ਸੁੱਖੀ ਨੇ ਜੇਲ੍ਹ ਵਿਚੋਂ ਗੈਂਗਸਟਰ ਭਜਾਉਣ ਲਈ ਕੀਤੀ ਸੀ ਮੱਦਦ
ਚੰਡੀਗੜ੍ਹ/ਬਿਊਰੋ ਨਿਊਜ਼
ਨਾਭਾ ਜੇਲ੍ਹ ਕਾਂਡ ਦੇ ਇੱਕ ਹੋਰ ਲੋੜੀਂਦੇ ਮੁਲਜ਼ਮ ਗੈਂਗਸਟਰ ਸੁਖਚੈਨ ਸਿੰਘ ਸੁੱਖੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਕੋਲੋਂ ਪਿਸਟਲ, ਰਿਵਾਲਵਰ ਤੇ ਇੱਕ ਵਰਨਾ ਕਾਰ ਬਰਾਮਦ ਹੋਈ ਹੈ। ਸੁਖਚੈਨ ਉਨ੍ਹਾਂ ਵਿਅਕਤੀਆਂ ਵਿਚ ਸ਼ਾਮਲ ਸੀ ਜਿਨ੍ਹਾਂ ਨੇ ਜੇਲ੍ਹ ਵਿਚੋਂ ਗੈਂਗਸਟਰਾਂ ਨੂੰ ਭਜਾਉਣ ਵਿਚ ਮੱਦਦ ਕੀਤੀ ਸੀ। ਇਸ ਖ਼ਿਲਾਫ ਕਈ ਸੰਗੀਨ ਧਰਾਵਾਂ ਤਹਿਤ ਮਾਮਲੇ ਦਰਜ ਹਨ। ਗੈਂਗਸਟਰ ਸੁੱਖੀ ਮਾਨਸਾ ਜ਼ਿਲ੍ਹੇ ਨਾਲ ਸਬੰਧ ਰੱਖਦਾ ਹੈ। ਚੇਤੇ ਰਹੇ ਕਿ ਨਾਭਾ ਜੇਲ੍ਹ ਕਾਂਡ ਨਵੰਬਰ 2016 ਵਾਪਰਿਆ ਸੀ। ਇਸ ਦੌਰਾਨ ਛੇ ਕੈਦੀ ਜੇਲ੍ਹ ਵਿਚੋਂ ਭੱਜੇ ਸਨ।
ਦੂਜੇ ਪਾਸੇ ਜਲੰਧਰ ਪੁਲਿਸ ਵੀ ਨੇ ਅਜਿਹੇ ਲੁੱਟ-ਖੋਹ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ਨੇ ਜਲੰਧਰ, ਕਪੂਰਥਲਾ ਤੇ ਰਾਜਸਥਾਨ ਵਿੱਚ 27 ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। ਗ੍ਰਿਫਤਾਰੀ ਤੋਂ ਬਾਅਦ ਇਸ ਗਰੋਹ ਨੇ ਸਾਰੀਆਂ ਵਾਰਦਾਤਾਂ ਮੰਨ ਕਰ ਲਈਆਂ ਹਨ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …