ਕਮਰਸ਼ੀਅਲ ਪ੍ਰਾਪਰਟੀ ਵਿਚ ਸ਼ੇਅਰ ਖਰੀਦਣ ਲਈ ਹੋੜ ਲੱਗੀ
ਟੋਰਾਂਟੋ- ਜਿਹੜੇ ਕਨੇਡੀਅਨ ਇਹ ਸੋਚਦੇ ਹਨ ਕਿ ਰੀਅਲ ਅਸਟੇਟ ਦੀਆਂ ਵਧੀਆਂ ਕੀਮਤਾਂ ਕਾਰਨ ਉਹ ਅਲੱਗ ਥਲੱਗ ਹੋ ਗਏ ਹਨ, ਉਹ ਵੀ ਕਮਰਸ਼ੀਅਲ ਰੀਅਲ ਅਸਟੇਟ ਦੇ ਮਾਲਕ ਬਣ ਸਕਦੇ ਹਨ। ਇਹ ਸੰਭਵ ਹੋਇਆ ਹੈ ਕਿ ਇਕ ਨਵੇਂ ਪੌਪੂਲਰ ਇਨਵੈਸਟਮੈਂਟ ਪ੍ਰੋਡਕਟ ਨਾਲ।
Willow.ca ਸਕਿਊਰਟੀਜ਼-ਪ੍ਰਵਾਨਤ ਕਨੇਡੀਅਨ ਕੰਪਨੀ ਹੈ, ਜਿਹੜੀ ਅਜਿਹੇ ਗ੍ਰਾਹਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ, ਜਿਹੜੇ ਪੂਰੀਆਂ ਬਿਲਡਿੰਗਾਂ ਤਾਂ ਨਹੀਂ ਖਰੀਦ ਸਕਦੇ, ਪਰ ਅਪਾਰਟਮੈਂਟਾਂ, ਸ਼ੌਪਿੰਗ ਸੈਂਟਰਾਂ, ਔਫਿਸ ਬਿਲਡਿੰਗਾਂ ਅਤੇ ਹੋਰ ਬਹੁਤ ਕਾਸੇ ਦੇ ਮਾਲਕ ਬਣ ਸਕਦੇ ਹਨ। ਇਹ ਵੀ ਟੋਰਾਂਟੋ, ਵੈਨਕੂਵਰ, ਮਾਂਟਰੀਅਲ, ਕੈਲਗਰੀ ਅਤੇ ਹੈਲੀਫੈਕਸ ਦੀ ਗਰਮ ਮਾਰਕੀਟ ਵਿਚ।
PropSharing (property sharing) ਇਨਵੈਸਟਮੈਂਟ ਦਾ ਇਕ ਸੁਰੱਖਿਅਤ ਅਤੇ ਭਰੋਸੇਯੋਗ ਰੂਪ ਹੈ, ਜਿਸ ਨੂੰ ਓਨਟੇਰੀਓ ਸਕਿਉਰਿਟੀ ਕਮਿਸ਼ਨ ਦੁਆਰਾ ਦਸੰਬਰ 2021 ਵਿਚ ਪ੍ਰਵਾਨਗੀ ਦਿੱਤੀ ਗਈ। ਇਹ ਕੈਨੇਡਾ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਅਜਿਹਾ ਉਤਪਾਦ ਹੈ, ਜਿਸ ਨੂੰ ਉਸ ਟੀਮ ਦੁਆਰਾ ਲੌਂਚ ਕੀਤਾ ਗਿਆ ਹੈ, ਜਿਨ੍ਹਾਂ ਨੇ ਵੈਲਥ-ਸਿੰਪਲ (WealthSimple)ઠਲੌਂਚ ਕੀਤਾ ਸੀ।
Willow.ca ਕਮਰਸ਼ੀਅਲ ਬਿਲਡਿੰਗਾਂ ਖਰੀਦਦਾ ਅਤੇ ਉਨ੍ਹਾਂ ਦਾ ਪ੍ਰਬੰਧ ਕਰਦਾ ਹੈ, ਅਤੇ ਮਾਸਿਕ ਰੈਂਟਲ ਆਮਦਨ ਅਤੇ ਬਿਲਡਿੰਗਾਂ ਦੀ ਕੀਮਤ ਵਿਚ ਹੁੰਦੇ ਵਾਧੇ ਨੂੰ ਅੱਗੇ ਵੰਡਦਾ ਹੈ। ਇਸ ਤੋਂ ਇਲਾਵਾ ਤੁਸੀਂ ਜਦੋਂ ਚਾਹੋ ਆਪਣੇ ਸ਼ੇਅਰ ਵੇਚ ਸਕਦੇ ਹੋ।
ਕੰਪਨੀ ਦੇ ਸੰਸਥਾਪਕ ਅਤੇ ਸੀ ਈ ਓ ਲੋਗਨ ਯਰਗਨ ਦਾ ਕਹਿਣਾ ਹੈ ਕਿ ਅਸੀਂ ਇਕ ਸਧਾਰਨ ਇਨਸਾਨ ਨੂੰ ਬਰਾਬਰੀ ਦਾ ਮੌਕਾ ਦਿੰਦੇ ਹਾਂ। ਯਰਗਨ ਖੁਦ ਸਸਕੈਚਵਨ ਦੇ ਖੇਤੀ ਪਿਛੋਕੜ ਤੋਂ ਆਏ ਹਨ ਅਤੇ ਰੌਟਮਨ ਐਮ ਬੀ ਏ ਕੀਤੀ ਹੈ। ਉਹ ਕਹਿੰਦੇ ਹਨ ਕਿ ਅਸੀਂ ਹਰ ਕਿਸੇ ਨੂੰ ਸਾਡੇ ਵੱਡੇ ਸ਼ਹਿਰਾਂ ਵਿਚ ਰੀਅਲ ਅਸਟੇਟ ਦੀ ਮਾਲਕੀ ਦਾ ਮੌਕਾ ਦਿੰਦੇ ਹਾਂ। ਅਜਿਹੀ ਮਾਲਕੀ ਦਾ ਸੁਪਨਾ ਹੁਣ ਤੁਹਾਡੀ ਪਹੁੰਚ ਤੋਂ ਬਾਹਰ ਨਹੀਂ ਹੈ।
ਉਹ ਦੱਸਦੇ ਹਨ ਕਿ 78 ਸਾਲ ਦੀ ਇਕ ਗਰੈਂਡਮਦਰ ਤੋਂ ਲੈ ਕੇ 18 ਸਾਲ ਦੇ ਇਕ ਨੌਜਵਾਨ ਤੱਕ ਉਨ੍ਹਾਂ ਦੇ ਇਨਵੈਸਟਰ ਹਨ, ਜਿਹੜੇ ਹੁਣ ਕਹਿ ਸਕਦੇ ਹਨ ਕਿ ਉਹ ਕੈਨੇਡਾ ਦੇ ਵੱਡੇ ਸ਼ਹਿਰਾਂ ਵਿਚ ਪ੍ਰਾਈਮ ਪ੍ਰੌਪਰਟੀ ਦੇ ਮਾਲਕ ਹਨ। ਇਸ ਵਿਚ ਨਾ ਵਿਚਾਲੇ ਕੋਈ ਵਿਚੋਲੀਆ ਹੈ, ਨਾ ਲਾਗਤ ਦੀ ਸੀਮਾ ਹੈ ਅਤੇ ਤੁਹਾਨੂੰ ‘ਲੈਂਡਲੌਰਡ’ ਬਣਨ ਦੀ ਵੀ ਚਿੰਤਾ ਨਹੀਂ।
ਪ੍ਰੋਪਰਟੀ ਦੀ ਕੀਮਤ ਵਿਚ ਵਾਧੇ ਅਤੇ ਰੈਂਟਲ ਇਨਕਮ ਤੋਂ Willow.ca ਦੀਆਂ ਪ੍ਰੌਪਰਟੀਆਂ ਨੂੰ ਔਸਤਨ ਸਾਲ ਦੀ 5 ਪਰਸੈਂਟ ਆਮਦਨ ਹੁੰਦੀ ਹੈ।
ਯਰਗਨ ਕਹਿੰਦੇ ਹਨ ਕਿ ਮੈਨੂੰ ਬਿਲੀਅਨੇਅਰ ਇੰਡਸਟਰੀਅਲਿਸਟ ਐਂਡਰੂ ਕਾਰਨੇਗੀ ਦਾ ਇਕ ਕਥਨ ਹਮੇਸ਼ਾ ਯਾਦ ਰਹਿੰਦਾ ਹੈ ਕਿ 90 ਪਰਸੈਂਟ ਮਿਲੀਅਨੇਰ ਰੀਅਲ ਅਸਟੇਟ ਵਿਚੋਂ ਹੀ ਬਣੇ ਹਨ।
ਪਰੰਪਰਿਕ ਰੀਅਲ ਅਸਟੇਟ ਟਰਾਂਜੈਕਸ਼ਨਾਂ ਵਿਚ ਆਮ ਕਰਕੇ ਕਮਿਸ਼ਨ ਅਤੇ ਫੀਸਾਂ 9 ਪਰਸੈਂਟ ਤੱਕ ਹੁੰਦੀਆਂ ਹਨ। ਪਰ ਵਿੱਲੋ ਕੰਪਨੀ ਟੈਕਨੌਲੋਜੀ ਅਤੇ ਹੋਰ ਪ੍ਰੋਗਰਾਮਾਂ ਰਾਹੀਂ ਇਹ ਕੰਮ $5 ਡਾਲਰ ਵਿਚ ਕਰ ਸਕਦੀ ਹੈ। ਵਿੱਲੋ ਦੇ ਗ੍ਰਾਹਕ ਔਸਤਨ $1000 ਦੀ ਇਨਵੈਸਟਮੈਂਟ ਨਾਲ ਮਾਰਕੀਟ ਵਿਚ ਦਾਖਲ ਹੁੰਦੇ ਹਨ, ਪਰ ਸਟੌਕ ਮਾਰਕੀਟ ਦੀ ਤਰਾਂ $100 ਡਾਲਰ ਨਾਲ ਵੀ ਸ਼ੁਰੂਆਤ ਕਰ ਸਕਦੇ ਹਨ।
Willow.ca ਦੀ ਮਾਹਰ ਟੀਮ ਚੋਟੀ ਦੀਆਂ ਰੀਅਲ ਅਸਟੇਟ ਪ੍ਰਾਪਰਟੀਆਂ ਖਰੀਦਦੀ ਹੈ ਅਤੇ 50 ਪਰਸੈਂਟ ਕੀਮਤ ਤੱਕ ਮੌਰਗੇਜ ਰੱਖਦੀ ਹੈ, ਜਦਕਿ ਬਾਕੀ ਅੱਧ 1 ਲੱਖ ਬਰਾਬਰ ਦੇ ਯੂਨਿਟਾਂ ਵਿਚ ਵੰਡ ਦਿੰਦੀ ਹੈ। ਇਸ ਨਾਲ ਇਨਵੈਸਟਰਾਂ ਨੂੰ ਸੁਰੱਖਿਅਤ ਸੈਕੰਡਰੀ ਔਨਲਾਇਨ ਪਲੈਟਫਾਰਰਮ ਤੇ ਸ਼ੇਅਰ ਖਰੀਦਣ ਅਤੇ ਵੇਚਣ ਦਾ ਮੌਕਾ ਮਿਲਦਾ ਹੈ।
Willow.ca ਨੂੰ CIPF ਦੁਆਰਾ ਇਨਸ਼ੌਰਡ ਕੀਤਾ ਗਿਆ ਹੈ ਅਤੇ ਇਹ ਸਾਰੀਆਂ ਰੈਗੂਲੇਟਰੀ ਜ਼ਰੂਰਤਾਂ ਪੂਰੀਆਂ ਕਰਦੀ ਹੈ। ਇਨਵੈਟਰਾਂ ਦੇ ਮੁਨਾਫੇ ਤੇ ਆਮਦਨ ਨਹੀਂ ਬਲਕਿ ਕੈਪੀਟਲ ਗੇਨ ਦੇ ਰੂਪ ਵਿਚ ਟੈਕਸ ਲੱਗਦਾ ਹੈ। ਇਸ ਨਾਲ ਟੈਕਸ ਵਿਚ ਫਾਇਦਾ ਹੁੰਦਾ ਹੈ Contact: www.willow.ca