Breaking News
Home / ਜੀ.ਟੀ.ਏ. ਨਿਊਜ਼ / ਕੰਸਰਵੇਟਿਵ ਪਾਰਟੀ ਦੀ ਅਗਵਾਈ ‘ਚ ਕੈਨੇਡਾ ਰਹੇਗਾ ਸੁਰੱਖਿਅਤ : ਹਾਰਪਰ

ਕੰਸਰਵੇਟਿਵ ਪਾਰਟੀ ਦੀ ਅਗਵਾਈ ‘ਚ ਕੈਨੇਡਾ ਰਹੇਗਾ ਸੁਰੱਖਿਅਤ : ਹਾਰਪਰ

ਓਟਵਾ/ਬਿਊਰੋ ਨਿਊਜ਼ : ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਆਖਿਆ ਕਿ ਕੈਨੇਡਾ ਨੂੰ ਕੰਸਰਵੇਟਿਵਾਂ ਦੀ ਅਗਵਾਈ ਵਿੱਚ ਪੁਨਰ-ਜਾਗਰਣ ਦੀ ਲੋੜ ਹੈ। ਉਨ੍ਹਾਂ ਇਹ ਵੀ ਆਖਿਆ ਕਿ ਕੰਜ਼ਰਵੇਟਿਵ ਆਗੂ ਪਇਏਰ ਪੌਲੀਏਵਰ ਦੇ ਹੱਥ ਦੇਸ਼ ਦੀ ਵਾਗਡਰ ਦੇਣਾ ਸੁਰੱਖਿਅਤ ਰਹੇਗਾ ਪਰ ਇਸ ਲਈ ਉਨ੍ਹਾਂ ਕੰਸਰਵੇਟਿਵ ਆਗੂ ਨੂੰ ਚੋਣਾਂ ਤੱਕ ਦੀ ਉਡੀਕ ਕਰਨ ਦੀ ਸਲਾਹ ਦਿੱਤੀ।
ਕੈਨੇਡਾ ਸਟਰਾਂਗ ਐਂਡ ਫਰੀ ਨੈੱਟਵਰਕ, ਜਿਸ ਨੂੰ ਪਹਿਲਾਂ ਮੈਨਿੰਗ ਸੈਂਟਰ ਵਜੋਂ ਜਾਣਿਆ ਜਾਂਦਾ ਸੀ, ਵੱਲੋਂ ਕਰਵਾਏ ਗਏ ਈਵੈਂਟ ਉੱਤੇ ਪਾਰਟੀ ਵਫਾਦਾਰਾਂ ਨੂੰ ਸੰਬੋਧਨ ਕਰਦਿਆਂ ਹਾਰਪਰ ਨੇ ਉਕਤ ਗੱਲ ਆਖੀ। ਨੌਂ ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ 2015 ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਹੱਥੋਂ ਮਿਲੀ ਹਾਰ ਤੋਂ ਬਾਅਦ ਸਿਆਸੀ ਜ਼ਿੰਦਗੀ ਨੂੰ ਅਲਵਿਦਾ ਆਖਣ ਵਾਲੇ ਹਾਰਪਰ ਵੱਲੋਂ ਇਸ ਤਰ੍ਹਾਂ ਜਨਤਕ ਤੌਰ ਉੱਤੇ ਵਿਚਰਨਾਂ ਬਹੁਤ ਹੀ ਵਿਲੱਖਣ ਮਾਮਲਾ ਹੈ। ਜ਼ਿਕਰਯੋਗ ਹੈ ਕਿ ਹਾਰਪਰ ਵੱਲੋਂ ਸਮਰਥਨ ਦੇਣ ਤੋਂ ਬਾਅਦ ਹੀ ਪਿਛਲੇ ਸਤੰਬਰ ਪੌਲੀਏਵਰ ਦੀ ਪਾਰਟੀ ਆਗੂ ਵਜੋਂ ਚੋਣ ਲਈ ਹਵਾ ਦਾ ਰੁਖ ਪਲਟਿਆ ਸੀ।
ਹਾਰਪਰ ਨੇ ਆਖਿਆ ਕਿ ਹਰਮਨਪਿਆਰਤਾ ਨੂੰ ਵੀ ਲਿਬਰਲ ਮੀਡੀਆ ਵੱਲੋਂ ਨਕਾਰਾਤਮਕ ਰੋਸ਼ਨੀ ਵਿੱਚ ਵਿਖਾ ਕੇ ਇਸ ਦੇ ਮਾਇਨੇ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹਿੰਦੀ ਹੈ। ਉਨ੍ਹਾਂ ਆਖਿਆ ਕਿ ਕੰਸਰਵੇਟਿਵਾਂ ਦੀ ਅਗਵਾਈ ਦੀ ਦੇਸ਼ ਨੂੰ ਸਖ਼ਤ ਲੋੜ ਹੈ। ਉਨ੍ਹਾਂ ਇੱਕਠ ਨੂੰ ਚੇਤੇ ਕਰਵਾਉਂਦਿਆਂ ਆਖਿਆ ਕਿ ਆਧੁਨਿਕ ਕੰਸਰਵੇਟਿਵ ਪਾਰਟੀ ਪੱਛਮੀ ਕੈਨੇਡਾ ਵਿੱਚ ਹਰਮਨਪਿਆਰਤਾ ਦੇ ਦਮ ਉੱਤੇ ਹੀ ਪੈਰ ਜਮਾ ਸਕੀ ਤੇ ਕਿਊਬਿਕ ਵਿੱਚ ਰਾਸ਼ਟਰਵਾਦ ਤੇ ਓਨਟਾਰੀਓ ਦੇ ਟੋਰੀਜ਼ ਰਾਹੀਂ ਇਸ ਦਾ ਨਿਰਮਾਣ ਸੰਭਵ ਹੋਇਆ। ਉਨ੍ਹਾਂ ਆਖਿਆ ਕਿ ਕੰਸਰਵੇਟਿਵ ਪਾਰਟੀ ਦੇ ਮੌਜੂਦਾ ਰੂਪ ਦਾ ਬਹੁਤਾ ਸਿਹਰਾ ਪੌਪੂਲਿਸਟ ਰਿਫਰਮ ਪਾਰਟੀ ਦੇ ਬਾਨੀ ਪ੍ਰੈਸਟਨ ਮੈਨਿੰਗ ਸਿਰ ਬੱਝਦਾ ਹੈ। ਇਸ ਦੇ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਵਿੱਚ ਰਲੇਵੇਂ ਕਾਰਨ ਹੀ ਕੰਸਰਵੇਟਿਵ ਪਾਰਟੀ ਆਫ ਕੈਨੇਡਾ ਦਾ ਜਨਮ ਹੋਇਆ। ਫਿਰ ਹਾਰਪਰ ਤੇ ਮੈਨਿੰਗ ਨੇ ਸਟੇਜ ਵੀ ਸਾਂਝੀ ਕੀਤੀ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …