Breaking News
Home / ਭਾਰਤ / ਹਾਰਦਿਕ ਪਟੇਲ ਤੇ ਲਾਲ ਜੀ ਪਟੇਲ ਨੂੰ ਦੋ-ਦੋ ਸਾਲ ਦੀ ਸਜ਼ਾ, ਜ਼ਮਾਨਤ ਵੀ ਮਿਲੀ

ਹਾਰਦਿਕ ਪਟੇਲ ਤੇ ਲਾਲ ਜੀ ਪਟੇਲ ਨੂੰ ਦੋ-ਦੋ ਸਾਲ ਦੀ ਸਜ਼ਾ, ਜ਼ਮਾਨਤ ਵੀ ਮਿਲੀ

50-50 ਹਜ਼ਾਰ ਰੁਪਏ ਜੁਰਮਾਨੇ ਵਜੋਂ ਵੀ ਦੇਣੇ ਪੈਣਗੇ
ਗਾਂਧੀਨਗਰ/ਬਿਊਰੋ ਨਿਊਜ਼
ਗੁਜਰਾਤ ਦੇ ਪਾਟੀਦਾਰ ਅਨਾਮਤ ਅੰਦੋਲਨ ਦੌਰਾਨ ਵਿਸਨਗਰ ਤੋਂ ਭਾਜਪਾ ਵਿਧਾਇਕ ਰਿਸ਼ੀਕੇਸ਼ ਪਟੇਲ ਦੇ ਦਫ਼ਤਰ ਦੀ 23 ਜੁਲਾਈ 2015 ਨੂੰ ਭੰਨਤੋੜ ਹੋਈ ਸੀ। ਇਸ ਭੰਨਤੋੜ ਦੇ ਮਾਮਲੇ ਵਿਚ ਅਦਾਲਤ ਨੇ ਹਾਰਦਿਕ ਪਟੇਲ ਅਤੇ ਲਾਲਜੀ ਪਟੇਲ ਨੂੰ ਦੋਸ਼ੀ ਕਰਾਰ ਦਿੰਦਿਆਂ ਦੋ-ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਸ ਦੇ ਨਾਲ ਹੀ ਇਨ੍ਹਾਂ ਨੂੰ ਜ਼ਮਾਨਤ ਵੀ ਮਿਲ ਗਈ। ਚੇਤੇ ਰਹੇ ਕਿ ਹਾਰਦਿਕ ਪਟੇਲ ਨੇ ਪਾਟੀਦਾਰਾਂ ਲਈ ਰਾਖਵਾਂਕਰਨ ਦੀ ਮੰਗ ਕੀਤੀ ਸੀ, ਜਿਸ ਦੌਰਾਨ ਹਿੰਸਕ ਘਟਨਾਵਾਂ ਹੋਈਆਂ ਸਨ। ਅਦਾਲਤ ਨੇ ਪਟੇਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਦੋ- ਦੋ ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ ਵੀ ਦੇਣਾ ਪਵੇਗਾ।

Check Also

ਚੋਣ ਕਮਿਸ਼ਨ ਦੇ ਨੋਟਿਸ ਤੋਂ ਬਾਅਦ ਵੀ ਕਾਂਗਰਸ ਖਿਲਾਫ ਬੋਲੇ ਭਾਜਪਾ ਪ੍ਰਧਾਨ ਜੇਪੀ ਨੱਢਾ

ਕਿਹਾ : ਕਾਂਗਰਸ ਓਬੀਸੀ, ਐਸਸੀ ਅਤੇ ਐਸਟੀ ਦਾ ਹੱਕ ਖੋਹ ਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ …