Breaking News
Home / ਪੰਜਾਬ / ਟਰਾਂਸਪੋਰਟ ਮੰਤਰੀ ਅਰੁਨਾ ਚੌਧਰੀ ਨੇ 10 ਵਾਲਵੋ ਬੱਸਾਂ ਨੂੰ ਦਿਖਾਈ ਹਰੀ ਝੰਡੀ

ਟਰਾਂਸਪੋਰਟ ਮੰਤਰੀ ਅਰੁਨਾ ਚੌਧਰੀ ਨੇ 10 ਵਾਲਵੋ ਬੱਸਾਂ ਨੂੰ ਦਿਖਾਈ ਹਰੀ ਝੰਡੀ

ਕਿਹਾ, ਰੋਡਵੇਜ਼ ਦੇ ਬੇੜੇ ਵਿੱਚ 333 ਸਾਧਾਰਣ ਅਤੇ 31 ਏ.ਸੀ.ਵਾਲਵੋ ਬੱਸਾਂ ਹੋਣਗੀਆਂ ਸ਼ਾਮਲ
ਮੁਹਾਲੀ/ਬਿਊਰੋ ਨਿਊਜ਼
ਪੰਜਾਬ ਦੇ ਲੋਕਾਂ ਨੂੰ ਆਰਾਮਦਾਇਕ ਅਤੇ ਬਿਹਤਰ ਸਫਰ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਰੋਡਵੇਜ ਅਤੇ ਪਨਬਸ ਦੇ ਬੇੜੇ ਵਿੱਚ ਇਸ ਸਾਲ ਸਤੰਬਰ ਦੇ ਅਖੀਰ ਤੱਕ 333 ਸਾਧਾਰਣ ਅਤੇ 31 ਏ.ਸੀ. ਵਾਲਵੋ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਮੁਹਾਲੀ ਵਿਚ ਕੀਤਾ। ਉਨ੍ਹਾਂ ਮੁਹਾਲੀ ਦੇ ਬੱਸ ਅੱਡੇ ਤੋਂ ਪਹਿਲੇ ਪੜਾਅ ਵਿੱਚ 10 ਵਾਲਵੋ ਅਤੇ 4 ਸਾਧਾਰਨ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਵੀ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਦੱਸਿਆ ਕਿ ਨਵੀਆਂ ਬੱਸਾਂ ‘ਤੇ 104 ਕਰੋੜ ਰੁਪਏ ਖਰਚ ਆਉਣਗੇ ਅਤੇ ਪੁਰਾਣੀਆਂ ਬੱਸਾਂ ਨੂੰ ਵੀ ਬਦਲਿਆ ਜਾਵੇਗਾ। ਉਹਨਾਂ ਦੱਸਿਆ ਕਿ ਵਾਲਵੋ ਬੱਸਾਂ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋ ਇਲਾਵਾ ਦਿੱਲੀ ਏਅਰਪੋਰਟ, ਜੈਪੁਰ, ਜੰਮੂ ਕਟੜਾ ਆਦਿ ਰੂਟਾਂ ‘ਤੇ ਵੀ ਚਲਾਇਆ ਜਾਵੇਗਾ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …