Breaking News
Home / ਨਜ਼ਰੀਆ / ਦੀਵਾਲੀ ਸਭ ਧਰਮਾਂ ਦਾ ਸਾਂਝਾ ਤਿਉਹਾਰ…

ਦੀਵਾਲੀ ਸਭ ਧਰਮਾਂ ਦਾ ਸਾਂਝਾ ਤਿਉਹਾਰ…

ਦੀਵਾਲੀ ਭਾਰਤ ਦਾ ਕੌਮੀ ਤਿਉਹਾਰ ਹੈ ਜੋ ਪੂਰੇ ਭਾਰਤ ਵਿੱਚ ਬੜੀ ਸ਼ਰਧਾ ਤੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਹਿੰਦੂਆਂ ਅਤੇ ਸਿੱਖਾਂ ਦਾ ਸਾਝਾਂ ਤਿਉਹਾਰ ਦੀਵਾਲੀ ਸਾਰੇ ਭਾਰਤ ਵਾਸੀਆਂ ਵਿੱਚ ਕੌਮੀ ਏਕਤਾ ਤੇ ਸਦਭਾਵਨਾ ਨੂੰ ਪ੍ਰਚੰਡ ਕਰਦਾ ਹੈ। ਇਤਿਹਾਸ ਵਿੱਚ ਜਿਕਰ ਆਉਂਦਾ ਹੈ ਕਿ ਜਦ ਅਯੁੱਧਿਆ ਦੇ ਰਾਜਾ ਰਾਮ ਜੀ ਨੇ ਆਪਣੀ ਪਤਨੀ ਸੀਤਾ ਮਾਤਾ ਜੀ ਨੂੰ ਰਾਵਣ ਕੋਲੋਂ ਛੁਡਵਾਣ ਲਈ ਉਸ ਨੂੰ ਜੰਗ ਵਿੱਚ ਹਰਾ ਕੇ ਅਤੇ ਆਪਣੇ ਪਿਤਾ ਰਾਜਾ ਦਸ਼ਰਥ ਵੱਲੋਂ ਮਿਲਿਆ 14 ਸਾਲ ਦਾ ਬਨਵਾਸ ਕੱਟ ਆਪਣੇ ਭਰਾਤਾ ਸ੍ਰੀ ਲਣਮਣ, ਮਾਤਾ ਸੀਤਾ ਸਮੇਤ ਅਯੁਧਿਆ ਪਰਤੇ ਤਾਂ ਅਯੁਧਿਆ ਵਾਸੀਆਂ ਨੇ ਸ੍ਰੀ ਰਾਮ ਚੰਦਰ ਜੀ ਦੇ ਆਉਣ ਤੇ ਖੁਸ਼ੀ ਮਨਾਉਂਦਿਆਂ ਘਿਓ ਦੇ ਦੀਪ ਜਲਾਏ, ਤਦ ਤੋਂ ਇਹ ਤਿਉਹਾਰ ਲਗਾਤਾਰ ਪੂਰੇ ਭਾਰਤ ਵਾਸੀਆਂ ਵੱਲੋਂ ਮਨਾਇਆ ਜਾਂਦਾ ਹੈ। ਦੀਵਾਲੀ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਦੇ ਅਵਸਰ ਤੇ ਜਾਂਦੇ ਵਿਸ਼ੇਸ਼ ਸਮਾਗਮ ਵਿੱਚ ਸ਼ਿਰਕਤ ਕਰਨ ਅਤੇ ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੀ ਅਲੌਕਿਕ ਆਭਾ ਨੂੰ ਨਿਹਾਰਨ ਅਤੇ ਗੁਰੂ ਮਹਾਰਾਜ ਦੇ ਹਜੂਰ ਹਾਜਰੀ ਭਰਨ ਤੇ ਸਰੋਵਰ ਵਿੱਚ ਇਸ਼ਨਾਨ ਕਰਨ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਦੀਵਾਲੀ ਤੋਂ ਪਹਿਲਾਂ ਦੀ ਪੁੱਜਣੇ ਸ਼ੁਰੂ ਹੋ ਜਾਂਦੇ ਹਨ। ਸਿੱਖ ਕੌਮ ਦਾ ਵੀ ਦੀਵਾਲੀ ਦੇ ਨਾਲ ਨੇੜਲੇ ਰਿਸ਼ਤਾ ਉਸ ਸਮੇਂ ਹੋਰ ਪਕੇਰਾ ਹੋਇਆ, ਜਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿੱਚੋਂ 52 ਰਾਜਿਆਂ ਨੂੰ ਛੁਡਵਾ ਕੇ ਦੀਵਾਲੀ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸਨ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਮ੍ਰਿਤਸਰ ਪਰਤਣ ਤੇ ਨਗਰ ਨਿਵਾਸੀਆਂ ਤੇ ਸਿੱਖਾਂ ਨੇ ਦੇਸੀ ਘਿਓ ਦੇ ਦੀਵੇ ਜਗਾ ਕੇ ਰੋਸ਼ਨੀਆਂ ਕੀਤੀਆਂ ਅਤੇ ਗੁਰੂ ਮਹਾਰਾਜ ਜੀ ਦੀ ਵਾਪਸੀ ਤੇ ਖੁਸ਼ੀਆਂ ਮਨਾਈਆਂ ਤਦ ਤੋਂ ਦੀਵਾਲੀ ਦੇ ਤਿਉਹਾਰ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਦੇ ਅਵਸਰ ‘ਤੇ ਸਿੱਖਾਂ ਵੱਲੋਂ ਇਕੱਠ ਕੀਤੇ ਜਾਂਦੇ ਸਨ, ਬੇਸ਼ੱਕ ਸਿੱਖਾਂ ਤੇ ਸਮੇਂ ਦੀਆਂ ਹਕੂਮਤਾਂ ਨੇ ਅਨੇਕਾਂ ਹੀ ਜੁਲਮ ਕੀਤੇ, ਉਨ÷ ਾਂ ਨੂੰ ਚੁਣ ਚੁਣ ਦੇ ਸ਼ਹੀਦ ਕੀਤਾ ਜਾਂਦਾ ਰਿਹਾ ਪ੍ਰੰਤੂ ਦੀਵਾਲੀ ਦੇ ਅਵਸਰ ‘ਤੇ ਸਿੱਖ ਦੂਰੋਂ ਨੇੜਿਓ ਆ ਕੇ ਦੀਵਾਲੀ ਜਰੂਰ ਮਨਾਇਆ ਕਰਦੇ ਸਨ। ਦੀਵਾਲੀ ਦੇ ਸਬੰਧੀ ਸਿੱਖ ਇਤਿਹਾਸ ਵਿੱਚ ਜਿਕਰ ਆਉਂਦਾ ਹੈ ਕਿ ਭਾਈ ਮਨੀ ਸਿੰਘ ਜੀ ਵੱਲੋਂ ਅੰਮ੍ਰਿਤਸਰ ਵਿਖੇ ਦੀਵਾਲੀ ਮਨਾਉਣ ਲਈ ਜਕਰੀਆ ਖਾਨ ਨਾਲ ਕੀਤੇ ਸਮਝੌਤੇ ਤਹਿਤ ਮੋਹਰਾ ਦੇਣੀਆਂ ਤਹਿ ਕੀਤੀਆਂ ਗਈਆਂ ਪ੍ਰੰਤੂ ਜਕਰੀਆ ਖਾਨ ਵੱਲੋਂ ਸਿੱਖਾਂ ਨੂੰ ਦੀਵਾਲੀ ਨਾ ਮਨਾਉਣ ਦੇਣ ਤੋਂ ਬਾਅਦ ਤੈਅ ਕੀਤੀਆਂ ਮੋਹਰਾਂ ਮੰਗੀਆਂ ਗਈਆਂ ਜੋ ਭਾਈ ਮਨੀ ਸਿੰਘ ਜੀ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਭਾਈ ਮਨੀ ਸਿੰਘ ਜੀ ਨੂੰ ਉਸ ਵੱਲੋਂ ਉਨ੍ਹ÷ ਾਂ ਦੇ ਹੱਥਾਂ ਪੈਰਾਂ ਦੇ ਨਿੱਕੇ ਨਿੱਕੇ ਟੋਟੇ ਕਰਕੇ ਸ਼ਹੀਦ ਕਰ ਦਿੱਤਾ ਗਿਆ ਤਾਂ ਹੀ ਤਾਂ ਅਰਦਾਸ ਵਿੱਚ ਵੀ ਜਿਕਰ ਆਉਂਦਾ ਹੈ ” ਜਿੰਨ÷ ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਪਰ ਧਰਮ ਨਹੀਂ ਹਾਰਿਆ”
ਸ੍ਰੀ ਅੰਮ੍ਰਿਤਸਰ ਦੀ ਦੀਵਾਲੀ ਜਗਤ ਪ੍ਰਸਿੱਧ ਹੈ। ਦੀਵਾਲੀ ਦੇ ਅਵਸਰ ‘ਤੇ ਇਥੇ ਲੱਖਾਂ ਦਾ ਵਪਾਰ ਹੁੰਦਾ ਹੈ। ਜਿੱਥੇ ਦੀਵਾਲੀ ਤੋਂ ਪਹਿਲਾਂ ਲੋਕ, ਦੁਕਾਨਦਾਰ ਤੇ ਕਾਰਖਾਨੇਦਾਰ ਘਰਾਂ, ਦੁਕਾਨਾਂ ਤੇ ਫੈਕਟਰੀਆਂ ਦੀ ਸਫਾਈ ਕਰਵਾਂਦੇ ਹਨ ਅਤੇ ਨਵਾਂ ਰੰਗ ਰੋਗਨ ਵੀ ਕਰਵਾਇਆ ਜਾਂਦਾ ਹੈ। ਉਥੇ ਦੀਵਾਲੀ ਦੇ ਅਵਸਰ ਤੇ ਮੁਲਾਜਮਾਂ ਨੂੰ ਮਾਲਕਾਂ ਵੱਲੋਂ ਤੋਹਫੇ ਤੇ ਮਠਿਆਈਆਂ ਦੇ ਡੱਬੇ ਦਿੱਤੇ ਜਾਂਦੇ ਹਨ। ਨਗਰ ਨਿਵਾਸੀ ਵੀ ਆਪਣੇ ਰਿਸ਼ਤੇਦਾਰ ਤੇ ਸਾਕ ਸਬੰਧੀਆਂ ਨੂੰ ਮਠਿਆਈਆਂ ਤੇ ਤੋਹਫੇ ਦੇਂਦੇ ਹਨ ਇਸ ਤਰ÷ ਾਂ ਦੀਵਾਲੀ ਮੌਕੇ ਸ਼ਹਿਰ ਵਿੱਚ ਵਿਸ਼ੇਸ਼ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ। ਦੁਕਾਨਦਾਰ ਤੇ ਹਲਵਾਈ ਦੁਕਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਜਾਉਂਦੇ ਹਨ। ਦੀਵਾਲੀ ਦੇ ਅਵਸਰ ਤੇ ਗੁਰਦੁਆਰੇ, ਮੰਦਰ ਤੇ ਨਿੱਜੀ ਇਮਾਰਤਾਂ ਤੇ ਵਿਸ਼ੇਸ਼ ਤੌਰ ‘ਤੇ ਰੋਸ਼ਨੀਆਂ ਕੀਤੀਆਂ ਜਾਂਦੀਆਂ ਹਨ ਅਤੇ ਰਾਤ ਨੂੰ ਆਤਿਸ਼ਬਾਜੀ ਵੀ ਚਲਾਈ ਜਾਂਦੀ ਹੈ। ਬੇਸ਼ੱਕ ਸਰਕਾਰ ਤੇ ਪ੍ਰਸ਼ਾਸ਼ਨ ਵੱਲੋਂ ਆਤਿਸ਼ਬਾਜੀ ਵੇਚਣ ਅਤੇ ਚਲਾਉਣ ਤੇ ਪਾਬੰਦੀ ਲਗਾਈ ਜਾਂਦੀ ਹੈ ਲੇਕਿਨ ਫੇਰ ਵੀ ਲੋਕ ਖੁਸ਼ੀਆਂ ਮਨਾਉਣ ਲਈ ਰਾਤ ਨੂੰ ਘਰਾਂ ਦੀਆਂ ਛੱਤਾਂ ‘ਤੇ ਜਾ ਕੇ ਆਤਿਸ਼ਬਾਜੀ ਚਲਾਉਂਦੇ ਹਨ। ਇਸ ਆਤਿਸ਼ਬਾਜੀ ਵਿੱਚ ਹਵਾਈਆਂ, ਅਨਾਰ, ਫੁਲਝੜੀਆਂ, ਪਟਾਕੇ ਆਦਿ ਸ਼ਾਮਲ ਹੁੰਦੇ ਹਨ। ਆਤਿਸ਼ਬਾਜੀ ਵੱਡੀਆਂ ਕੰਪਨੀਆਂ ਦੇ ਡੀਲਰਾਂ ਵੱਲੋਂ ਵੇਚਣ ਦੇ ਇਲਾਵਾ ਨਗਰ ਦੇ ਹਕੀਮਾਂ ਵਾਲਾ ਖੇਤਰ ਵਿੱਚ ਪੈਂਦੇ ਅੰਨਗੜ ਇਲਾਕੇ ਦੇ ਲੋਕ ਘਰਾਂ ਵਿੱਚ ਆਤਿਸ਼ਬਾਜੀ ਤਿਆਰ ਕਰਕੇ ਵੇਚਦੇ ਹਨ, ਜਿਸ ਨਾਲ ਹਰ ਸਾਲ ਕਈ ਦੁਖਦਾਈ ਘਟਨਾਵਾਂ ਵੀ ਵਾਪਰਦੀਆਂ ਹਨ। ਪ੍ਰੰਤੂ ਸਰਕਾਰ ਇਹ ਸਭ ਰੋਕਣ ਵਿੱਚ ਅੱਜ ਤੱਕ ਕਾਮਯਾਬ ਨਹੀਂ ਹੋ ਸਕੀ। ਦੀਵਾਲੀ ਦੇ ਅਵਸਰ ‘ਤੇ ਰਾਤ ਨੂੰ ਲਛਮੀ ਦੇਵੀ ਦੀ ਪੂਜਾ ਵੀ ਕੀਤੀ ਜਾਂਦੀ ਹੈ, ਕਿਉਂਕਿ ਲੋਕਾਂ ਦਾ ਮੰਨਣਾ ਹੈ ਇਸ ਰਾਤ ਲਛਮੀ ਮਾਂ ਭਗਤਾਂ ਦੇ ਘਰਾਂ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਹੀ ਤਾਂ ਕਈ ਲੋਕ ਘਰਾਂ ਦੇ ਦਰਵਾਜੇ ਖੋਲ ਕੇ ਰੱਖਦੇ ਹਨ।
ਦੀਵਾਲੀ ਦਾ ਮਾੜਾ ਪੱਖ ਇਸ ਰਾਤ ਖੇਡੇ ਜਾਂਦੇ ਜੂਏ ਦਾ ਹੈ। ਲੋਕ ਪੈਸੇ ਦੀ ਹਵਸ ਵਿੱਚ ਜੂਆ ਖੇਡਦੇ ਹਨ ਅਤੇ ਸ਼ਰਾਬ ਤੇ ਨਸ਼ਿਆਂ ਦਾ ਸੇਵਨ ਕਰਦੇ ਹਨ ਜੋ ਧਰਮ ਦੇ ਬਿਲਕੁਲ ਵਿਰੁੱਧ ਹੈ ਅਤੇ ਇਹੋ ਜਿਹੀਆਂ ਸਮਾਜ ਵਿਰੋਧੀ ਗਤੀ ਵਿਧੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਦੀਵਾਲੀ ਦੇ ਅਵਸਰ ‘ਤੇ ਪੂਰੇ ਭਾਰਤ ਵਿੱਚੋਂ ਨਿਰਮਲੇ, ਉਦਾਸੀ ਅਤੇ ਸੰਤ ਮਹਾਤਮਾ ਉਚੇਚੇ ਤੌਰ ‘ਤੇ ਅੰਮ੍ਰਿਤਸਰ ਪੁੱਜਕੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੁੰਦੇ ਹਨ ਅਤੇ ਇਥੇ ਪੂਰੇ ਨਗਰ ਵਿੱਚ ਆਪਣੇ ਸ਼ਰਧਾਲੂਆਂ ਪਾਸ ਜਾ ਕੇ ਦਾਨ ਇਕੱਤਰ ਕਰਦੇ ਹਨ। ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਵੀ ਇਹਨਾਂ ਸੰਤਾਂ ਲਈ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ, ਜਿੱਥੇ ਇਹਨਾਂ ਨੂੰ ਕੰਬਲ ਅਤੇ ਹੋਰ ਵਸਤਾਂ ਮੁਫਤ ਵੰਡੀਆਂ ਜਾਂਦੀਆਂ ਹਨ। ਮੇਰੇ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ।
-ਦਲੀਪ ਕੁਮਾਰ ਬੱਦੋਵਾਲ

Check Also

ਹੈਰਾਨੀਜਨਕ ਮਾਮਲਾ

ਪਤੀ-ਪਤਨੀ ਮਿਲ ਕੇ ਪੀ ਗਏ 1 ਕਰੋੜ ਦਾ ਨਸ਼ਾ ਗਰਭ ਕਾਲ ਦੀ ਪੀੜ ਖਤਮ ਕਰਨ …