ਬਰੈਂਪਟਨ/ਬਿਊਰੋ ਨਿਊਜ਼ : ਪੀਲ ਰੀਜਨ ਦੇ ਕੁੱਝ ਹਿੱਸਿਆਂ ਵਿੱਚ ਹੁਣ ਪਬਲਿਕ ਟਰਾਂਜ਼ਿਟ ਵਿੱਚ ਸਫਰ ਕਰਦੇ ਸਮੇਂ ਮੂੰਹ ਉੱਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਇਹ ਫੈਸਲਾ ਅਗਲੇ ਮਹੀਨੇ ਤੋਂ ਲਾਗੂ ਹੋਵੇਗਾ।ઠਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਆਖਿਆ ਕਿ 2 ਜੁਲਾਈ ਤੋਂ ਬਰੈਂਪਟਨ ਟਰਾਂਜਿਟ ਵਿਚ ਸਫਰ ਕਰਨ ਵਾਲਿਆਂ ਲਈ ਫੇਸ ਮਾਸਕ ਪਾਉਦਾ ਜਰੂਰੀ ਹੋਵੇਗਾ। ਉਨ੍ਹਾਂ ਆਖਿਆ ਕਿ ਇਹ ਨੌਨ-ਮੈਡੀਕਲ ਮਾਸਕ ਵੀ ਹੋ ਸਕਦੇ ਹਨ ਤੇ ਜਾਂ ਫਿਰ ਸਕਾਰਫ ਜਾਂ ਹੋਰ ਤਰ੍ਹਾਂ ਦੀ ਫੇਸ ਕਵਰਿੰਗ ਵੀ ਹੋ ਸਕਦੀ ਹੈ। ਮੇਅਰ ਨੇ ਇਹ ਵੀ ਆਖਿਆ ਕਿ ਉਨ੍ਹਾਂ ਵਲੋਂ ਇਹ ਸਿਫਾਰਿਸ ਵੀ ਕੀਤੀ ਜਾਂਦੀ ਹੈ ਕਿ ਸਥਾਨਕ ਵਾਸੀ ਬਸ ਸਟੌਪਜ, ਟਰਮੀਨਲ ਤੇ ਬਸਾਂ ਆਦਿ ਉਤੇ, ਜਿਥੇ ਹਮੇਸਾਂ ਫਿਜੀਕਲ ਡਿਸਟੈਂਸਿੰਗ ਸੰਭਵ ਨਹੀਂ ਹੁੰਦੀ, ਵੀ ਮਾਸਕ ਪਾਉਣ। ਬ੍ਰਾਊਨ ਨੇ ਆਖਿਆ ਕਿ ਹਕੀਕਤ ਇਹ ਹੈ ਕਿ ਬਹੁਤ ਸਾਰੇ ਲੋਕ ਪਬਲਿਕ ਟਰਾਂਜਿਟ ਰਾਹੀਂ ਹੀ ਆਪਣੇ ਕੰਮਾਂ ਕਾਰਾਂ ਉਤੇ ਜਾਂਦੇ ਹਨ। ਉਨ੍ਹਾਂ ਆਖਿਆ ਕਿ ਇਨ੍ਹਾਂ ਸਾਰੇ ਯਾਤਰੀਆਂ ਨੂੰ ਸੁਰਖਿਅਤ ਰਖਣ ਲਈ ਉਹ ਜੋ ਸੰਭਵ ਹੋਵੇਗਾ ਉਹ ਕਰਨਗੇ।
ਬਰੈਂਪਟਨ ‘ਚ ਜਨਤਕ ਥਾਵਾਂ ‘ਤੇ ਮਾਸਕ ਹੈ ਲਾਜ਼ਮੀ
RELATED ARTICLES

