Breaking News
Home / ਨਜ਼ਰੀਆ / CIBC CELEBRATES DIWALI WITH UNIQUE COMMEMORATIVE GOLD & SILVER COINS

CIBC CELEBRATES DIWALI WITH UNIQUE COMMEMORATIVE GOLD & SILVER COINS

Just in time for Diwali, CIBC is once again exclusively offering Canadians limited edition unique festive Gold and Silver coins to commemorate this year’s celebration. CIBC is the only bank in Canada to offer these unique Diwali coins.
This year, CIBC is offering two exclusive coin designs: Diwali Lakshmi and Diwali Khanda. The Diwali Lakshmi coins are unique as they have Lord Ganesh and Goddess Lakshmi on one side and Om on the other side. CIBC offers this design in both a 1oz 99.99% pure (24 karat) Gold coin, and a 1oz 99.99% pure Silver coin; the 1oz silver coin is prized at $54.95.
In addition to the Diwali Lakshmi coin, CIBC’s Diwali Khanda coins are designed with the Khanda on one side and the IK Onkar on the other side. This design is available in a 10g 99.99% (24 karat) pure Gold coin, and a 1oz 99.99% pure Silver coin. The silver Diwali Khanda coin is $59.99.
All of the Diwali coins are packaged in a beautiful black box with an attractive red cover in celebration of Diwali. In addition to our medallions, enjoy CIBC’s competitive pricing on gold and silver bullion bars and coins. All of our products are of the highest industry standard; pure gold (24-karat) and pure silver at 99.99%.
They are a gift to give during the Diwali season; great for family and friends of all ages. In addition to being a thoughtful gift, the coins can be a timely investment option. Over the past 10 years gold has provided positive returns.
Precious Metals purchases are tax exempt in Ontario, and therefore, HST is not payable on the purchase of any CIBC Gold and Silver coins.
Diwali and bullion products are available to order at any CIBC Banking Centre or online at cibc.com/preciousmetals for free and secure delivery to your home or to your closest CIBC Banking Centre. Place your order by October 11th so that you can receive the coins by October 19th (Diwali)*.
This year, CIBC is gifting one lucky client with a 1 oz Gold Diwali coin**. Any precious metals purchase made between October 1stto October 31st will automatically enter a client into the contest.
We have also stocked select Banking Centres with a limited supply to offer you the ability to pick up your medallion when you purchase it. Please call the banking centre in advance to ensure availability.
The coins are highly popular, and we have sold out in previous years! Coins are only available while supplies last.
Thank you and Happy Diwali!
*Standard delivery time is 3 to 5 days for home delivery in urban areas. It will take one to two weeks in rural areas.
** No purchase necessary. The CIBC Diwali Contest runs October 1 to October 31, 2017. The Contest is open to legal residents of Canada (excluding Quebec) who are sixteen (16) years of age or older as of the date of entry. There is one (1) prize available to be won consisting of one (1) 1 oz. gold Diwali Lakshmi medallion with an approximate value of $1755. Odds depend on number of eligible entries received. Math skill-test required.
For full Contest details, please visit www.cibc.com/preciousmetals

 

ਬਰੈਂਪਟਨ ਦਾ ਸੁਨਹਿਰੀ ਭਵਿੱਖ
ਇਸ ਸਕੂਲੀ-ਸਾਲ ਨੂੰ ਆਰੰਭ ਹੋਇਆਂ ਕੁੱਝ ਹਫਤੇ ਹੋ ਗਏ ਹਨ। ਦੇਖ ਰਹੇ ਹਾਂ! ਕਿ ਚੜ੍ਹਦੀ ਸਵੇਰ, ਗ੍ਰੇਟਰ ਟਰਾਂਟੋ ਏਰੀਆ ਵਿੱਚ ਆਪਣੀਆਂ ਚੁਣੀਆਂ ਹੋਈਆਂ ਯੂਨੀਵਰਸਿਟੀਆਂ ਅੰਦਰ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ, ਸਾਡੇ ਹਜ਼ਾਰਾਂ ਵਿਦਿਆਰਥੀ ਘੰਟਿਆਂ ਵੱਧੀ ਆਉਣ ਜਾਣ ਦੇ ਸਫਰ ਦੇ ਅੱਗ ਦੇ ਦਰਿਆ ਨੂੰ ਹਰ ਦਿਨ ਦੋ ਵਾਰ ਪਾਰ ਕਰਦੇ ਹਨ।
ਸੈਕੰਡਰੀ ਤੋਂ ਅਗਲੇਰੀ ਪੜ੍ਹਾਈ ਕਰਨ ਵਾਲੇ ਇਨ੍ਹਾਂ ਵਿਦਿਆਰਥੀਆਂ ਨਾਲ ਮੈਨੂੰ ਵਿਚਾਰ ਵਟਾਂਦਰਾ ਕਰਨ ਦਾ ਕਈ ਵੇਰ ਮਾਣ ਪ੍ਰਾਪਤ ਹੋਇਆ ਹੈ। ਆਪਣੀ ਇੱਛਾ ਦੀ ਵਿੱਦਿਆ ਪ੍ਰਾਪਤ ਕਰਕੇ ਆਪਣੇ ਭਵਿੱਖ ਦੇ ਸੰਦਲੀ ਸੁਪਨਿਆਂ ਨੂੰ ਸਾਕਾਰ ਕਰਨ ਦੇ ਸਿਰਤੋੜ ਯਤਨਾਂ ਵਿੱਚ, ਆਪਣੇ ਕੀਮਤੀ ਸਮੇਂ ਵਿੱਚੋਂ ਕਈ-ਕਈ ਘੰਟੇ ਆਉਣ ਜਾਣ ਦੀ ਭੱਠੀ ਵਿੱਚ ਇਨ੍ਹਾਂ ਨੂੰ ਨਿੱਤ ਝੋਕਣੇ ਪੈਂਦੇ ਹਨ।
ਅੱਜ ਦੇ ਵਿਦਿਆਰਥੀ ਇਹ ਜਾਣ ਕੇ ਬੜੇ ਹੀ ਉਤਸ਼ਾਹਿਤ ਹੋ ਜਾਂਦੇ ਹਨ ਕਿ ਹੁਣ ਬਰੈਂਪਟਨ ਦਾ ਵੀ ਆਪਣਾ ਇੱਕ ਯੂਨੀਵਰਸਿਟੀ ਕੈਂਪਸ ਹੋਵੇਗਾ। ਭਾਵੇਂ ਕਿ ਇਨ੍ਹਾਂ ਵਿੱਚੋਂ ਕੁੱਝ ਵਿਦਿਆਰਥੀ ਸਾਡੇ ਇਸ ਸਥਾਨਕ ਯੂਨੀਵਰਸਿਟੀ ਕੈਂਪਸ ਦਾ ਆਪ ਤਾਂ ਲਾਭ ਨਾ ਉਠਾ ਸਕਣ, ਪਰ ਉਹ ਇਹ ਤਾਂ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਚੇਰੀ ਵਿੱਦਿਆ ਪ੍ਰਾਪਤੀ ਸਮੇਂ ਉਨ੍ਹਾਂ ਦੇ ਬੱਚਿਆਂ ਨੂੰ ਇਨ੍ਹਾਂ ਔਕੜਾਂ ਨਾਲ ਦੋ-ਚਾਰ ਨਹੀਂ ਹੋਣਾ ਪਏਗਾ ਜੋ ਕਿ ਅੱਜ ਉਹ ਆਪ ਝੱਲ ਰਹੇ ਹਨ।
ਸਾਡੇ ਸ਼ਹਿਰ ਵਿੱਚ ਯੂਨੀਵਰਸਿਟੀ ਲਿਆਉਣ ਲਈ, ਸਾਡੇ ਪਹਿਲੋਂ ਦੇ ਕਾਊਂਸਲਰ ਸਾਲਾਂ ਵੱਧੀ ਸੋਚ-ਵਿਚਾਰਾਂ ਤੇ ਯਤਨ ਤਾਂ ਕਰਦੇ ਰਹੇ ਪਰ ਸਫਲ ਨਾ ਹੋ ਸਕੇ। ਚੋਣਾਂ ਸਮੇਂ ਮੈਂ ਇਹ ਪੱਕਾ ਫੈਸਲਾ ਕਰ ਲਿਆ ਸੀ ਕਿ ਕਾਊਂਸਲ ਦੀ ਇਸ ਟਰਮ ਵਿੱਚ ਇਹ ਟੀਚਾ ਪੂਰਾ ਕਰਨਾ ਹੀ ਕਰਨਾ ਹੈ। ਮੇਅਰ ਬਣਦਿਆਂ ਸਾਰ ਹੀ ਮੈਂ ਪਹਿਲੇ ਸਤਿਕਾਰ ਯੋਗ ਪ੍ਰੀਮੀਅਰ ਵਿਲੀਅਮ ਜੀ. ਡੇਵਿਸ ਦੀ ਪਰਧਾਨਗੀ ਹੇਠ ‘ਬਲਿਊ ਰਿਬਨ ਪੈਨਲ’ ਬਣਾਇਆ ਤੇ ਨਿਰਦੇਸ਼ ਦਿੱਤੇ ਕਿ ਉਹ ਇਸ ਮੁੱਦੇ ਨੂੰ ਸਦਾ ਲਈ ਸੁਲਝਾਏ।
ਇਸ ਪੈਨਲ ਨੂੰ ਸਪੱਸ਼ਟ ਟੀਚਾ ਦਿੱਤਾ ਗਿਆ ਸੀ ਕਿ ਇੱਕ ਅਜਿਹਾ ਸਫਲ ਅਤੇ ਵਿਹਾਰਕ ਕੇਸ ਤਿਆਰ ਕੀਤਾ ਜਾਵੇ ਜਿਸ ਨਾਲ ਬਰੈਂਪਟਨ ਸਿਟੀ ਲਈ ਯੂਨੀਵਰਸਿਟੀ ਕੈਂਪਸ ਮਿਲ ਜਾਣਾ ਯਕੀਨੀ ਹੋ ਜਾਵੇ। ਇਸ ਪੈਨਲ ਵਿੱਚ ਕਾਊਂਸਲ, ਵਿੱਦਿਅਕ, ਵਪਾਰਕ ਅਤੇ ਭਾਈਚਾਰਕ ਰਾਹਨੁਮਾ ਆਦਿ ਦੇ ਚੋਣਵੇਂ ਪ੍ਰਤੀਨਿਧ ਲਏ ਗਏ। ਕੈਨੇਡਾ ਦੇ ਸਭ ਤੋਂ ਵੱਡੇ ਨੌਂ ਸ਼ਹਿਰਾਂ ਵਿੱਚੋਂ ਇੱਕ ਹੋਣ ਦਾ ਮਾਣ ਪ੍ਰਾਪਤ ਕਰ ਲੈਣ ਤੇ ਵੀ ਬਰੈਂਪਟਨ ਦੀ ਇਹ ਬਦਕਿਸਮਤੀ ਹੀ ਰਹੀ ਕਿ ਕੈਨੇਡਾ ਦੇ ਟੌਪ ਟੈਂਨ ਸ਼ਹਿਰਾਂ ਵਿੱਚੋਂ ਇੱਕੋ ਇੱਕ ਇਹੋ ਹੀ ਸ਼ਹਿਰ ਹੈ ਜਿਸ ਕੋਲ ਆਪਣੀ ਯੂਨੀਵਰਸਿਟੀ ਨਹੀਂ ਹੈ।
ਰਾਇਰਸਨ ਯੂਨੀਵਰਸਿਟੀ ਨੇ ਸ਼ੇਰੀਡਨ ਕਾਲਜ ਨਾਲ ਸਾਂਝੀਵਾਲ ਹੋ ਕੇ ਇੱਕ ਸਫਲ ਪ੍ਰਸਤਾਵਨਾ ਪੇਸ਼ ਕੀਤੀ ਹੈ ਜੋ ਪਰਾਵਿੰਸ ਵੱਲੋਂ ਸਵੀਕਾਰ ਕਰ ਲਈ ਗਈ ਹੈ। ਕਾਊਂਸਲ ਨੇ ਵੀ ਇੱਕ ਮੱਤ ਹੋ ਕੇ ਇਸਦੀ ਇਨਵੈਸਟਮੈਂਟ ਨੀਤੀ ਪਰਵਾਨ ਕਰ ਲਈ ਹੈ ਜਿਸ ਨਾਲ ਕੀਤਾ ਗਿਆ ਇਕਰਾਰ ਨਾਮਾ ਨਿਭਾਉਣ ਵਿੱਚ ਸਹਾਇਤਾ ਮਿਲੇਗੀ। ਇਹ ਦੋਵੇਂ ਸਿਰਕੱਢ ਸੰਸਥਾਵਾਂ, ਜਿਹੜੀਆਂ ਕਿ ਨਵੀਆਂ ਕਾਢਾਂ ਕੱਢਣ, ਵਿਉਂਤਾਂ ਬਨਾਉਣ, ਵਿਹਾਰਕ ਸਿੱਖਿਆ ਦੇਣ ਦੇ ਨਾਲ-ਨਾਲ ਭਾਈਚਾਰੇ ਅਤੇ ਸ਼ਹਿਰ ਦੇ ਸੁਧਾਰ ਕਰਨ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਚੁੱਕੀਆਂ ਹਨ, ਸੱਚ-ਮੁੱਚ ਹੀ ਬਰੈਂਪਟਨ ਦੀ ਨੁਹਾਰ ਬਦਲ ਦੇਣਗੀਆਂ।
ਇਸ ਮੰਤਵ ਲਈ ਸਾਡੇ ਸ਼ਹਿਰ ਦੇ ਹਿੱਸੇ ਦਾ ਧਨ ਦੋ ਭਾਗਾਂ ਵਿੱਚ ਲਾਇਆ ਜਾਏਗਾ – ਯੂਨੀਵਰਸਿਟੀ ਦੇ ਕੈਂਪਸ ਦੀ ਉਸਾਰੀ ਲਈ 10 ਸਾਲਾਂ ਵਿੱਚ 50 ਮਿਲੀਅਨ ਡਾਲਰ ਅਤੇ ਹੋਰ 100 ਮਿਲੀਅਨ ਡਾਲਰ ਸਾਂਝੀ ਵਰਤੋਂ ਲਈ ਉਸਾਰੇ ਜਾਣ ਵਾਲੇ ਨਵੀਆਂ ਕਾਢਾਂ, ਸੋਚ ਵਿਚਾਰਾਂ ਅਤੇ ਭਾਈਚਾਰਕ ਇੰਫਰਾਸਟਰਕਚਰ ਲਈ। ਰਾਇਰਸਨ ਦੀ ਦੂਰ-ਦ੍ਰਿਸ਼ਟੀ ਹੈ ਕਿ ਭਾਈਚਾਰੇ, ਬਿਜਨਸ ਅਤੇ ਵਿਦਿਆਰਥੀਆਂ ਦੇ ਰਲ ਕੇ ਬੈਠਣ ਲਈ ਇੱਕ ਸਾਂਝੀ ਥਾਂ ਜ਼ਰੂਰ ਹੀ ਹੋਣੀ ਚਾਹੀਦੀ ਹੈ। ਡਾਊਨ ਟਾਊਨ ਦੀ ਨਵੀਂ ਲਾਇਬ੍ਰੇਰੀ ਕਾਢਾਂ ਕੱਢਣ ਵਾਲਿਆਂ, ਨਵੇਂ ਆਉਣ ਵਾਲਿਆਂ, ਉੱਦਮੀਆਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਸਮੇਂ ਆਪਸ ਵਿੱਚ ਸਾਂਝਾਂ ਪਾਉਣ ਤੇ ਰਲ ਬੈਠਣ ਲਈ ਸੁਹਾਵਣਾ ਸਮਾਂ ਤੇ ਸਥਾਨ ਪ੍ਰਦਾਨ ਕਰੇਗੀ। ਰਾਇਰਸਨ ਦੇ ਪ੍ਰਧਾਨ ਅਤੇ ਵਾਈਸ ਚਾਂਸਲਰ ਮੁਹੰਮਦ ਲਕਮੀ ਨੇ ਪਹਿਲੋਂ ਹੀ ਅਨੁਮਾਨ ਲਾ ਰੱਖਿਆ ਹੈ ਕਿ ਕਿਵੇਂ ਰਾਇਰਸਨ ਯੂਨੀਵਰਸਿਟੀ ਦੁਆਰਾ ਵਿਲੱਖਣ ਸਮਿਲਿਤ ਤਿਆਰ ਕੀਤੇ ਅਕਾਦਮਿਕ ਪ੍ਰੋਗਰਾਮਾਂ ਰਾਹੀਂ, ਨਿੱਤ ਬਦਲਣ ਹਾਰ ਗਲੋਬਲ ਆਰਥਿਕਤਾ ਦੀਆਂ ਲੋੜਾਂ ਅਨੁਸਾਰ ਢੁਕਵੀਂ ਤੇ ਭਵਿੱਖ ਦੀ ਕਰਤਾ-ਸ਼ਕਤੀ (ਵਰਕ ਫੋਰਸ) ਉਸਾਰਨ ਵਿੱਚ ਸਫਲਤਾ ਪ੍ਰਾਪਤ ਕਰਨੀ ਹੈ। ਉਸ ਦੇ ਇਸ ਸਬੰਧੀ ਆਪਣੇ ਵਿਚਾਰ ਹਨ ਕਿ ਰਾਇਰਸਨ ਯੂਨੀਵਰਸਿਟੀ ਦਾ ਬਰੈਂਪਟਨ-ਕੈਂਪਸ ਆਪਣੇ ਨਿਵੇਕਲੀ ਕਾਰਜ-ਸ਼ੈਲੀ ਰਾਹੀਂ ਇਸ ਇਲਾਕੇ ਦੀ ਉਸਾਰੀ ਅਤੇ ਉਸ ਤੋਂ ਹੋਣ ਵਾਲੇ ਲਾਭਾਂ ਲਈ ਕਰਾਮਾਤੀ ਵਰਤਾਰਾ ਸਿੱਧ ਹੋਵੇਗਾ। ਰਾਇਰਸਨ ਕੈਂਪਸ ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ, ਆਰਟ ਅਤੇ ਗਣਿਤ ਦੇ ਖੇਤਰ ਵਿੱਚ ਲੋੜੀਂਦੀਆਂ ਜੌਬਾਂ ਲਈ ਢੁਕਵੇਂ ਹੁਨਰਮੰਦ ਪੜ੍ਹੇ ਲਿਖੇ ਵਿਅਕਤੀ ਉਸਾਰੇਗਾ। ਜਿਸ ਨਾਲ ਨਾ ਕੇਵਲ ਬਰੈੰਪਟਨ ਸਗੋਂ ਸਮੁੱਚੇ ਉਂਟੈਰੀਓ ਦੀ ਹੀ ਆਰਥਿਕਤਾ ਦੇ ਵਧਣ ਫੁੱਲਣ ਵਿੱਚ ਸਹਾਇਤਾ ਪ੍ਰਾਪਤ ਹੋਵੇਗੀ।
ਇਸ ਲਈ ਅਸੀਂ ‘ਬਲਿਊ-ਰਿਬਨ’ ਪੈਨਲ ਦੇ ਸਾਰੇ ਹੀ ਮੈਂਬਰਾਂ ਦੇ ਹਾਰਦਿਕ ਰਿਣੀ ਹਾਂ ਜਿਨ੍ਹਾਂ ਨੇ ਪੂਰੀ ਸਿਆਣਪ ਨਾਲ ਸਿਰਤੋੜ ਯਤਨ ਕਰਕੇ ਇੱਕ ਅਜੇਹਾ ਬੇਨਤੀ ਕਾਰ ਲੱਭਣ ਵਿੱਚ ਮੁੱਲਵਾਨ ਸਹਾਇਤਾ ਕੀਤੀ ਹੈ ਜੋ ਪਰਤੱਖ ਤੌਰ ਤੇ ਸ਼ਹਿਰੀ, ਵੱਖੋ-ਵੱਖ ਭਾਈਚਾਰਿਆਂ ਦਾ ਰਲੇਵਾਂ ਭਰਪੂਰ ਅਤੇ ਵਿਸਤਾਰ ਪੂਰਨ ਹੈ। ਪਿਛਲੇ ਦਸਾਂ ਸਾਲਾਂ ਵਿੱਚ ਰਾਇਰਸਨ ਯੂਨੀਵਰਸਿਟੀ ਵਿੱਚ ਵੀ ਹੈਰਾਨੀ ਭਰਿਆ ਵਾਧਾ ਹੋਇਆ ਹੈ। ਅੱਜ ਇਸ ਵਿੱਚ 43, 000 ਤੋਂ ਵੱਧ ਵਿਦਿਆਰਥੀ ਗਿਆਨ ਅਤੇ ਹੁਨਰ ਪ੍ਰਾਪਤ ਕਰ ਰਹੇ ਹਨ। ਉਹ ਸਾਡੇ ਸ਼ਹਿਰ ਬਰੈਂਪਟਨ ਅਤੇ ਸਾਡੇ ਨਿਵਾਸੀਆਂ ਨੂੰ ਆਪਣੇ ਨਾਲ ਜੋੜ ਕੇ ਵਿਲੱਖਣ ਉੱਚ ਮਿਆਰੀ ਅਨੁਭਵੀ ਸਿਖਲਾਈ ਦੇਣ ਲਈ ਪਰਨਾਏ ਹੋਏ ਹਨ ਅਤੇ ਉਤਸ਼ਾਹਿਤ ਹਨ। ਬਰੈਂਪਟਨ ਵਿੱਚ ਇੱਕ ਨਵੇਂ ਕੈਂਪਸ ਦੀ ਪ੍ਰਾਪਤੀ ਦੇ ਸੁਭਾਗ ਨਾਲ ਸਾਡੇ ਸ਼ਹਿਰ ਨੂੰ ਅਨੇਕ ਲਾਭ ਹੋਣਗੇ ਅਤੇ ਇਸ ਨਾਲ ਸਾਰੇ ਰਿਜ਼ਨ ਉੱਤੇ ਹੀ ਅਤੀ ਮਹੱਤਵ ਪੂਰਨ ਕਾਇਆ-ਕਲਪੀ, ਦੂਰ-ਰਸੀ ਭਰਵਾਬ ਪਵੇਗਾ। ਜਿਨ੍ਹਾਂ ਨਾਲ ਸਾਨੂੰ, ਬਰੈੰਪਟਨ ਨੂੰ ਹੋਰ ਚੰਗੇਰਾ, ਚੁਸਤ-ਦਰੁਸਤ ਅਤੇ ਵਪਾਰਕ ਮੁਕਾਬਲਿਆਂ ਵਿੱਚ ਜੇਤੂ ਟੱਕਰ ਦੇਣ ਵਾਲਾ ਉਸਾਰਨ ਵਿੱਚ ਸਹਾਇਤਾ ਮਿਲੇਗੀ।
ਵਿੱਦਿਆ! ਸੰਦਲੀ ਸੁਪਨੇ ਜਗਾ ਦੇਣ, ਨਵੀਆਂ ਆਸਾਂ ਉਸਾਰਨ ਅਤੇ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਨਵੀਆਂ ਸੰਭਾਵਨਾਵਾਂ ਦੇ ਸਦੀਵੀ ਮਾਰਗ ਖੋਲ੍ਹਣ ਦੀ ਸਰਬ ਸਮਰੱਥਾ ਰੱਖਦੀ ਹੈ। ਜਦੋਂ ਕਿ ਪਹਿਲੋਂ ਇਨ੍ਹਾਂ ਸਾਰਿਆਂ ਵਿੱਚੋਂ ਕਿਸੇ ਇੱਕ ਦਾ ਵੀ ਸਾਨੂੰ ਸੌਖਿਆਂ ਮੂੰਹ ਦੇਖਣਾ ਨਸੀਬ ਨਹੀਂ ਸੀ। ਇਸ ਵੇਲੇ ਬਰੈਂਪਟਨ ਸਮੁੱਚੇ ਵਾਤਾਵਰਨੀ ਬਦਲਾਓ ਦੇ ਸੋਚਾਂ ਤੋਂ ਵੀ ਬਾਹਰੇ ਸੁਨਹਿਰੀ ਦਰਵਾਜ਼ੇ ਉੱਤੇ ਦਸਤਕ ਦੇਣ ਜਾ ਰਿਹਾ ਹੈ। ਇਸ ਲਈ ਕਾਊਂਸਲ ਦੀ ਇਹ ਧੜੱਲੇਦਾਰ ਕਾਰਗੁਜ਼ਾਰੀ ਸਾਫ ਪ੍ਰਦਰਸ਼ਨ ਕਰਦੀ ਹੈ ਕਿ ਸਾਨੂੰ ਆਪਣੇ ਨੌਜੁਆਨਾਂ, ਆਪਣੇ ਨਾਗਰਿਕਾਂ ਅਤੇ ਬਿਜਨਸਾਂ ਉੱਤੇ ਪੂਰਨ ਵਿਸ਼ਵਾਸ ਹੈ ਕਿ ਉਹ ਅੱਜ ਦੇ ‘ਜਿਵੇਂ ਹੈ ਤਿਵੇਂ ਰਹਿ’ ਦੀ ਸਥਿਤੀ ਨੂੰ ਸਦਾ-ਸਦਾ ਲਈ ਤੋੜ ਦੇਣ ਦੇ ਸਮਰੱਥ ਹਨ।
ਲਿੰਡਾ ਜੈਫਰੇ
ਮੇਅਰ, ਸਿਟੀ ਬਰੈਂਪਟਨ

 

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਲਿਵਿੰਗ ਵਿੱਦ ਵੈਲਨੈਸ 2024 ਵਿਖੇ ਜ਼ੀਰੋ ਐਮਿਸ਼ਨ ਵਹੀਕਲਾਂ ਨੂੰ ਉਤਸ਼ਾਹਿਤ ਕੀਤਾ

ਮਿਸੀਸਾਗਾ : ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਮਿਸੀਸਾਗਾ ਦੇ ਸੈਲੀਬ੍ਰੇਸ਼ਨ ਸਕੁਏਅਰ ਵਿਚ ਲਿਵਿੰਗ ਵਿੱਦ ਵੈਲਨੈਸ 2024 …