Breaking News
Home / ਨਜ਼ਰੀਆ / ਆਈ.ਐਲ.ਓ. ਦਾ ਹੋਕਾ – ਕਿਰਤੀ ਜਮਾਤ ਹਿੰਸਾ ਤੇ ਦਬਾਅ ਮੁਕਤ ਹੋਵੇ

ਆਈ.ਐਲ.ਓ. ਦਾ ਹੋਕਾ – ਕਿਰਤੀ ਜਮਾਤ ਹਿੰਸਾ ਤੇ ਦਬਾਅ ਮੁਕਤ ਹੋਵੇ

ਜਗਦੀਸ਼ ਸਿੰਘ ਚੋਹਕਾ
ਕੌਮਾਂਤਰੀ ਕਿਰਤ ਸੰਮੇਲਨ ਪਿਛਲੇ ਦਿਨੀਂ ਆਪਣੀ ਇੱਕ ਸਦੀ ਪੂਰੀ ਕਰਕੇ, ਸਮਾਜਿਕ ਨਿਆਂ, ਹਰ ਇੱਕ ਲਈ ਰੁਜ਼ਗਾਰ ਅਤੇ ਕਿਰਤੀਆਂ ਨੂੰ ਪ੍ਰੇਸ਼ਾਨ ਕਰਨ ਵਿਰੁੱਧ ਸੰਘਰਸ਼ਸ਼ੀਲ ਹੋਣ ਦਾ ਸੱਦਾ ਦੇ ਕੇ ਸੰਪੰਨ ਹੋਇਆ! ਜਨੇਵਾ ਵਿਖੇ ਆਪਣੇ 108ਵੇਂ ਸਲਾਨਾ ਸੰਮੇਲਨ ਦੌਰਾਨ ਜੋ ਦੋ ਹਫਤੇ ਚੱਲਿਆ, ਭੱਖਵੀਆਂ ਬਹਿਸਾਂ ਬਾਅਦ ਆਪਣੇ ਐਲਾਨ ਪੱਤਰ ਦੌਰਾਨ ਭਵਿੱਖ ਲਈ ਮਨੁੱਖੀ ਕੇਂਦਰੀ ਲੋੜਾਂ ਨੂੰ ਮੁੱਖ ਰੱਖਦਿਆਂ, ਸਿਫਾਰਸ਼ਾਂ ‘ਤੇ ਜ਼ੋਰ ਦਿੱਤਾ। ਕੌਮਾਂਤਰੀ ਕਿਰਤ ਸੰਸਥਾ ਨੇ ਸਾਲ 2019 ਲਈ ਜਾਰੀ ਕੀਤੇ ਐਲਾਨਾਂ ਦੌਰਾਨ ਇਹ ਫਿਰ ਦੁਹਰਾਇਆ ਕਿ ਇਹ ਸਮੇਂ ਦੀ ਲੋੜ ਹੈ ਕਿ ਬਦਲ ਰਹੇ ਸੰਸਾਰ ਅੰਦਰ ਕੰਮ ਦੇ ਹਾਲਾਤ ਅਨੁਸਾਰ ਹੀ ਕਿਰਤੀ ਦੇ ਹੱਕਾਂ ਦੀ ਰਾਖੀ ਹੋਣੀ ਚਾਹੀਦੀ ਹੈ ! ਸੰਸਾਰ ਅੰਦਰ ਬਦਲੇ ਹਾਲਾਤ ਅਤੇ ਕੰਮ ਦੇ ਹਾਲਾਤ ਅਨੁਸਾਰ ਹੀ ਸਾਨੂੰ ਵੀ ਨਵੇਂ ਢੰਗ ਅਤੇ ਨਕਸ਼ੇ ਬਣਾਉਣੇ ਪੈਣਗੇ ? ਇਨਾਂ ਹਾਲਾਤ ਅਨੁਸਾਰ ਹੀ ਭਵਿੱਖ ਵਿਚ ਅੱਗੇ ਵੱਧਣ ਲਈ ਕੌਮਾਂਤਰੀ ਕਿਰਤ ਸੰਸਥਾ ਨੂੰ ਵੀ ਕਦਮ ਪੁੱਟਣੇ ਪੈਣਗੇ ਜਿਸ ਦਾ ਪ੍ਰਗਟਾਵਾ ਸੰਸਥਾ ਦੇ ਡਾਇਰੈਕਟਰ-ਜਨਰਲ ਗੇ-ਰਿਡਰ ਨੇ ਕੀਤਾ।
ਐਲਾਨ ਪੱਤਰ ! ਭਵਿੱਖ ਲਈ ਮਨੁੱਖੀ ਕੇਂਦਰਤ ਨਿਗਾਹ ਰੱਖਦੇ ਹੋਏ ਅਜਿਹੇ ਬਦਲਾਵਾਂ, ਜਿਨਾਂ ਰਾਹੀਂ ਲੋਕਾਂ ਨੂੰ ਫਾਇਦਾ ਹੋਏ ਉਨਾਂ ਕੰਮਕਾਰਾਂ ‘ਤੇ ਜਿੱਥੇ ਕਿਰਤੀਆਂ ਨੂੰ ਰੁਜ਼ਗਾਰ ਮਿਲਦਾ ਹੈ, ਨਜ਼ਰ ਰੱਖੇਗਾ? ਆਈ.ਐਲ.