ਓਨਟੇਰੀਓ ਦੇ ਬੇਹਤਰੀਨ ਕਾਲਜ ਵਜੋਂ ਜਾਣੇ ਜਾਂਦੇ ਜੌਰਜ ਬਰਾਊਨ ਕਾਲਜ ਦੁਆਰਾ ਇਕ ਵਰਚੂਅਲ ਓਪਨ ਹਾਊਸ ਕੀਤਾ ਜਾ ਰਿਹਾ ਹੈ। ਇਹ ਓਪਨ ਹਾਊਸ 7 ਅਪਰੈਲ ਨੂੰ ਸ਼ਾਮ 6 ਵਜੇ ਤੋਂ 9 ਵਜੇ ਤੱਕ ਹੋਵੇਗਾ।
ਇਹ ਇਵੈਂਟ ਸਾਰਿਆਂ ਲਈ ਖੁੱਲ੍ਹੀ ਹੈ, ਜਿਸ ਵਿਚ ਲੋਕਲ ਅਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਮੌਕਾ ਮਿਲੇਗਾ ਕਿ ਉਹ ਕੈਂਪਸ, ਕਾਲਜ ਦੇ ਅਲੱਗ ਅਲੱਗ ਕਰੀਅਰ-ਕੇਂਦਰਤ ਪ੍ਰੋਗਰਾਮਾਂ ਅਤੇ ਜੌਰਜ ਬਰਾਊਨ ਦੇ ਸਟੂਡੈਂਟਸ ਦੀ ਜ਼ਿੰਦਗੀ ਬਾਰੇ ਜਾਣ ਸਕਣ। ਜੌਰਜ ਬਰਾਊਨ ਟੋਰਾਂਟੋ ਡਾਊਨਟਾਊਨ ਦੇ ਕੇਂਦਰ ਵਿਚ ਸਥਿਤ ਹੈ।
ਜੌਰਜ ਬਰਾਊਨ ਕਾਲਜ ਵਿਚ ਥਿਓਰੀ ਨੂੰ ਪ੍ਰੈਕਟੀਕਲ ਸਿਖਿਆ ਨਾਲ ਮਿਲਾਇਆ ਜਾਂਦਾ ਹੈ, ਜਿਥੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਤਜ਼ਰਬਾ ਹੁੰਦਾ ਹੈ। ਕਾਲਜ ਵਲੋਂ ਅਸਲੀ ਦੁਨੀਆ ਦੇ ਅਨੁਭਵ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਵਿਦਿਆਰਥੀਆਂ ਨੂੰ ਅਜਿਹੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ, ਜਿਸ ਰਾਹੀਂ ਉਨ੍ਹਾਂ ਨੂੰ ਅਲੱਗ ਅਲੱਗ ਇੰਡਸਟਰੀਆਂ ਵਿਚ ਰੋਜ਼ਗਾਰਦਾਤਿਆਂ ਨਾਲ ਕੰਮ ਕਰਨ ਦਾ ਅਵਸਰ ਮਿਲਦਾ ਹੈ।
ਇਸ ਇਵੈਂਟ ਰਾਹੀਂ ਵਿਦਿਆਰਥੀਆਂ ਨੂੰ ਕਈ ਪੱਖਾਂ ਤੋਂ ਬੜੇ ਮੁੱਲਵਾਨ ਮੌਕੇ ਮਿਲਣਗੇ, ਜਿਵੇਂ ਕਿ
ੲ ਕਰੀਅਰ-ਕੇਂਦਰਤ ਪ੍ਰੋਗਰਾਮਾਂ ਬਾਰੇ ਹੋਰ ਜਾਨਣਾ-ਤੁਹਾਡੀ ਰੁਚੀ ਦੇ ਅਕਡੈਮਿਕ ਖੇਤਰ ਵਿਚ ਫੈਕਲਟੀ ਅਤੇ ਸਟਾਫ ਨਾਲ ਮਿਲਣ ਦਾ ਮੌਕਾ
ੲ ਲਾਈਵ ਪੇਸ਼ਕਾਰੀਆਂ ਅਤੇ ਸਵਾਲ-ਜਵਾਬ ਸੈਸ਼ਨ, ਜਿਨ੍ਹਾਂ ਦੌਰਾਨ ਹਰ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ, ਜਿਵੇਂ ਕਿ ਕਾਲਜ ਨੂੰ ਫੀਸ ਦੀ ਅਦਾਇਗੀ ਕਿਵੇਂ ਕਰੀਏ, ਸਟੂਡੈਂਟ ਸਰਵਿਸਜ਼, ਕੈਂਪਸ ਲਾਈਫ ਅਤੇ ਅਡਮਿਸ਼ਨ ਦੀ ਪ੍ਰਕਿਰਿਆ।
ੲ ਇਸ ਗੱਲ ਬਾਰੇ ਜਾਣੋ ਕਿ ਸਾਡੀ ਸਟੂਡੈਂਟ ਸਕਸੈੱਸ ਟੀਮ ਪਹਿਲੇ ਦਿਨ ਤੋਂ ਹੀ ਤੁਹਾਡੀ ਮਦਦ ਕਰੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਕਾਲਜ ਲਾਈਫ ਵਿਚ ਤੁਸੀ ਸਹਿਜ ਨਾਲ ਰਚ ਮਿਚ ਜਾਓ।
ਇੰਟਰਨੈਸ਼ਨਲ ਸਟੂਡੈਂਟਸ ਦੇ ਸਵਾਲਾਂ ਦਾ ਜਵਾਬ ਦੇਣ ਲਈ ਨੁਮਾਇੰਦੇ ਉਪਲਬਧ ਹੋਣਗੇ। ਕੁੱਝ ਥਾਵਾਂ ‘ਤੇ ਉਹ ਤੁਹਾਡੀ ਜ਼ੁਬਾਨ ਵਿਚ ਵੀ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਣਗੇ। ਇਨ੍ਹਾਂ ਦਾ ਸਮਾਂ ਅਤੇ ਉਪਲਬਧ ਭਾਸ਼ਾਵਾਂ ਬਾਰੇ ਜਾਨਣ ਲਈ ਔਨਲਾਈਨ ਦੇਖੋ: www.georgebrown.ca/openhouse
ਇਹ ਇਕ ਫਰੀ ਇਵੈਂਟ ਹੈ ਅਤੇ ਸੰਭਾਵੀ ਵਿਦਿਆਰਥੀਆਂ ਦੀ ਇਸ ਗੱਲ ਵਿਚ ਮਦਦ ਕਰੇਗੀ ਕਿ ਉਹ ਆਪਣੇ ਲਈ ਬੇਹਤਰੀਨ ਫੈਸਲੇ ਲੈ ਸਕਣ ਅਤੇ ਜੌਰਜ ਬਰਾਊਨ ਕਾਲਜ ਵਿਚ ਮੌਜੂਦ ਸਿਖਿਆ ਦੇ ਅਮੁੱਕ ਮੌਕਿਆਂ ਬਾਰੇ ਜਾਣ ਸਕਣ। ਇਸ ਬਾਰੇ ਰਜਿਸਟਰ ਇਸ ਵੈਬਸਾਈਟ ਤੇ ਕੀਤਾ ਜਾ ਸਕਦਾ ਹੈ: www.georgebrown.ca/openhouse