ਬਲੱਡੀ ਇੰਡੀਅਨ ਕਹਿ ਕੇ ਫਲਾਈਟ ‘ਚੋਂ ਉਤਰਨ ਲਈ ਕਿਹਾ
ਚੰਡੀਗੜ੍ਹ/ਬਿਊਰੋ ਨਿਊਜ਼
ਕ੍ਰਿਕਟਰ ਹਰਭਜਨ ਸਿੰਘ ‘ਤੇ ਜੈਟ ਏਅਰਵੇਜ਼ ਦੇ ਪਾਇਲਟ ਨੇ ਨਸਲੀ ਟਿੱਪਣੀ ਕੀਤੀ। ਹਰਭਜਨ ਸਿੰਘ ਨੇ ਟਵੀਟ ਕਰਕੇ ਦੱਸਿਆ, “ਜੈੱਟ ਏਅਰਵੇਜ਼ ਦੇ ਇੱਕ ਪਾਇਲਟ ਬਰਨਡ ਹੌਸੈਲਿਨ ਨੇ ਮੈਨੂੰ ਤੇ ਮੇਰੇ ਸਾਥੀ ਨੂੰ ‘ਬਲੱਡੀ ਇੰਡੀਅਨ’ ਕਹਿੰਦਿਆਂ ਫਲਾਈਟ ਵਿਚੋਂ ਉੱਤਰ ਜਾਣ ਲਈ ਕਿਹਾ।” ਹਰਭਜਨ ਨੇ ਕਿਹਾ, “ਉਕਤ ਪਾਇਲਟ ਸਾਡੇ ਹੀ ਦੇਸ਼ ਵਿੱਚੋਂ ਕਮਾ ਰਿਹਾ ਹੈ ਤੇ ਸਾਨੂੰ ਹੀ ਗਾਲਾਂ ਕੱਢ ਰਿਹਾ ਹੈ।” ਹਰਭਜਨ ਨੇ ਲਗਾਤਾਰ ਤਿੰਨ ਟਵੀਟ ਕੀਤੇ ਹਨ। ਇੱਕ ਹੋਰ ਟਵੀਟ ਵਿੱਚ ਦੱਸਿਆ ਕਿ ਪਾਇਲਟ ਨੇ ਸਿਰਫ ਨਸਲੀ ਟਿੱਪਣੀ ਹੀ ਨਹੀਂ ਕੀਤੀ ਬਲਕਿ ਇੱਕ ਔਰਤ ਨੂੰ ਸਰੀਰਕ ਤੌਰ ‘ਤੇ ਪ੍ਰੇਸ਼ਾਨ ਤੇ ਇੱਕ ਅਪਾਹਜ ਵਿਅਕਤੀ ਨੂੰ ਵੀ ਗਾਲਾਂ ਕੱਢੀਆਂ।
ਹਰਭਜਨ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਟਵੀਟ ਕਰਦਿਆਂ ਮੰਗ ਕੀਤੀ ਹੈ ਕਿ ਦੇਸ਼ ਵਿੱਚ ਅਜਿਹੀ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਦੌਰਾਨ ਜਾਣਕਾਰੀ ਮਿਲ ਰਹੀ ਹੈ ਕਿ ਜੈਟ ਏਅਰਵੇਜ਼ ਨੇ ਪਾਇਲਟ ਦੀ ਹਰਕਤ ਲਈ ਜਿੱਥੇ ਮੁਆਫੀ ਮੰਗ ਲਈ ਹੈ, ਉੇਥੇ ਉਸ ਪਾਇਲਟ ਦੀਆਂ ਸੇਵਾਵਾਂ ਵੀ ਖਤਮ ਕਰ ਦਿੱਤੀਆਂ ਹਨ।
Check Also
ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਬਾਅਦ ਬੋਲੇ ਸੁਖਬੀਰ ਬਾਦਲ
ਕਿਹਾ : ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਸਗੋਂ ਇਹ ਪੰਜਾਬ ਦੀ ਅਸਲ ਪਾਰਟੀ …