14.8 C
Toronto
Tuesday, September 16, 2025
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਨੂੂੰ ਫਾਈਜ਼ਰ ਵੈਕਸੀਨ ਦੀਆਂ 20 ਮਿਲੀਅਨ ਡੋਜ਼ਾਂ ਹੋਰ ਮਿਲਣਗੀਆਂ

ਕੈਨੇਡਾ ਨੂੂੰ ਫਾਈਜ਼ਰ ਵੈਕਸੀਨ ਦੀਆਂ 20 ਮਿਲੀਅਨ ਡੋਜ਼ਾਂ ਹੋਰ ਮਿਲਣਗੀਆਂ

21 ਫਰਵਰੀ ਤੱਕ ਗੈਰ ਜ਼ਰੂਰੀ ਆਵਾਜਾਈ ਲਈ ਬੰਦ ਰਹੇਗਾ ਬਾਰਡਰ
ਓਟਵਾ/ਬਿਊਰੋ ਨਿਊਜ਼ : ਓਟਵਾ ਵਿਚ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੇ ਕੋਵਿਡ-19 ਵੈਕਸੀਨ ਦੀਆਂ ਵਾਧੂ 20 ਮਿਲੀਅਨ ਡੋਜ਼ਾਂ ਹਾਸਲ ਕਰਨ ਲਈ ਫਾਈਜ਼ਰ ਨਾਲ ਡੀਲ ਸਿਰੇ ਚੜ੍ਹਾਈ ਹੈ।
ਓਟਵਾ ਵਿੱਚ ਆਪਣੇ ਘਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਇਸ ਤੋਂ ਭਾਵ ਹੈ ਕਿ ਇਸ ਸਾਲ ਕੈਨੇਡਾ ਨੂੰ ਫਾਈਜ਼ਰ ਤੇ ਮੌਡਰਨਾ ਦੀਆਂ 80 ਮਿਲੀਅਨ ਡੋਜ਼ਾਂ ਹਾਸਲ ਹੋਣਗੀਆਂ। ਟਰੂਡੋ ਨੇ ਦੱਸਿਆ ਕਿ ਇਹ ਵੈਕਸੀਨਜ਼ ਅਪ੍ਰੈਲ ਜਾਂ ਮਈ ਤੱਕ ਸਾਡੇ ਕੋਲ ਪਹੁੰਚ ਜਾਣਗੀਆਂ। ਉਨ੍ਹਾਂ ਅੱਗੇ ਆਖਿਆ ਕਿ ਫੈਡਰਲ ਸਰਕਾਰ ਨੇ ਪ੍ਰੋਵਿੰਸਾਂ ਤੋਂ ਇਹ ਪੁੱਛਿਆ ਹੈ ਕਿ ਉਨ੍ਹਾਂ ਨੂੰ ਫਰਵਰੀ ਦੇ ਅੰਤ ਤੱਕ ਹਰ ਹਫਤੇ ਕਿੰਨੀਆਂ ਡੋਜ਼ਾਂ ਚਾਹੀਦੀਆਂ ਹੋਣਗੀਆਂ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਵੰਡ ਲਈ ਬਿਹਤਰ ਯੋਜਨਾ ਉੱਤੇ ਕੰਮ ਕੀਤਾ ਜਾ ਸਕੇ।
ਇੱਕ ਕਿਆਫੇ ਮੁਤਾਬਕ ਜੂਨ ਦੇ ਅੰਤ ਤੱਕ ਅੱਧੇ ਤੋਂ ਵੱਧ ਦੇਸ਼ ਵਾਸੀਆਂ ਦਾ ਟੀਕਾਕਰਣ ਹੋ ਜਾਣ ਦੀ ਸੰਭਾਵਨਾ ਹੈ। ਟਰੂਡੋ ਨੇ ਇਹ ਵੀ ਆਖਿਆ ਕਿ 21 ਫਰਵਰੀ ਤੱਕ ਗੈਰ ਜ਼ਰੂਰੀ ਆਵਾਜਾਈ ਲਈ ਅਮਰੀਕਾ ਨਾਲ ਲੱਗਦਾ ਬਾਰਡਰ ਬੰਦ ਰਹੇਗਾ। ਪਿਛਲੇ ਹਫਤੇ ਮੇਜਰ ਜਨਰਲ ਡੈਨੀ ਫੋਰਟਿਨ ਨੇ ਆਖਿਆ ਸੀ ਕਿ ਕੈਨੇਡਾ ਨੂੰ ਮਾਰਚ ਦੇ ਅੰਤ ਤੱਕ ਫਾਈਜ਼ਰ ਤੇ ਮੌਡਰਨਾ ਵੈਕਸੀਨਜ਼ ਦੀਆਂ ਛੇ ਮਿਲੀਅਨ ਹੋਰ ਡੋਜ਼ਾਂ ਹਾਸਲ ਹੋਣ ਦੀ ਉਮੀਦ ਹੈ। ਫੋਰਟਿਨ ਵੱਲੋਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਗਈ ਸੀ ਕਿ ਮੌਡਰਨਾ ਦੀ ਵੈਕਸੀਨ ਹਰੇਕ ਤੀਜੇ ਹਫਤੇ ਪਹੁੰਚੇਗੀ ਜਦਕਿ ਫਾਈਜ਼ਰ ਦੀ ਵੈਕਸੀਨ ਦੀ ਖੇਪ ਹਰ ਹਫਤੇ ਪਹੁੰਚਣੀ ਜਾਰੀ ਰਹੇਗੀ।

RELATED ARTICLES
POPULAR POSTS