ਬਰੈਂਪਟਨ/ਬਿਊਰੋ ਨਿਊਜ਼ : ਨਾਮਵਰ ਰੈਸਲਿੰਗ ਚੈਂਪੀਅਨ ਟਾਈਗਰਜੀਤ ਵੀ ਪੰਜਾਬ ਵਿਚ ਉਠੀ ਨਸ਼ੇ ਦੀ ਹਨ੍ਹੇਰੀ ਨੂੰ ਠੱਲਣ ਲਈ ਡਟ ਗਿਆ ਹੈ। ਪੀਸੀ ਪਾਰਟੀ ਦੇ ਇਕ ਸਮਾਗਮ ਦੌਰਾਨ ਸੀਨੀਅਰ ਤੇ ਜੂਨੀਅਰ ਦੋਵੇਂ ਪਿਤਾ-ਪੁੱਤਰ ਟਾਈਗਰਜੀਤ ਨੇ ਨਸ਼ਿਆਂ ਦਾ ਮੁੱਦਾ ਛੋਹਿਆ। ਆਪਣੀ ਗੱਲ ਰੱਖਦਿਆਂ ਟਾਈਗਰ ਜੀਤ ਸਿੰਘ ਨੇ ਆਖਿਆ ਕਿ ਸਮੂਹ ਭਾਈਚਾਰੇ ਨੂੰ ਨਸ਼ਿਆਂ ਤੋਂ ਹਟ ਕੇ ਚੰਗੀ ਸਿਹਤ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮੇਂ ਜੋ ਸਰਕਾਰਾਂ ਨਸ਼ਿਆਂ ਨੂੰ ਖੁੱਲ੍ਹੇਆਮ ਕਰਨ ਜਾ ਰਹੀਆਂ ਹਨ। ਉਸ ਦਾ ਨੌਜਵਾਨ ਪੀੜ੍ਹੀ ਉਤੇ ਮਾੜਾ ਅਸਰ ਪੈ ਸਕਦਾ ਹੈ। ਜਿੰਨਾ ਪ੍ਰਚਾਰ ਨਸ਼ਿਆ ਨੂੰ ਖੁਲ੍ਹੇਆਮ ਵੇਚੇ ਜਾਣ ਦਾ ਹੋ ਰਿਹਾ ਹੈ, ਉਸ ਦੇ ਮੁਕਾਬਲੇ ਨੌਜਵਾਨਾਂ ਨੂੰ ਇਸ ਦੇ ਨੁਕਸਾਨ ਪ੍ਰਤੀ ਜਾਗਰੂਕ ਕਰਨ ਦਾ ਪ੍ਰਚਾਰ ਬਹੁਤ ਘੱਟ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਈਚਾਰੇ ਵਿਚ ਸੁਹਿਰਦ ਲੋਕ ਅੱਗੇ ਆਉਣ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਹਰ ਸੰਭਵ ਉਪਰਾਲਾ ਕਰਨ। ਇਸ ਮੌਕੇ ਟਾਈਗਰ ਅਲੀ ਸਿੰਘ ਵੀ ਮੌਜੂਦ ਸਨ। ਐਂਡਰਿਊ ਸ਼ੀਅਰ ਨੇ ਟਾਈਗਰ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਵੱਲੋਂ ਜੋ ਭਾਈਚਾਰੇ ਵਿਚ ਚੰਗੇ ਕੰਮਾਂ ਦੀ ਪਿਰਤ ਪਾਈ ਜਾ ਰਹੀ ਹੈ, ਉਸ ਦੀ ਸ਼ਲਾਘਾ ਕੀਤੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …