ਟੋਰਾਂਟੋ/ਸਤਪਾਲ ਸਿੰਘ ਜੌਹਲ
ਕਰੋਨਾ ਵਾਇਰਸ ਮਹਾਂਮਾਰੀ ਕਾਰਨ ਬਣੇ ਹੋਏ ਅਸਥਿਰ ਹਾਲਾਤ ਕਾਰਨ ਭਾਰਤ ਤੋਂ ਵਾਪਸ ਜਾਣ ਵਾਲੇ ਕੈਨੇਡਾ ਵਾਸੀਆਂ ਲਈ ਜੁਲਾਈ ਦੌਰਾਨ ਏਅਰ ਇੰਡੀਆ ਅਤੇ ਕਤਰ ਏਅਰਵੇਜ਼ ਵਲੋਂ ਵਿਸ਼ੇਸ਼ ਉਡਾਣਾਂਵਿਚ ਵਾਧੇ ਦਾ ਐਲਾਨ ਕੀਤਾ ਗਿਆ।
ਦੋਵਾਂ ਹਵਾਈ ਕੰਪਨੀਆਂ ਦੀਆਂ ਟਿਕਟਾਂ ਆਨਲਾਈਨ ਮਿਲਦੀਆਂ ਹਨ ਪਰ ਏਅਰ ਇੰਡੀਆ ਦੀ ਆਨਲਾਈਨ ਬੁਕਿੰਗ ਸਮੇਂ ਲੋਕ ਵੱਡੀਆਂ ਪ੍ਰੇਸ਼ਾਨੀਆਂ ਦੀ ਸ਼ਿਕਾਇਤ ਲਗਾਤਾਰਤਾ ਨਾਲ ਕਰਦੇ ਹਨ। ਕੈਨੇਡਾ ਸਰਕਾਰ ਦੀ ਸਹਾਇਤਾ ਨਾਲ 15, 17, 20, 22, 24, 27, 29, ਅਤੇ 31 ਜੁਲਾਈ ਨੂੰ ਦਿੱਲੀ ਤੋਂ ਦੋਹਾ ਦੇ ਰਸਤੇ ਟੋਰਾਂਟੋ ਤੱਕ ਕਤਰ ਏਅਰਵੇਜ਼ ਦੇ ਜਹਾਜ਼ ਚਲਾਏ ਜਾਣੇ ਹਨ। ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਪਸ਼ਟ ਆਖਿਆ ਹੈ ਕਿ ਇਨ੍ਹਾਂ ਉਡਾਨਾਂਵਿਚ ਕੈਨੇਡਾ ਦੇ ਨਾਗਰਿਕ, ਪੱਕੇ ਵਸਨੀਕ, ਉਨ੍ਹਾਂ ਦੇ ਪਰਿਵਾਰ ਦੇ ਜੀਅ ਅਤੇ 18 ਮਾਰਚ 2020 ਤੋਂ ਪਹਿਲਾਂ ਮਿਲੇ ਪੱਕੇ ਵੀਜ਼ਾ ਦੇ ਧਾਰਕ ਸਫ਼ਰ ਕਰ ਸਕਦੇ ਹਨ। ਟੋਰਾਂਟੋ ਪੁੱਜੇ ਕੁਝ ਮੁਸਾਫ਼ਰਾਂ (ਬਜ਼ੁਰਗਾਂ) ਨੇ ਦੋਹਾਂਵਿਚ ਲੰਬੇ ਟਰਾਂਜ਼ਿਟ ਸਮੇਂ ਦੀ ਸ਼ਿਕਾਇਤ ਕੀਤੀ ਹੈ। ਏਅਰ ਇੰਡੀਆ ਵਲੋਂ 18, 22 ਅਤੇ 25 ਜੂਨ ਨੂੰ ਦਿੱਲੀ ਤੋਂ ਟੋਰਾਂਟੋ ਅਤੇ ਵਾਪਸੀ ਉਡਾਨਾਂ ਦੀ ਤਿਆਰੀ ਕੀਤੀ ਜਾ ਰਹੀ ਹੈ।25 ਜੂਨ ਵਾਲੀ ਉਡਾਨ ਵਾਪਸੀ ਸਮੇਂ ਅੰਮ੍ਰਿਤਸਰ ਤੱਕ ਜਾਵੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …