ਆਮ ਆਦਮੀ ਪਾਰਟੀ ਦਾ ਹਾਲ ਪੀਪਲਜ਼ ਪਾਰਟੀ ਪੰਜਾਬ ਵਾਲਾ ਹੋਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼
ਸਵਰਾਜ ਅਭਿਆਨ ਦੇ ਆਗੂ ਯੋਗਿੰਦਰ ਯਾਦਵ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਜਿਵੇਂ ਇੱਕਦਮ ਚੜ੍ਹਾਈ ਹੋਈ ਸੀ, ਉਸੇ ਤਰ੍ਹਾਂ ਇੱਕਦਮ ਪਤਨ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਦਾ ਹਾਲ ਵੀ ਪੀਪਲਜ਼ ਪਾਰਟੀ ਆਫ ਪੰਜਾਬ ਵਾਲਾ ਹੋਏਗਾ। ਯੋਗਿੰਦਰ ਯਾਦਵ ਆਮ ਆਦਮੀ ਪਾਰਟੀ ਦੇ ਮੋਢੀ ਮੈਂਬਰਾਂ ਵਿੱਚੋਂ ਹਨ। ਉਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਦੀ ਅਲੋਚਨਾ ਕਰਨ ਕਰਕੇ ‘ਆਪ’ ਵਿੱਚੋਂ ਕੱਢ ਦਿੱਤਾ ਗਿਆ ਸੀ। ਯਾਦਵ ਸਰਵੇਖਣਾਂ ਤੇ ਸਿਆਸੀ ਵਿਸ਼ਲੇਸ਼ਣ ਦੇ ਮਾਹਿਰ ਮੰਨੇ ਜਾਂਦੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਯਾਦਵ ਨੇ ਕਿਹਾ ਕਿ ਕੋਈ ਵੇਲਾ ਸੀ ਜਦੋਂ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਉਭਾਰ ਹੋਇਆ ਸੀ ਪਰ ਹੁਣ ਸਿਆਸੀ ਸਮੀਕਰਨਾਂ ਬਦਲ ਗਈਆਂ ਹਨ। ਹੁਣ ‘ਆਪ’ ਦਾ ਤੇਜ਼ੀ ਨਾਲ ਪਤਨ ਹੋ ਰਿਹਾ ਹੈ। ਅਜੇ ਇਹ ਦੱਸਣਾ ਮੁਸ਼ਕਲ ਹੈ ਕਿ ਇਹ ਪਤਨ ਕਿੱਥੇ ਜਾ ਕੇ ਰੁਕੇਗਾ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਉਤਸ਼ਾਹ ਖਤਮ ਹੋ ਗਿਆ ਹੈ। ਲੋਕ ਨਿਰਾਸ਼ ਹੋ ਕੇ ਮੁੜ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ ਤੇ ਭਾਜਪਾ ਵੱਲ ਮੁੜਨ ਲੱਗੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ‘ਆਪ’ ਵੱਲੋਂ ਖਾਲੀ ਕੀਤੀ ਥਾਂ ਤੀਜੇ ਫਰੰਟ ਵਜੋਂ ਲੈਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਬਾਰੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਕਦੇ ਵੀ ਛੋਟੇਪੁਰ ਬਾਰੇ ਅਜਿਹਾ ਨਹੀਂ ਸੁਣਿਆ।
Check Also
ਸ਼ੋ੍ਰਮਣੀ ਕਮੇਟੀ ਨੇ 13 ਅਰਬ ਤੋਂ ਵੱਧ ਦਾ ਬਜਟ ਕੀਤਾ ਪੇਸ਼-ਵਿਰੋਧੀ ਧਿਰ ਵਲੋਂ ਕੀਤਾ ਗਿਆ ਵਾਕ ਆਊਟ
ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਬਜਟ ਇਜਲਾਸ ਅੱਜ ਸ਼ੁੱਕਰਵਾਰ ਨੂੰ ਅੰਮਿ੍ਰਤਸਰ ’ਚ …