ਭਗਵੰਤ ਮਾਨ ‘ਤੇ ਵੀ ਲੱਗੇ ਵੋਟਾਂ ਬਟੋਰਨ ਦੇ ਦੋਸ਼
ਚੰਡੀਗੜ੍ਹ/ਬਿਊਰੋ ਨਿਊਜ਼
ਲੰਘੇ ਦਿਨੀਂ ਕਪੂਰਥਲਾ ਦੇ 4 ਨੌਜਵਾਨ ਤੇ ਇੱਕ ਮਹਿਲਾ ਅਰਮੇਨੀਆ ਤੋਂ ਭਾਰਤ ਵਾਪਸ ਪਰਤੇ ਸਨ ਤੇ ਜਿਨ੍ਹਾਂ ਨੇ ਦਿੱਲੀ ਏਅਰਪੋਰਟ ‘ਤੇ ਆਉਂਦਿਆਂ ਹੀ ਭਗਵੰਤ ਮਾਨ ਨਾਲ ਲਾਈਵ ਹੋ ਕੇ ਏਜੰਟਾਂ ਦੇ ਧੱਕੇ ਨਾ ਚੜ੍ਹਨ ਦੀ ਅਪੀਲ ਕੀਤੀ ਸੀ। ਉਨ੍ਹਾਂ ਅਰਮੇਨੀਆ ਵਿਚ ਹੋਈ ਹੱਡਬੀਤੀ ਬਾਰੇ ਵੀ ਲੋਕਾਂ ਨੂੰ ਜਾਣੂ ਕਰਾਇਆ । ਪਰ ਹੁਣ ਇਸੇ ਮਾਮਲੇ ਵਿਚ ਇੱਕ ਨਵਾਂ ਮੋੜ ਆ ਗਿਆ ਹੈ।ઠਇਨ੍ਹਾਂ ਨੌਜਵਾਨਾਂ ਨੇ ਦਾਅਵਾ ਕੀਤਾ ਸੀ ਕਿ ਅਰਮੇਨੀਆ ਵਿਚ ਉਨ੍ਹਾਂ ਨੂੰ ਬੰਦੀ ਬਣਾਇਆ ਗਿਆ ਸੀ। ਕਪੂਰਥਲਾ ਵਿਚ ਦਰਜ ਐਫਆਈਆਰ ਵਿਚ ਨਾਮਜ਼ਦ ਅਰਮੇਨੀਆ ਰਹਿੰਦੀ ਮਹਿਲਾ ਹਰਪ੍ਰੀਤ ਕੌਰ ਨੇ ਇੱਕ ਵੀਡੀਓ ਰਾਹੀਂ ਦਾਅਵਾ ਕੀਤਾ ਹੈ ਕਿ ਇਨ੍ਹਾਂ ਨੌਜਵਾਨਾਂ ਵੱਲੋਂ ਦੱਸੀ ਗਈ ਸਾਰੀ ਕਹਾਣੀ ਝੂਠੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਕਿਸੇ ਨੇ ਬੰਦੀ ਨਹੀਂ ਬਣਾਇਆ। ਵੀਡੀਓ ਵਿਚ ਉਸ ਮਹਿਲਾ ਨੇ ਭਗਵੰਤ ਮਾਨ ‘ਤੇ ਵੋਟਾਂ ਲਈ ਝੂਠ ਬੋਲਣ ਦਾ ਦੋਸ਼ ਵੀ ਲਾਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੁਝ ਪੰਜਾਬੀ ਨੌਜਵਾਨਾਂ ਨੇ ਅਰਮੀਨੀਆ ਵਿਚ ਵੀਡੀਓ ਜਾਰੀ ਕਰ ਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਬੰਦੀ ਬਣਾਇਆ ਗਿਆ ਹੈ। ਜਿਸ ਪਿੱਛੋਂ ਭਗਵੰਤ ਮਾਨ ਦੇ ਦਖਲ ਨਾਲ ਇਨ੍ਹਾਂ ਨੂੰ ਭਾਰਤ ਲਿਆਂਦਾ ਗਿਆ ਸੀ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …