ਜਲਾਲਾਬਾਦ ‘ਚ ਸੰਗਤ ਦਰਸ਼ਨ ਦੌਰਾਨ ਸੁਖਬੀਰ ਨੇ ਵੰਡੀਆਂ ਕਰੋੜਾਂ ਦੀਆਂ ਗਰਾਂਟਾਂ
ਜਲਾਲਾਬਾਦ/ਬਿਊਰੋ ਨਿਊਜ਼
ਅੱਜ ਜਲਾਲਾਬਾਦ ਵਿਖੇ ਰਾਧਾ ਸੁਆਮੀ ਸਤਿਸੰਗ ਘਰ ਵਿਚ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਵੱਲੋਂ ਸਤਿਸੰਗ ਕੀਤਾ ਜਾ ਰਿਹਾ ਸੀ। ਸਤਿਸੰਗ ਸੁਣਨ ਲਈ ਆਪਣੇ ਹਲਕੇ ਦੇ ਦੌਰੇ ‘ਤੇ ਆਏ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਗਏ। ਉਨ੍ਹਾਂ ਨਾਲ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਸਨ। ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਨੇ ਅੱਜ ਜਲਾਲਾਬਾਦ ਵਿਚ ਸੰਗਤ ਦਰਸ਼ਨ ਵੀ ਕੀਤੇ। ਇਸ ਦੌਰਾਨ ਉਨ੍ਹਾਂ ਕਰੋੜਾਂ ਦੀਆਂ ਗਰਾਂਟਾਂ ਵੀ ਵੰਡੀਆਂ। ਧਿਆਨ ਰਹੇ ਕਿ ਕਿ ਆਮ ਆਦਮੀ ਪਾਰਟੀ ਵਲੋਂ ਜਲਾਲਾਬਾਦ ਤੋਂ ਭਗਵੰਤ ਮਾਨ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਜਦਕਿ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਜਲਾਲਾਬਾਦ ਹਲਕੇ ਤੋਂ ਭਗਵੰਤ ਮਾਨ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ।
Check Also
ਭੁਪੇਸ਼ ਬਘੇਲ ਬਣੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ
ਛੱਤੀਸਗੜ੍ਹ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਭੁਪੇਸ ਬਘੇਲ ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੇ …