Breaking News
Home / ਪੰਜਾਬ / ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਇਕ ਟੀਵੀ ਡਿਬੇਟ ਦੌਰਾਨ ਕਿਹਾ

ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਇਕ ਟੀਵੀ ਡਿਬੇਟ ਦੌਰਾਨ ਕਿਹਾ

ਭਾਜਪਾ ਨੇ ਭਾਈਵਾਲ ਪਾਰਟੀਆਂ ਦੀ ਨਾ ਸੁਣੀ ਤਾਂ ਮੁੜ ਸਰਕਾਰ ਬਣਾਉਣਾ ਮੁਸ਼ਕਲ
ਚੰਡੀਗੜ੍ਹ/ਬਿਊਰੋ ਨਿਊਜ਼
ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਨਰੇਸ਼ ਕੁਮਾਰ ਗੁਜਰਾਲ ਨੇ ਇੱਕ ਟੀਵੀ ‘ਤੇ ਡਿਬੇਟ ਦੌਰਾਨ ਬਿਆਨ ਦਿੱਤਾ ਕਿ ਗੁਜਰਾਤ ਵਿਚ ਭਾਜਪਾ ਨਹੀਂ ਬਲਕਿ ਨਰਿੰਦਰ ਮੋਦੀ ਜਿੱਤੇ ਹਨ। ਉਨ੍ਹਾਂ ਆਖਿਆ ਕਿ ਭਾਰਤ ਦੇ ਨਾਗਰਿਕਾਂ ਦੇ ਦਿਲ ਵਿਚ ਸਰਕਾਰ ਪ੍ਰਤੀ ਗੁੱਸਾ ਹੈ ਸੋ 2019 ਦੀਆਂ ਚੋਣਾਂ ਵਿਚ ਜੇਕਰ ਭਾਜਪਾ ਨੇ ਆਪਣੀਆਂ ਭਾਈਵਾਲ ਪਾਰਟੀਆਂ ਨੂੰ ਬਣਦਾ ਮਾਣ-ਸਨਮਾਨ ਨਾ ਦਿੱਤਾ ਤਾਂ ਦੁਬਾਰਾ ਸਰਕਾਰ ਬਣਾਉਣ ਦਾ ਸੁਪਨਾ ਦੇਖਣਾ ਭੁੱਲ ਜਾਵੇ। ਚੇਤੇ ਰਹੇ ਕਿ ਨਰੇਸ਼ ਗੁਜਰਾਲ ਅਕਾਲੀ ਦਲ ਦੇ ਕੋਟੇ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ। ਪੰਜਾਬ ਵਿਚ ਪਿਛਲੇ ਕਈ ਸਾਲਾਂ ਤੋਂ ਅਕਾਲੀ-ਭਾਜਪਾ ਦਾ ਗਠਜੋੜ ਚੱਲਦਾ ਆ ਰਿਹਾ ਹੈ ਅਤੇ ਕਈ ਵਾਰ ਗਠਜੋੜ ਵਿਚ ਤਰੇੜਾਂ ਦੀਆਂ ਚਰਚਾਵਾਂ ਵੀ ਹੁੰਦੀਆਂ ਰਹੀਆਂ ਹਨ।
ਦੂਜੇ ਪਾਸੇ ਭਾਜਪਾ ਦੀ ਹੀ ਭਾਈਵਾਲ ਸ਼ਿਵ ਸੈੱਨਾ ਵੱਲੋਂ ਆਪਣੇ ਰਸਾਲੇ ‘ਸਾਮਨਾ’ ਵਿਚ ਪ੍ਰਧਾਨ ਮੰਤਰੀ ਮੋਦੀ ਬਾਰੇ ਸਖ਼ਤ ਟਿੱਪਣੀਆਂ ਕੀਤੀਆਂ ਤੇ ਦਾਅਵਾ ਕੀਤਾ ਕਿ ਗੁਜਰਾਤ ਚੋਣਾਂ ਦੇ ਨਤੀਜਿਆਂ ਨੇ ਗੁਜਰਾਤ ਮਾਡਲ ਨੂੰ ਹਿਲਾ ਦਿੱਤਾ ਹੈ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …