ਆਪਣੇ ਫੈਸਲੇ ਵਿਚਲਿਖਿਆ ਕਿ ਪੁਲਿਸ ਨੇ ਬਿੱਕਰ ਨੂੰ ਜਦੋਂ ਗ੍ਰਿਫ਼ਤਾਰਕਰਕੇ ਆਪਣੇ ਦਫ਼ਤਰਵਿਚਬਿਠਾਲਿਆ ਤਾਂ ਉਸ ਨੂੰ ਫੋਨ’ਤੇ ਮੁਫ਼ਤ ਕਾਨੂੰਨੀਸਹਾਇਤਾਪ੍ਰਦਾਨਕਰਨਦੀਸਹੂਲਤ ਤਾਂ ਦਿੱਤੀ ਪਰਪੰਜਾਬੀਦੋਭਾਸ਼ੀਆਨਹੀਂ ਦਿੱਤਾ। ਪੁਲਿਸ ਨੇ ਉਸ ਦੀ ਦਿੱਕਤ ਨੂੰ ਨਹੀਂ ਸਮਝਿਆਅਤੇ ਆਪਣੀਡਿਊਟੀ ਚੰਗੀ ਤਰ੍ਹਾਂ ਨਹੀਂ ਨਿਭਾਈ। ਜੱਜ ਨੇ ਉਸ ਸਮੇਂ ਬਿੱਕਰ ਨੂੰ ਸਲਾਹਦੇਣਵਾਲੇ ਵਕੀਲਦੀਆਂ ਸੇਵਾਵਾਂ ਨੂੰ ਵੀਨਿਯਮਾਂ ਅਨੁਸਾਰ ਨਹੀਂ ਪਾਇਆ।
ਅਦਾਲਤਵਿਚਵੀ ਬਿੱਕਰ ਦੀ ਅੰਗਰੇਜ਼ੀ ਨੂੰ ਲੈ ਕੇ ਦਿੱਕਤ ਨੂੰ ਵੇਖਦਿਆਂ ਹੋਇਆਂ ਜੱਜ ਨੂੰ ਅੰਦਾਜ਼ਾ ਹੋ ਗਿਆ ਕਿ ਉਸ ਵਕਤਵੀ ਉਨ੍ਹਾਂ ਨੂੰ ਕਿਸ ਤਰ੍ਹਾਂ ਦੀਕਾਨੂੰਨੀਮਦਦਮਿਲੀਹੋਵੇਗੀ। ਜੱਜ ਨੇ ਕਿਹਾ ਕਿ ਪੁਲਿਸ ਨੇ ਗ੍ਰਿਫ਼ਤਾਰਕੀਤੇ ਗਏ ਵਿਅਕਤੀ ਨੂੰ ਉਸ ਦੇ ਕਾਨੂੰਨੀਅਧਿਕਾਰਾਂ ਤੋਂ ਵਾਂਝਾ ਰੱਖਿਆ ਹੈ ਇਸ ਲਈਪੂਰਾਮਾਮਲਾ ਹੀ ਖਾਰਜਕੀਤਾਜਾਂਦਾਹੈ।ਜਦੋਂ ਕਿ ਪੀਲ ਪੁਲਿਸ ਦੇ ਬੁਲਾਰੇ ਦਾਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਵਿਚਅਦਾਲਤ ਦੇ ਫੈਸਲੇ ਦੀਸਮੀਖਿਆਕਰਰਹੀ ਹੈ ਅਤੇ ਬ੍ਰੈਥਸੈਂਪਲ ਦੇ ਨਤੀਜੇ  ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਚਲਦਿਆਂ ਉਹ ਫੈਸਲੇ ਦੇ ਖਿਲਾਫ਼ਅਪੀਲਕਰਨਗੇ।
ਤਹਿਮਾਤਰਾ ਤੋਂ ਦੁੱਗਣੀ ਪੀ ਰੱਖੀ ਸੀ ਬਿੱਕਰ ਨੇ
ਜਿਸ ਵਕਤ ਬਿੱਕਰ ਨੂੰ ਫੜਿਆ ਗਿਆ ਤਦ ਉਸ ਵਕਤ ਜਾਂਚ ਦੇ ਦੌਰਾਨ ਉਸ ਦੇ ਖੂਨਵਿਚਅਲਕੋਹਲਦੀਮਾਤਰਾਪ੍ਰਤੀ 100 ਐਮਐਲਵਿਚ 140 ਐਮਜੀਪਾਈ ਗਈ ਜੋ ਕਿ ਤਹਿਸੀਮਾ ਤੋਂ ਦੁੱਗਣੀ ਸੀ। ਅੱਧੇ ਘੰਟੇ ਬਾਅਦਵੀਖੂਨਵਿਚਅਲਕੋਹਲਦਾ ਪੱਧਰ 100 ਵਿਚ 130 ਐਮਜੀ ਤੋਂ ਥੱਲੇ ਨਹੀਂ ਆਇਆ ਤਾਂ ਉਸ ਨੂੰ ਗ੍ਰਿਫ਼ਤਾਰਕਰਲਿਆ ਗਿਆ। ਹੁਣ ਉਸ ਨੂੰ ਦੋਭਾਸ਼ੀਆਨਾ ਦਿੱਤੇ ਜਾਣਕਾਰਨ ਵੱਡੀ ਰਾਹਤਮਿਲੀਜਦੋਂ ਅਦਾਲਤ ਨੇ ਕੇਸ ਹੀ ਖਾਰਜਕਰ ਦਿੱਤਾ।
ਇਹ ਹੈ ਮਾਮਲਾ
ਬਿੱਕਰ ਖੰਡਾਲ ਨੂੰ ਅਕਤੂਬਰ 2015 ਵਿਚਮਿਸੀਸਾਗਾਵਿਖੇ ਇਕ ਸਪੌਟ ਚੈਕਿੰਗ ਦੇ ਦੌਰਾਨ ਸ਼ਰਾਬਪੀ ਕੇ ਗੱਡੀ ਚਲਾਉਂਦੇ ਹੋਏ ਗ੍ਰਿਫ਼ਤਾਰਕੀਤਾ ਗਿਆ ਸੀ। ਫੋਨ’ਤੇ ਕਾਨੂੰਨੀਸਲਾਹਲੈਣ ਤੋਂ ਬਾਅਦ ਉਸ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕੀ ਵਕੀਲਪੂਰੀਤਰ੍ਹਾਂ ਅੰਗਰੇਜ਼ੀ ਵਿਚਬੋਲਰਿਹਾਜਦੋਂਕਿ ਮੈਂ ਜ਼ਿਆਦਾ ਅੰਗਰੇਜ਼ੀ ਨਹੀਂ ਜਾਣਦਾ। ਬਿੱਕਰ ਨੇ ਪੁਲਿਸ ਤੋਂ ਪੰਜਾਬੀ-ਅੰਗਰੇਜ਼ੀ ਦੋਭਾਸ਼ੀਆ ਦਿੱਤੇ ਜਾਣਦੀ ਮੰਗ ਵੀਕੀਤੀ ਸੀ ਪਰ ਪੁਲਿਸ ਨੇ ਇਸ ‘ਤੇ ਗੌਰ ਹੀ ਨਹੀਂ ਕੀਤਾ।
ਇਸੇ ਅਦਾਲਤ ‘ਚ ਮਿਲੀ ਸੀ ਸਰਦੂਲ ਸਿੰਘ ਨੂੰ ਰਾਹਤ
ਬਿੱਕਰ ਖੰਡਾਲ ਦੇ ਮਾਮਲੇ ਨੂੰ ਖਾਰਜਕਰਨਵਾਲੀ ਇਹ ਉਹੀ ਅਦਾਲਤ ਹੈ ਜਿਸ ਦੇ ਇਕ ਹੋਰ ਜੱਜ ਨੇ ਲੰਘੇਂ ਦਿਨੀਂ ਹੀ ਪੁਲਿਸ ਅਧਿਕਾਰੀਆਂ ਵੱਲੋਂ ਤਲਾਸ਼ੀ ਤੋਂ ਬਾਅਦ ਇਕ ਸਿੱਖ ਨੌਜਵਾਨ ਸਰਦੂਲ ਸਿੰਘ ਦੀਦਸਤਾਰ ਉਸ ਨੂੰ ਨਾ ਦਿੱਤੇ ਜਾਣ ਦੇ ਕਾਰਨ ਕੇਸ ਰੱਦ ਕਰ ਦਿੱਤਾ ਸੀ। ਸਰਦੂਲ ਸਿੰਘ ਉਤੇ ਵੀਸ਼ਰਾਬਪੀ ਕੇ ਗੱਡੀ ਚਲਾਉਣ ਦਾਦੋਸ਼ ਸੀ।
ਇਸੇ ਤਰ੍ਹਾਂ ਮਈ 2015 ਵਿਚਵੀ ਪੁਲਿਸ ਨੇ ਇਕ ਅਜਿਹੇ ਹੀ ਮਾਮਲੇ ਵਿਚਮਹਿਲਾਡਰਾਈਵਰ ਨੂੰ ਗ੍ਰਿਫ਼ਤਾਰਕਰਕੇ ਜਦੋਂ ਉਸ ਨੂੰ ਕਾਨੂੰਨੀਮਦਦਦੇਣੀ ਚਾਹੀ ਤਾਂ ਉਸ ਮਹਿਲਾਨਾਲਵਕੀਲ ਨੇ ਕਾਫ਼ੀ ਭੱਦੇ ਤਰੀਕੇ ਤੇ ਗੁੱਸੇ ਨਾਲ ਗੱਲ ਕੀਤੀ ਸੀ। ਅਦਾਲਤ ਨੇ ਉਸ ਮਾਮਲੇ ਵਿਚਵੀਮਹਿਲਾ ਨੂੰ ਰਾਹਤਪ੍ਰਦਾਨਕੀਤੀ ਸੀ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …