18.1 C
Toronto
Thursday, June 25, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਅਪ੍ਰੈਲ ਫੂਲ਼
ਪਹਿਲੀ ਅਪ੍ਰੈਲ ਦਾ ਅੱਜ ਹੈ ਦਿਨ ਚੜ੍ਹਿਆ,
ਰੱਖਿਓ ਖਿਆਲ ਕੋਈ ਲਾ ਨਾ ਦਾਅ ਜਾਏ।
ਜਿਗਰੀ ਯਾਰ ਹੀ ਲਾ ਕੇ ਸੀਪ ਕਿਧਰੇ,
ਅਪ੍ਰੈਲ ਫੂਲ਼ ਨਾ ਤੁਹਾਡਾ ਬਣਾ ਜਾਏ।
ਦਿਨ ਅੱਜ ਦਾ ਕਰ ਲਿਓ ਕੰਨ ਪੱਕੇ,
ਕੋਈ ਠੰਡੀ ਦਾਲ ਵਿੱਚ ਘਿਓ ਨਾ ਪਾ ਜਾਏ।
ਸਾਬਣ ਦੀ ਟਿੱਕੀ ਤੇ ਚਾਂਦੀ ਦਾ ਵਰਕ ਲਾ ਕੇ,
ਭੁਲੇਖੇ ਮਠਿਆਈ ਦੇ ਕਿਤੇ ਨਾ ਖੁਆ ਜਾਏ।
ਕਿਸੇ ਅਫ਼ਵਾਹ ਤੇ ਨਹੀਂ ਯਕੀਨ ਕਰਨਾ,
ਕੰਧ ਇਤਬਾਰ ਦੀ ਸ਼ੈਤਾਨ ਨਾ ਢਾਹ ਜਾਏ।
ਹਾਸੇ-ਹਾਸੇ ਦਾ ਮੜਾਸਾ ਵੀ ਹੋ ਜਾਂਦਾ,
ਮਜ਼ਾਕ-ਮਜ਼ਾਕ ਵਿੱਚ ਪੈ ਨਾ ਗਲੇ ਫ਼ਾਹ ਜਾਏ।
‘ਗਿੱਲ ਬਲਵਿੰਦਰਾ’ ਕਰੀਏ ਮਜ਼ਾਕ ਐਸਾ,
ਕਿਸੇ ਤਾਂਈ ਦੱਸੀਏ ਤੇ ਮਨ ਨੂੰ ਚੜ੍ਹ ਚਾਅ ਜਾਏ।
ਗਿੱਲ ਬਲਵਿੰਦਰ
CANADA +1.416.558.5530 ([email protected] )

RELATED ARTICLES
POPULAR POSTS