ਓ. ਇਨਾਂ ਸਾਰੇ ਸਥਾਨਾਂ ‘ਤੇ ਜਿੱਥੇ ਕਿਰਤੀਆਂ ਨੂੰ ਰੱਖਿਆ ਜਾਂਦਾ ਹੈ। ਉਨਾਂ ਦੀ ਸੁਰੱਖਿਆ ਲਈ ਨਿਗਰਾਨੀ ਵੀ ਰੱਖੇਗਾ ? ਤਾਂ ਜੋ ਸਾਰੇ ਰਲ ਮਿਲ ਕੇ ਜਿੱਥੇ ਪੈਦਾਵਾਰ ਕਰਨ, ਉੱਥੇ ਭਰਪੂਰ ਰੁਜ਼ਗਾਰ ਵੀ ਮਿਲੇ। ਆਈ.ਐਲ.ਓ. ਨੇ ਆਪਣੇ 108ਵੇਂ ਇਜਲਾਸ ਦੌਰਾਨ ਉਨਾਂ ਖੇਤਰਾਂ ਦੀ ਨਿਸ਼ਾਨਦੇਹੀ ਕਰਕੇ, ਅੱਗੋਂ ਕਾਰਵਾਈ ਕਰਨ ਲਈ ਫੈਸਲੇ ਵੀ ਕੀਤੇ ਹਨ! ਲਿੰਗਕ ਬਰਾਬਰਤਾ, ਵਰਤਾਓ ਅਤੇ ਬਰਾਬਰ ਦੇ ਮੌਕੇ ਦੇਣ, ਜੀਵਨ ਭਰ ਤੇ ਮਾਨਕ ਸਿੱਖਿਆ ਦਾ ਪ੍ਰਬੰਧ, ਸਰਵਜਨਕ ਪਹੁੰਚ, ਸਮਝਦਾਰੀ ਅਤੇ ਉਤਸ਼ਾਹਤ ਸਮਾਜਕ ਸੁਰੱਖਿਆ, ਘੱਟੋ-ਘੱਟ ਉਜਰਤ, ਵੱਧ ਤੋਂ ਵੱਧ ਹੱਕ ਤੱਕ ਕੰਮ ਦਾ ਸਮਾਂ, ਕੰਮ ਦੇ ਸਥਾਨ ਤੇ ਸੁਰੱਖਿਆ ਤੇ ਸਿਹਤ ਦਾ ਖਿਆਲ, ਪਸੰਦੀ ਦਾ ਕੰਮ ਤੇ ਨੀਤੀ, ਜੋ ਪੈਦਾਵਾਰ ‘ਚ ਵਾਧਾ ਕਰੇ, ਉਹ ਪਾਲਸੀ ਜੋ ਕਿਰਤੀ ਦੀ ਨਿਜਤਾ, ਡਾਟਾ ਰੱਖਿਆ ਅਤੇ ਸੰਭਾਵਨਾਵਾਂ ਆਦਿ ਨੂੰ ਸੁਰੱਖਿਆ ਦੇਵੇ ਨੂੰ ਬੜਾਵਾ ਦੇਣਾ ਹੈ।
100ਵੀਂ ਵਰੇਗੰਢ ‘ਤੇ 108ਵੇਂ ਕੌਮਾਂਤਰੀ ਕਿਰਤ ਸੰਸਥਾ ਤੇ ਸੰਮੇਲਨ ਵਿਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰੈਸ ਨੇ ਸ਼ਮੂਲੀਅਤ ਕਰਦਿਆਂ ਕਿਹਾ, ਕਿ ਪਿਛਲੇ ਦੋ ਹਫਤਿਆਂ ਤੋਂ ਹੋ ਰਹੇ ਇਸ ਸੰਮੇਲਨ ਵਿੱਚ ਉਸ ਨੇ ਸੰਸਾਰ ਭਰ ਦੇ ਤਿੰਨ ਦਰਜਨ ਤੋਂ ਵੱਧ ਸ਼ਖਸ਼ੀਅਤਾਂ ਨਾਲ ਮੁਲਾਕਾਤਾਂ ਕੀਤੀਆਂ ਹਨ। ਇਨਾਂ ਮੁਲਾਕਾਤਾਂ ਦੌਰਾਨ ਸਾਰਿਆਂ ਨੇ ਇਕ ਮਤ ਹੋ ਕੇ ਆਈ.ਐਲ.ਓ. ਦੇ ਸੁਨੇਹੇ ਅਤੇ ਕਿਰਤੀਆਂ ਲਈ ਸਮਾਜਿਕ ਇਨਸਾਫ ਦੀ ਪੁਰਜ਼ੋਰ ਹਮਾਇਤ ਕੀਤੀ ਹੈ। ਤੁਸੀਂ ਸਾਰੇ ਉਹ ਮਿਸ਼ਾਲ ਲੈ ਕੇ ਅੱਗੇ ਵਧ ਰਹੇ ਜੋ ਸਮਾਜਿਕ ਇਨਸਾਫ਼ ਦੀ ਪਿਛਲੇ ਇੱਕ ਸੌ ਸਾਲ ਤੋਂ ਸੰਸਾਰ ਅੰਦਰ ਜਿਲਾਈ ਜਾ ਰਹੀ ਹੈ। ਜਿਸ ਲਈ ਸਰਕਾਰਾਂ, ਕਾਮਿਆਂ ਅਤੇ ਮਾਲਕਾਂ ਦੀ ਪੂਰੀ ਤਰਾਂ ਹਿੱਸੇਦਾਰੀ ਹੈ, ਜੋ ਇੱਕ ਮੇਜ਼ ‘ਤੇ ਬੈਠ ਕੇ ਫੈਸਲੇ ਲੈਂਦੇ ਰਹੇ ਹਨ। ਗੁਟੇਰੈਸ ਨੇ ਡੈਲੀਗੇਟਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਇਹ ਐਲਾਨ ਇੱਕ ਇਤਿਹਾਸਕ ਮੌਕਾ ਹੈ, ਜੋ ਸੰਸਾਰ ਦੇ ਲੋਕਾਂ ਦੇ ਭਵਿੱਖ ਲਈ ਸ਼ੁਭ ਦਰ ਨੂੰ ਖੋਲਦਾ ਹੈ। ਇਹ ਐਲਾਨ ਦੂਸਰੀ ਸਦੀ ਦੀ ਸ਼ੁਰੂਆਤ ਲਈ ਹੀ ਇੱਕ ਸ਼ੁਭ ਸੰਕੇਤ ਹੈ। ਪਰੰਤੂ ਪਿਛਲੀ ਸਦੀ ਦੀ ਕਾਰਗੁਜ਼ਾਰੀ ਜੋ, ਇੱਛਾਵਾਂ ਅਤੇ ਮਨਸ਼ਾ ਭਰਪੂਰ ਸੀ ਅਤੇ ਹੋਰ ਵੀ ਇਸ ਤੋਂ ਅੱਗੇ ਵੱਧਣ ਲਈ ਉਦਾਹਰਣ ਹੋਵੇਗੀ? ਯੂ.ਐਨ. ਦੇ ਸਕੱਤਰ ਜਨਰਲ ਵੱਲੋਂ ਸੰਮੇਲਨ ਦੌਰਾਨ ਕੰਮ ਦੇ ਸਥਾਨ ‘ਤੇ ਹਿੰਸਾ ਅਤੇ ਪ੍ਰੇਸ਼ਾਨ ਕਰਨ ਵਿਰੁੱਧ ਪਾਸ ਕੀਤੇ ਕਨਵੈਨਸ਼ਨ-2019 ਮਤੇ ਨੂੰ ਅਤੇ ਹੋਰ ਸਿਫਾਰਿਸ਼ਾਂ ਨੂੰ ਜੀ-ਆਇਆ ਕਿਹਾ। ਕਨਵੈਨਸ਼ਨ ਦਾ ਇਹ ਮੰਨਣਾ ਹੈ ਕਿ ਹਿੰਸਾ ਅਤੇ ਪ੍ਰੇਸ਼ਾਨ ਕਰਨਾ, ਕਿਰਤੀ ਦੇ ਕੰਮ ਦੇ ਸਥਾਨ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਾਂ ਅਨੁਚਿਤ ਵਿਵਹਾਰ ਜੋ ਧਮਕੀ ਰਾਹੀਂ ਬਰਾਬਰ ਦੇ ਮੌਕਿਆਂ ਵਿਚ ਰੋਕ ਪੈਦਾ ਕਰਨੀ, ਜੋ ਨਾਸਵੀਕਾਰ ਯੋਗ ਹੈ, ਕਿਉਂਕਿ ਇਹ ਕੰਮ ਦੌਰਾਨ ਰੋਕ ਪੈਦਾ ਕਰਨਾ ਹੈ। ਹਿੰਸਾ ਅਤੇ ਪ੍ਰੇਸ਼ਾਨ ਕਰਨਾ ਇਹ ਇੱਕ ਵਾਰਤਾਓ ਅਤੇ ਪ੍ਰੈਕਟਿਸ ਹੈ, ਜੋ ਧਮਕੀ ਹੈ। ਜਿਹੜੀ ਮੂਲ ਰੂਪ ਵਿੱਚ ਜਿਸਮਾਨੀ, ਮਾਨਸਿਕ, ਲਿੰਗਕ ਜਾਂ ਆਰਥਿਕ ਨੁਕਸਾਨ ਪਹੁੰਚਾਉਣਾ, ਇਸ ਦਾ ਨਿਸ਼ਾਨਾ ਹੈ। ਇਸ ਲਈ ਸਾਰੇ ਦੇਸ਼ਾਂ ਦੇ ਹਾਕਮਾਂ ਦਾ ਫਰਜ਼ ਬਣਦਾ ਹੈ, ਕਿ ਉਹ ਅਜਿਹੇ ਆਮ ਮਾਹੌਲ ਨੂੰ ਜਨਮ ਦੇਣ ਂਿਜੱਥੇ ਅਜਿਹਾ ਨਾ ਹੋਵੇ ? ਨਵੇਂ ਕੌਮਾਂਤਰੀ ਕਿਰਤੀ ਸਟੈਂਡਰਡ ਨਿਸ਼ਾਨਿਆਂ ਅਧੀਨ ਕਿਰਤੀ ਤੇ ਮਜ਼ਦੂਰ ਦੀ ਰੱਖਿਆ ਕਰਨੀ ਭਾਵੇਂ ਉਹ ਠੇਕੇ ਟ੍ਰੇਨਿੰਗ ਦੌਰਾਨ, ਭਾਵੇਂ ਅਪਰੈਟਿਸਜ਼, ਨੌਕਰੀ ਤੋਂ ਕੱਢਿਆ, ਵਲੰਟੀਅਰਜ਼, ਕੰਮ ਭਾਲਦਾ ਹੋਵੇ ਜਾਂ ਜੌਬ ਲਈ ਅਪਲਾਈ ਕੀਤਾ ਹੋਵੇ, ਲਾਜ਼ਮੀ ਬਣੇ?
ਕੰਮ ਦੇ ਸਥਾਨ, ‘ਜਿੱਥੇ ਕਿਰਤੀ ਉਜ਼ਰਤ ਪ੍ਰਾਪਤ ਕਰਦਾ ਹੈ, ਅੱਧੀ ਛੁੱਟੀ ਵੇਲੇ ਆਰਾਮ ਕਰਦਾ ਜਾਂ ਰੋਟੀ ਖਾਂਦਾ, ਮੂੰਹ-ਹੱਥ ਧੋਂਦਾ, ਵਰਦੀ ਜਾਂ ਕੱਪੜੇ ਬਦਲਦਾ, ਕੰਮ ਦੌਰਾਨ ਅੱਗੇ-ਪਿੱਛੇ ਜਾਂਦਾ ਦੌਰਾ ਜਾਂ ਟ੍ਰੇਨਿੰਗ ਜਾਂ ਸਮਾਜਕ ਸਰਗਰਮੀਆਂ ਦੌਰਾਨ ਗੱਲਬਾਤ ਕਰਦਾ ਜੋ ਮਾਲਕ ਜਾਂ ਰੁਜ਼ਗਾਰ ਦੇਣ ਵਾਲੇ ਦੇ ਅਧਿਕਾਰ ਅਧੀਨ ਹੋਵੇ, ਉੱਥੇ ਕੋਈ ਵੀ ਹਿੰਸਾ ਜਾਂ ਪ੍ਰੇਸ਼ਾਨ ਕਰਨਾ ਅਜਿਹੀ ਘਟਨਾ ਦਾ ਕਿਰਤੀ ਸ਼ਿਕਾਰ ਹੁੰਦਾ ਜਾਂ ਪ੍ਰਭਾਵਤ ਹੁੰਦਾ ਹੈ। ਇਹ ਸਭ ਘਟਨਾਵਾਂ ਜੋ ਮਾਲਕ ਦੇ ਅਧੀਨ ਆਉਂਦੀਆਂ ਹਨ ਭਾਵੇਂ ਹਿੰਸਾ ਅਤੇ ਪ੍ਰੇਸ਼ਾਨੀ ਜੋ ਤੀਸਰੀ ਧਿਰ ਦੀ ਜਿੰਮੇਵਾਰੀ ਵੀ ਹੋਵੇ, ਆਈ.ਐਲ.ਓ. ਦੀ ਕਨਵੈਨਸ਼ਲ ਅਧੀਨ ਆਉਂਦੀਆਂ ਹਨ। ਆਈ.ਐਲ.ਓ. ਦੇ ਡਾਇਰੈਕਟਰ ਜਨਰਲ ਗੇਅ ਰਿਡਰ ਵੱਲੋਂ, ਪੇਸ਼ ਮਤੇ ਨੂੰ ਜੀ ਆਇਆ ਕਿਹਾ, ਕਿ ਨਵਾਂ ਮੀਲ ਪੱਧਰ ਜਿਸ ਰਾਹੀਂ ਸੰਸਾਰ ਅੰਦਰ ਸਾਰੇ ਕੰਮ ਦੇ ਸਥਾਨਾਂ ‘ਤੇ ਹਿੰਸਾ ਅਤੇ ਪ੍ਰੇਸ਼ਾਨ ਕਰਨ ਦੀ ਮਨਾਹੀ ਦੀ ਰੋਕ ਰਾਹੀਂ ਮਾਹੌਲ ਸਾਜ਼ਗਾਰ ਹੋਵੇਗਾ। ਸਾਡਾ ਅਗਲਾ ਕਦਮ ਇਨਾਂ ਸੁਰੱਖਿਆਤਮਕ ਨਿਯਮਾਂ ਨੂੰ ਲਾਗੂ ਕਰਨਾ ਹੈ ਤਾਂ ਕਿ ਸਾਰੇ ਕਿਰਤੀ ਮਰਦਾਂ ਅਤੇ ਇਸਤਰੀਆਂ ਨੂੰ ਕੰਮ ਦੇ ਸਥਾਨ ‘ਤੇ ਸੁਖਾਵਾਂ ਮਾਹੌਲ ਮਿਲ ਸਕੇ, ਜਿੱਥੇ ਉਹ ਸੁਰੱਖਿਅਤ ਹੋ ਕੇ ਖੁੱਲ ਦਿਲੀ ਨਾਲ ਕੰਮ ਕਰ ਸਕਣ।
ਕਨਵੈਨਸ਼ਨ ‘ਚ ਰਿਡਰ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਉਪਰੋਕਤ ਮਤੇ ਲਈ ਮਿਲੀ ਮਿਲ-ਵਰਤੋਂ ਅਤੇ ਇੱਕਮੁੱਠਤਾ ਜਿਸ ਲਈ ਅਸੀਂ ਸਾਰੇ ਸਹਿਮਤ ਹਾਂ। ਜੋ ਲੋਕਾਂ ਦੀ ਇਹ ਮੰਗ ਹੈ, ਨੂੰ ਤੇਜ਼ੀ ਨਾਲ ਪੂਰੀ ਤਰਾਂ ਵਿਸ਼ਾਲਤਾ ਨਾਲ ਲਾਗੂ ਕਰਾਂਗੇ। ਕਨਵੈਨਸ਼ਨ ਦੇ ਮੈਂਬਰ ਦੇਸ਼, ਜੋ ਕੌਮਾਂਤਰੀ ਸਮਝੌਤਿਆਂ ਰਾਹੀਂ ਕਾਨੂੰਨੀ ਬੱਝੇ ਹੋਏ ਹਨ। ਸਾਰੀਆਂ ਸਰਕਾਰਾਂ ਸਮਝੌਤਿਆਂ ਨੂੰ ਤੇ ਸਿਫਾਰਸ਼ਾਂ ਜੋ ਗੈਰ-ਬੰਦਸ਼ ਵੀ ਹਨ, ਨੂੰ ਲਾਗੂ ਕਰਨਗੇ। ਐਲਾਨ ਜੋ ਆਈ.ਐਲ.ਓ. ਦੇ ਮਤਿਆਂ ਵਿੱਚ ਸਾਰੀਆਂ ਸਰਕਾਰਾਂ ਲਈ ਹਨ, ਨੂੰ ਰਸਮੀ ਅਤੇ ਅਧਿਕਾਰ ਪੂਰਣ ਹਨ ਵੱਲੋਂ ਪੇਸ਼ ਕੀਤੇ 24 ਵਿਅਕਤੀਗਤ ਕੇਸਾਂ ਨੂੰ ਐਪਲੀਕੇਸ਼ਨ ਆਫ ਸਟੈਂਡਰਡ ਵੱਲੋਂ ਵੀ ਪ੍ਰਵਾਨ ਕੀਤਾ ਗਿਆ। ਕਾਨਫਰੰਸ ਦੌਰਾਨ ਸੰਸਾਰ ਅਮਨ ਦੀ ਹਮਾਇਤ ‘ਚ ਵਚਨਬੱਧਤਾ ਦੁਰਹਾਈ ਗਈ। ਕਾਨਫਰੰਸ ਦੇ ਪ੍ਰਧਾਨ ਜੀਨ ਜੇਕੂਜ਼ ਏਲ ਮੀਗਰ ਨੇ ਇਸ ਨੂੰ ਇਤਿਹਾਸਕ ਦੱਸਿਆ। ਦੋ ਹਫਤਿਆਂ ਦੌਰਾਨ ਚਲੀ ਇਸ ਕਾਨਫਰੰਸ ‘ਚ 178 ਦੇਸ਼ਾਂ ਦੀਆਂ ਸਰਕਾਰਾਂ ਕਿਰਤੀਆਂ ਅਤੇ ਮਾਲਕਾਂ ਦੇ 6300 ਡੈਲੀਗੇਟਾਂ ਮੈਂਬਰਾਂ ਦਰਸ਼ਕਾਂ, ਕੌਮੀ ਅਤੇ ਕੌਮਾਂਤਰੀ ਗੈਰ-ਸਰਕਾਰੀ ਜੱਥੇਬੰਦੀਆਂ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਜਨੇਵਾ ਵਿਖੇ ਜਦੋਂ ਕੌਮਾਂਤਰੀ ਕਿਰਤ ਸੰਸਥਾ ਵਲੋਂ ਆਪਣਾ 108ਵਾਂ ਕੌਮਾਂਤਰੀ ਸੰਮੇਲਨ ਹੋ ਰਿਹਾ ਸੀ ਤਾਂ 18 ਜੂਨ 2019 ਨੂੰ ਸੰਸਾਰ ਟਰੇਡ ਯੂਨੀਅਨ ਦੀ ਫੈਡਰੇਸ਼ਨ ਵੱਲੋਂ ਵੀ ਆਪਣਾ ਸੰਮੇਲਨ ਕੀਤਾ ਜਾ ਰਿਹਾ ਸੀ। ਸੰਸਾਰ ਟਰੇਡ ਯੂਨੀਅਨ ਫੈਡਰੇਸ਼ਨ ਦੁਨੀਆਂ ਦੇ ਕਿਰਤੀਆਂ, ਸਰਵਿਸ ਸੈਕਟਰ ਦੇ ਮੁਲਾਜ਼ਮਾਂ, ਸਰਕਾਰੀ ਤੇ ਗੈਰ-ਸਰਕਾਰੀ ਸੈਕਟਰ ਦੇ ਮੁਲਾਜ਼ਮਾਂ-ਮਜ਼ਦੂਰਾਂ ਦੀਆਂ ਜੱਥੇਬੰਦੀਆਂ ਦੇ ਕਿਰਤੀ-ਵਰਗ ਪੱਖੀ ਸੋਚ ਦੀਆਂ ਫੈਡਰੇਸ਼ਨਾਂ ਦੀ ਨੁਮਾਇੰਦਗੀ ਕਰਦੇ ਲੋਕਾਂ ਦੀ ਜੱਥੇਬੰਦੀ ਹੈ। ਸੰਸਾਰ ਫੈਡਰੇਸ਼ਨ ਦੁਨੀਆਂ ਅੰਦਰ ਉਹ ਜੱਥੇਬੰਦੀ ਹੈ, ਜੋ ਸਾਮਰਾਜੀ ਉਦਾਰੀਵਾਦੀ ਨੀਤੀਆਂ ਤੇ ਵਿਸ਼ਵੀ ਪੂੰਜੀਵਾਦ ਦੇ ਆਰਥਿਕ ਸ਼ੋਸ਼ਣ ਵਿਰੁੱਧ, ਸੰਸਾਰ ਅਮਨ ਲਈ, ਬੇਰੁਜ਼ਗਾਰੀ ਵਿਰੁੱਧ, ਟਰੇਡ ਯੂਨੀਅਨ ਅਤੇ ਜਮਹੂਰੀ ਅਧਿਕਾਰਾਂ ਲਈ ਲੜਦੀ ਹੈ। ਸੰਸਾਰ ਟਰੇਡ ਯੂਨੀਅਨ ਫੈਡਰੇਸ਼ਨ ਜੋ ਆਈ.ਐਲ.ਓ. ਤੋਂ ਹੱਟ ਕੇ ਦੋ ਮੁਹਾਜ਼ਾਂ ਇੱਕ ਕਿਰਤੀ ਜਮਾਤ ਦੇ ਹੱਕਾਂ ਹਿੱਤਾਂ ਦੀ ਰਾਖੀ ਅਤੇ ਦੂਸਰਾ ਪੂੰਜੀਵਾਦੀ ਹਾਕਮ ਸਰਕਾਰਾਂ ਦੇ ਲੋਕ ਤੇ ਕਿਰਤੀ ਵਿਰੋਧੀ ਨੀਤੀਆਂ ਵਿਰੁੱਧ ਵੀ ਸੰਘਰਸ਼ਸ਼ੀਲ ਹੈ। ਇਸ ਲਈ ਦੁਨੀਆਂ ਅੰਦਰ ਕਿਰਤੀ ਵਰਗ ਦੇ ਹੱਕਾਂ ਹਿੱਤਾਂ ਦੀ ਰਾਖੀ ਲਈ ਵਰਲਡ ਫੈਡਰੇਸ਼ਨ ਆਫ ਟਰੇਡ ਯੂਨੀਅਨ ਹੀ ਸਿਕੇਬੰਦ ਅਦਾਰਾ ਹੈ।
20 ਜੂਨ ਨੂੰ ਫੈਡਰੇਸ਼ਨ ਦੇ ਜਨਰਲ-ਸਕੱਤਰ ਜਾਰਜ ਮਾਵਰੀ ਕੋਸ ਨੇ ਕਿਹਾ, ਕਿ ਸਮਾਜਿਕ ਨਿਆਂ ਤੇ ਹਰ ਇੱਕ ਲਈ ਰੁਜ਼ਗਾਰ ਨਾ ਮਿਲਣ ਸਾਮਰਾਜੀ ਦਬਾਅ ਅਧੀਨ ਉਦਾਰੀਵਾਦੀ ਨੀਤੀਆਂ ਰਾਹੀ ਕਿਰਤੀ ਸ਼ੋਸ਼ਣ, ਹਿੰਸਾ ਅਤੇ ਸੱਜ-ਪਿਛਾਖੜ ਰਾਜਨੀਤਕ ਉਭਾਰ ਰਾਹੀਂ ਹੀ ਸਮੁੱਚੀ ਕਿਰਤੀ ਜਮਾਤ ਅੱਜ ਬੇਰੁਜ਼ਗਾਰੀ, ਗਰੀਬੀ-ਗੁਰਬੱਤ ਅਤੇ ਜਹਾਲਤ ਦੇ ਹਮਲਿਆਂ ਦਾ ਸ਼ਿਕਾਰ ਹੈ। ਕਿਰਤੀ ਜਮਾਤ ਦੀ ਏਕਤਾ ਨੂੰ ਤਾਰ-ਤਾਰ ਕਰਨ ਲਈ ਸਾਮਰਾਜੀ ਸਾਜ਼ਿਸ਼ਾਂ ਅਧੀਨ ਦਹਿਸ਼ਤਗਰਦੀ, ਫਿਰਕੂਦੰਗੇ, ਨਸਲੀ-ਨਫਰਤ, ਅਤੇ ਰਿਫੂਜੀ ਪਲਾਨ ਹੋ ਰਹੇ ਹਨ। ਸਭ ਲਈ ਭੋਜਨ, ਰਿਹਾਇਸ਼, ਸਿਹਤ ਤੇ ਸਿੱਖਿਆ ਦੀ ਗਰੰਟੀ ਲਾਜ਼ਮੀ ਹੋਵੇ। ਇਸ ਕਨਵੈਨਸ਼ਨ ਦੌਰਾਨ ਸਭ ਤੋਂ ਵੱਧ ਚਿੰਤਾ ਦੁਨੀਆ ਅੰਦਰ 750 ਲੱਖ ਨੌਜਵਾਨ ਜੋ ਬੇਰੁਜ਼ਗਾਰ ਹਨ, ਵਾਰੇ ਜ਼ਾਹਰ ਕੀਤੀ ਗਈ ? 1580 ਲੱਖ ਨੌਜਵਾਨ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਅ ਰਹੇ ਹਨ। ਇਨਾਂ ਨੌਜਵਾਨਾਂ ਵਿੱਚੋਂ 15-29 ਸਾਲ ਦੇ 25 ਫੀਸਦ ਅਨਪੜਤਾ, ਜ਼ਲਾਲਤ ਦੇ ਸ਼ਿਕਾਰ ਹਨ। ਨੌਜਵਾਨ ਟਰੇਡ ਯੂਨੀਅਨਾਂ ਦਾ ਹਿੱਸਾ ਨਹੀਂ ਬਣ ਰਹੇ, ਸਗੋਂ ਉਹ ਨਸ਼ਿਆਂ ਤੇ ਅਵਾਰਾਗਰਦੀ ਦਾ ਸ਼ਿਕਾਰ ਹਨ। ਉਨ੍ਹਾਂ ‘ਚ ਜਮਹੂਰੀ ਚੇਤਨਾ, ਟਰੇਡ ਯੂਨੀਅਨ ਗਿਆਨ, ਕੰਮ ਦੀ ਆਦਤ, ਸਿੱਖਿਆ ਰਾਹੀਂ ”ਕਿਰਤੀ ਦੇ ਅਧਿਕਾਰ” ਵੱਲ ਪ੍ਰੇਰਨਾ ਚਾਹੀਦਾ ਹੈ।
ਅੱਜ ਦੁਨੀਆਂ ਦੇ ਅਨੇਕਾਂ ਦੇਸ਼ਾਂ ਅੰਦਰ ਸੱਜ ਪਿਛਾਖੜ ਵੱਲ ਰਾਜਨੀਤਕ ਝੁਕਾਅ ਹੋਰ ਵਧਿਆ ਹੈ। ਵਰਤਮਾਨ ਸੰਕਟ ਦਾ ਸਾਹਮਣਾ ਕਰਦਿਆਂ ਸਾਮਰਾਜਵਾਦ ਹਮਲਾਵਰ ਨਵਉਦਾਰਵਾਦ ਉੱਤੇ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਜਿਸ ਦਾ ਜੋੜ ਇੱਕ ਸੰਸਾਰ ਵੰਡ ਵਾਦੀ ਏਜੰਡੇ ਦੇ ਨਾਲ ਹੋ ਰਿਹਾ ਹੈ। ਜਿਹੜਾ ਘਰੇਲੂ, ਸਥਾਨਕ ਅਤੇ ਖੇਤਰੀ ਤਣਾਵਾਂ ਨੂੰ ਪਾਲ ਰਿਹਾ ਹੈ। ਨਸਲਵਾਦ, ਦੂਜੇ ਦੇਸ਼ਾਂ ਪ੍ਰਤੀ ਨਫਰਤ ਅਤੇ ਅੱਤ ਸੱਜ-ਪਿਛਾਖੜੀ ਨਵ-ਫਾਸ਼ੀਵਾਦੀ, ਪ੍ਰਵਿਰਤੀਆਂ ਵਿੱਚ ਵਾਧਾ ਕਰਦਾ ਹੈ। ਬਹੁਤ ਤੇਜ਼ ਸੰਸਾਰ ਆਰਥਿਕ ਸੰਕਟ ਦੇ ਇਸ ਦੌਰ ਵਿੱਚ ਉਸ ਉੱਤੇ ਇੱਕ ਰਾਜਨੀਤਕ ਲੜਾਈ ਸਾਹਮਣੇ ਆ ਰਹੀ ਹੈ ਕਿ ਵੱਧਦੀ ਲੋਕ ਬੇਚੈਨੀ ਨੂੰ ਕੌਣ ਲਾਮਬੰਦ ਕਰਦਾ ਹੈ, ਨਵ ਉਦਾਰਵਾਦ ਰਾਹੀਂ ਪੈਦਾ ਕੀਤੀਆਂ ਗਈਆਂ ਅਸਮਾਨਤਾਵਾਂ ਨੂੰ ਇਸ ਆਰਥਿਕ ਅਤੇ ਰਾਜਨੀਤਕ ਸੰਕਟ ਨੇ ਚਿੰਤਤ ਕਰਨ ਵਾਲੀ ਤੇਜ਼ੀ ਨਾਲ ਵਧਾ ਦਿੱਤਾ ਹੈ। ਅਮੀਰਾਂ ਦੇ ਹੋਰ ਅਮੀਰ ਹੋਣ ਅਤੇ ਗਰੀਬਾਂ ਦੇ ਹੋਰ ਗਰੀਬ ਹੋਣ ਦੀ ਪ੍ਰਕਿਰਿਆ ਦਾ ਤੇਜ਼ ਹੋਣਾ ਜਾਰੀ ਹੈ। ਅੰਤਰ ਰਾਸ਼ਟਰੀ ਵਿਤੀ ਪੂੰਜੀ ਦੀ ਅਗਵਾਈ ਵਿੱਚ ਵਿਸ਼ਵ ਆਰਥਿਕਤਾ ਅਜਿਹੀ ਪਤਲੀ ਨਾਜ਼ਕ ਸਥਿਤੀ ਵਿੱਚ ਹੈ, ਕਿ ਮੁਨਾਫਾ ਵੱਧ ਤੋਂ ਵੱਧ ਵਧਾਉਣ ਲਈ ਕਿਰਤੀ ਜਮਾਤ ਦਾ ਸ਼ੋਸ਼ਣ ਹੋਰ ਤੇਜ਼ ਹੋਇਆ ਹੈ?
ਆਰਥਿਕ ਅਸਮਾਨਤਾਵਾਂ ਦੇ ਵਧਣ ਕਾਰਨ ਸੰਸਾਰ ਦੇ ਅੰਦਰ ਬੇਰੁਜ਼ਗਾਰੀ, ਗਰੀਬੀ-ਗੁਰਬਤ ਅਤੇ ਸਮਾਜਕ ਅਨਿਆਂ ਉਪਰਲੀ ਟੀਸੀ ‘ਤੇ ਪੁੱਜ ਗਏ ਹਨ, ਕਿਰਤੀ ਮੰਡੀ ਵਿੱਚ ਲਚਕੀਲੇਪਣ ਦੇ ਨਾਂ ਹੇਠ ਜਿਸ ਦਾ ਨਿਸ਼ਾਨਾ, ਵੱਡੀਆਂ ਉਜਰਤਾਂ ਦੀ ਕਰਲੀ ਪ੍ਰਣਾਲੀ ਨੂੰ ਤੋੜਨਾ ਹੈ। ਵੱਧਦੀ ਮਾਤਰਾ ਵਿੱਚ ਘੱਟ ਅਦਾਇਗੀ ਦੇਣ ਵਾਲੇ, ਪਾਰਟ ਟਾਈਮ, ਕੈਜੂਅਲ ਟੁੱਟਵੇਂ ਰੁਜ਼ਗਾਰ ਜਾਂ ਸਵੈ-ਰੁਜ਼ਗਾਰ ਪੈਦਾ ਕਰਨ ਦਾ ਰਸਤਾ ਅਪਣਾਇਆ ਜਾ ਰਿਹਾ ਹੈ ? ਭਾਵ ਪੂੰਜੀਪਤੀ ਸਨਅਤਕਾਰ ਅਤੇ ਮਾਲਕ ਮੱਧਮ ਦਰਜੇ ਦੇ ਇਸ ਢੰਗ ਨਾਲ ਕਿਰਤੀ ਲੋਕਾਂ ਦੇ ਸ਼ੌਸ਼ਣ ‘ਚ ਹੋਰ ਤੇਜ਼ੀ ਕਰਕੇ ਆਪਣੇ ਮੁਨਾਫਿਆਂ ‘ਚ ਅੰਬਾਰ ਲਾ ਰਹੇ ਹਨ। ਇਸ ਲਈ ਸੰਸਾਰ ਅੰਦਰ ਆਈ ਬਦਹਾਲੀ ਅਤੇ ਇਸ ਦੇ ਵਾਧੇ ਕਾਰਨ, ਜਿਉਂ ਜਿਉ ਕਿਰਤੀ ਵਰਗ ਅਤੇ ਟਰੇਡ ਯੂਨੀਅਨਾਂ, ਲੋਕਾਂ, ਕਿਸਾਨਾਂ ਅਤੇ ਜਮਹੂਰੀ ਅਧਿਕਾਰਾਂ ਤੇ ਆਜ਼ਾਦੀਆਂ ‘ਤੇ ਹਮਲੇ ਤੇਜ਼ ਹੋ ਰਹੇ ਹਨ। ਜਨਤਕ ਸੰਘਰਸ਼ ਵੀ ਫੁੱਟ ਰਹੇ ਹਨ। ਭਾਵੇਂ ਇਹ ਸੰਘਰਸ਼ ਜ਼ਿਆਦਾਤਰ ਆਪਣੇ ਚਰਿੱਤਰ ‘ਚ ਰੱਖਿਆਤਕਮਕ ਹਨ। ਪਰ ਇਹ ਰੱਖਿਆਤਮਕ ਰੂਪ ਵਿੱਚ ਕਿਰਤੀ ਲੋਕਾਂ ਨੂੰ ਜੀਵਨ ਪੱਧਰ ਅਤੇ ਜਮਹੂਰੀ ਅਧਿਕਾਰਾਂ ‘ਤੇ ਹੋ ਰਹੇ ਹਮਲਿਆਂ ਅਤੇ ਢਾਅ ਤੋਂ ਰੱਖਿਆ ਕਰਨਾ ਹੈ। ਜਿਹੜੇ ਕਿਸੇ ਵੀ ਆਉਣ ਵਾਲੇ ਸਮੇਂ ‘ਚ ਸ਼ੋਸ਼ਣ ਵਿਰੁੱਧ ਸੁਦਿੜ ਹੋਣਗੇ? ੲ ੲ ੲ ੲ ੲ

Check Also

ਕਿਉਂ ਨਹੀਂ ਸਮਝਦੀ ਸਰਕਾਰ ਕਿ ਅਸੀਂ ਡੁੱਬ ਰਹੇ ਹਾਂ?

ਗੁਰਮੀਤ ਸਿੰਘ ਪਲਾਹੀ ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ (ਡੀ.ਈ.ਐਸ.ਏ.) ਵਲੋਂ ਪਿਛਲੇ …