Breaking News
Home / ਪੰਜਾਬ / ਸਰਕਾਰ ਖਿਲਾਫ ਧਰਨੇ ‘ਚ ਬੈਠੇ ਵਿਧਾਇਕ ਦੇਵ ਮਾਨ

ਸਰਕਾਰ ਖਿਲਾਫ ਧਰਨੇ ‘ਚ ਬੈਠੇ ਵਿਧਾਇਕ ਦੇਵ ਮਾਨ

ਵਿਧਾਇਕ ਦੀ ਹਾਜ਼ਰੀ ਵਿੱਚ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ
ਨਾਭਾ/ਬਿਊਰੋ ਨਿਊਜ਼ : ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਸੂਬੇ ਭਰ ‘ਚ ਵਿਧਾਇਕਾਂ ਦੀ ਰਿਹਾਇਸ਼ਾਂ ਅੱਗੇ ਧਰਨੇ ਦਿੱਤੇ ਗਏ। ਇਸ ਦੌਰਾਨ ਕਿਸਾਨਾਂ ਵੱਲੋਂ ਨਾਭਾ ਵਿੱਚ ਲਾਏ ਧਰਨੇ ਵਿੱਚ ‘ਆਪ’ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਖ਼ੁਦ ਵੀ ਕਿਸਾਨਾਂ ਨਾਲ ਹੀ ਧਰਨੇ ‘ਤੇ ਬੈਠ ਗਏ। ਇਸ ਮੌਕੇ ਵਿਧਾਇਕ ਦੀ ਹਾਜ਼ਰੀ ਵਿੱਚ ਪੰਜਾਬ ਸਰਕਾਰ ਖਿਲਾਫ ਨਾਅਰੇ ਲੱਗਦੇ ਰਹੇ। ਇਸ ਮੌਕੇ ਕਿਸਾਨ ਆਗੂ ਰਾਜਿੰਦਰ ਸਿੰਘ ਕਕਰਾਲਾ ਨੇ ਵਿਧਾਇਕ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਕੋਲ ਚੰਡੀਗੜ੍ਹ ‘ਚ ਸੱਦੀ ਮੀਟਿੰਗ ਦੌਰਾਨ ਕਿਸਾਨ ਆਗੂਆਂ ਨਾਲ ਕਥਿਤ ਦੁਰਵਿਹਾਰ ਦਾ ਰੋਸ ਜ਼ਾਹਰ ਕਰਨ ਅਤੇ ਵਿਧਾਨ ਸਭਾ ‘ਚ ਕਿਸਾਨੀ ਮੰਗਾਂ ਚੁੱਕਣ। ਹਾਲਾਂਕਿ ਵਿਧਾਇਕ ਨੇ ਇਸ ਬਾਰੇ ਕੋਈ ਸਪੱਸ਼ਟ ਜਵਾਬ ਨਾ ਦਿੱਤਾ। ਮੀਡੀਆ ਵੱਲੋਂ ਸਵਾਲ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਉਹ ਖ਼ੁਦ ਮਜ਼ਦੂਰ ਦੇ ਪੁੱਤਰ ਹਨ ਤੇ ਕਿਸਾਨਾਂ ਨਾਲ ਖੜ੍ਹੇ ਹਨ। ‘ਆਪ’ ਵੱਲੋਂ ਵਿਧਾਇਕ ਹੁੰਦੇ ਹੋਏ ਪੰਜਾਬ ਸਰਕਾਰ ਖਿਲਾਫ ਲੱਗੇ ਧਰਨੇ ‘ਚ ਸ਼ਾਮਲ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਲੋਕ ਹੀ ਸਰਕਾਰ ਹਨ ਅਤੇ ਇਨ੍ਹਾਂ ਨੇ ਹੀ ਸਰਕਾਰ ਬਣਾਈ ਹੈ। ਹਾਲਾਂਕਿ ਉਨ੍ਹਾਂ ਨੇ ਕਿਸਾਨਾਂ ਦੇ ਦਾਅਵਿਆਂ ਦੇ ਉਲਟ ਇਹ ਵੀ ਕਿਹਾ ਕਿ ਕਿਸਾਨਾਂ ਦੀਆਂ ਜ਼ਿਆਦਾਤਰ ਮੰਗਾਂ ਕੇਂਦਰ ਸਰਕਾਰ ਨਾਲ ਸਬੰਧਤ ਹਨ ਅਤੇ ਸਾਰੀਆਂ ਮੰਗਾਂ ਜਾਇਜ਼ ਹਨ।

 

Check Also

ਚੰਡੀਗੜ੍ਹ ’ਚ ਭਿਆਨਕ ਸੜਕ ਹਾਦਸਾ-3 ਮੌਤਾਂ

ਪੁਲਿਸ ਨਾਕੇ ’ਤੇ ਗੱਡੀ ਦੇ ਕਾਗਜ਼ ਚੈੱਕ ਕਰਵਾ ਰਹੇ ਕਾਰ ਚਾਲਕ ਤੇ 2 ਮੁਲਾਜ਼ਮਾਂ ਦੀ …