ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਰੀਜ਼ (37) ਉਨਟਾਰੀਓ ‘ਚ ਹਨ। ਬ੍ਰਿਟਿਸ਼ ਕੋਲੰਬੀਆ (ਬੀ.ਸੀ.) ‘ਚ 32, ਕਿਊਬਕ 4 ਅਤੇ ਅਲਬਰਟਾ ‘ਚ ਵੀ 4 ਮਰੀਜ਼ ਹਨ। ਕੈਨੇਡਾ ਭਰ ‘ਚ ਕੁੱਲ ਮਿਲਾ ਕੇ ਹੁਣ ਤੱਕ 77 ਮਰੀਜ਼ ਸਨ। ਕੈਨੇਡਾ ‘ਚ ਪਹਿਲਾ ਮਰੀਜ਼ 25 ਜਨਵਰੀ ਨੂੰ ਟੋਰਾਂਟੋ ਵਿਖੇ ਸਾਹਮਣੇ ਆਇਆ ਸੀ, ਜੋ ਚੀਨ ਦੇ ਵੂਹਾਨ ਸ਼ਹਿਰ ਤੋਂ ਪਰਤਿਆ ਸੀ। ਅਜੇ ਤੱਕ ਕੈਨੇਡਾ ‘ਚ ਬਹੁਤੇ ਮਰੀਜ਼ ਅਜਿਹੇ ਹਨ ਜਿਨ੍ਹਾਂ ਨੇ ਚੀਨ, ਈਰਾਨ ਜਾਂ ਮਿਸਰ ਦਾ ਸਫ਼ਰ ਕੀਤਾ ਅਤੇ ਵਾਪਸ ਮੁੜੇ ਫਰਾਂਸ ਅਤੇ ਅਮਰੀਕਾ ਤੋਂ ਵਾਪਸ ਆਏ ਕੁਝ ਕੈਨੇਡੀਅਨ ਵੀ ਵਾਇਰਸ ਤੋਂ ਪੀੜਤ ਹਨ। ਹੁਣ ਤੱਕ ਦੁਨੀਆ ਦੇ ਕੁੱਲ 120 ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਮਰੀਜ਼ ਪਾਏ ਗਏ ਹਨ।
ਕੈਨੇਡਾ ‘ਚ ਸਭ ਤੋਂ ਵੱਧ ਕਰੋਨਾ ਪੀੜਤ ਉਨਟਾਰੀਓ ਵਿਚ
RELATED ARTICLES

